top of page

ਪੰਜਾਬ ਰੈਫ਼ਰੈਡਮ ਨੇ ਭਾਰਤੀ ਏਜੰਸੀ NIA ਨੂੰ ਪਾਇਆ ਵਖਤ, ਸਿੱਖ ਫਾਰ ਜਸਟਿਸ ’ਤੇ ਸ਼ਿਕੰਜਾ ਕੱਸਣ ਲਈ ਕੈਨੇਡਾ ਪੁੱਜੀ NIA

  • Writer: TimesofKhalistan
    TimesofKhalistan
  • Nov 7, 2021
  • 1 min read

ਕਿਸਾਨਾਂ ਦੇ ਨਾਮ ’ਤੇ ਸਮਰਥਨ ਦੇ ਮੁੱਦਿਆਂ ’ਤੇ ਕਈ ਸੰਸਥਾਵਾਂ ਤੋਂ ਗੈਰ-ਕਾਨੂੰਨੀ ਫੰਡ ਮੁਹੱਈਆ ਕਰਵਾਉਣ ਦਾ ਮੁੱਦਾ

ਨਵੀਂ ਦਿੱਲੀ - ਪੰਜਾਬ ਰੈਫ਼ਰੈਡਮ ਨੇ NIA ਨੂੰ ਵਖਤ ਪਾਇਆ ਪਿਆ ਹੈ ਸਿੱਖ ਫਾਰ ਜਸਟਿਸ ’ਤੇ ਸ਼ਿਕੰਜਾ ਕੱਸਣ ਲਈ NIA ਦੀ ਟੀਮ ਕਨੇਡਾ ਪਹੁੰਚੀ ਹੋਈ ਹੈ। ਕੇਂਦਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਇਕ ਟੀਮ ਸਿੱਖ ਫ਼ਾਰ ਜਸਟਿਸ (ਐੱਸ.ਐੱਫ.ਜੇ.) ਕੇਸ ਦੀ ਜਾਂਚ ਲਈ ਕੈਨੇਡਾ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਐੱਨ.ਆਈ.ਏ. ਦੀ 3 ਮੈਂਬਰੀ ਟੀਮ ਕੈਨੇਡਾ ’ਚ 4 ਦਿਨਾਂ ਦੌਰੇ ’ਤੇ ਹੈ। ਆਈ.ਜੀ. ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ’ਚ ਟੀਮ ਕੈਨੇਡਾ ਗਈ ਹੈ। ਦੱਸ ਦੇਈਏ ਕਿ ਐੱਸ.ਐੱਫ.ਜੇ. ਸਮੇਤ ਦੂਜੇ ਖ਼ਾਲਿਸਤਾਨੀ ਸੰਗਠਨ ਅਤੇ ਉਨ੍ਹਾਂ ਨਾਲ ਜੁੜੇ ਐੱਨ.ਜੀ.ਓ. ਦੀ ਫੰਡਿਗ ਐੱਨ.ਆਈ.ਏ. ਦੀ ਰਾਡਾਰ ’ਤੇ ਹਨ। ਐੱਨ.ਆਈ.ਏ. ਨੇ ਖਾਲਿਸਤਾਨੀ ਸੰਗਠਨ ਅਤੇ ਇਨ੍ਹਾਂ ਵਲੋਂ ਚਲਾਏ ਜਾਣ ਵਾਲੇ ਜਾਂ ਫੰਡਿੰਗ ਪ੍ਰਾਪਤ ਕਰਨ ਵਾਲੇ ਐੱਨ.ਜੀ.ਓ. ਦੀ ਲਿਸਟ ਤਿਆਰ ਕੀਤੀ ਹੈ। ਹੁਣ ਇਨ੍ਹਾਂ ਦੀ ਜਾਂਚ ਲਈ ਟੀਮ ਕੈਨੇਡਾ ਗਈ ਹੈ। ਖਾਲਿਸਤਾਨੀ ਸੰਗਠਨਾਂ ਦੇ ਵਿਦੇਸ਼ ’ਚ ਇਨ੍ਹਾਂ ਤਾਕਤਾਂ ਨਾਲ ਸੰਬੰਧ ਹਾਂ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸਿੱਖ ਫ਼ਾਰ ਜਸਿਟਸ (ਐੱਸ.ਐੱਫ.ਜੇ.), ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਖਾਲਿਸਤਾਨ ਟਾਈਗਰ ਫੋਰਸ ’ਤੇ ਐੱਨ.ਆਈ.ਏ. ਦੀਆਂ ਨਜ਼ਰਾਂ ਹਨ। ਇਨ੍ਹਾਂ ’ਤੇ ਸ਼ਿਕੰਜਾ ਕੱਸ ਕੇ ਇਨ੍ਹਾਂ ਨਾਲ ਜੁੜੀ ਵਿਦੇਸ਼ੀ ਫੰਡਿੰਗ ਨੂੰ ਦੇਖਿਆ ਜਾਵੇਗਾ।

ਇਸ ਮਾਮਲੇ ’ਚ ਕੈਨੇਡਾ, ਯੂ.ਕੇ., ਯੂ.ਐੱਸ.ਏ., ਆਸਟ੍ਰੇਲੀਆ, ਫਰਾਂਸ ਅਤੇ ਜਰਮਨੀ ਤੋਂ ਹੋਣ ਵਾਲੀ ਵਿਦੇਸ਼ੀ ਫੰਡਿੰਗ ਨੂੰ ਵੀ ਦੇਖਿਆ ਜਾਵੇਗਾ। ਭਾਰਤ ’ਚ ਕੁਝ ਭਾਰਤੀ ਲੋਕਾਂ ਅਤੇ ਸੰਸਥਾਵਾਂ ਨੂੰ ਪਿਛਲੇ ਕਰੀਬ ਡੇਢ-2 ਸਾਲਾਂ ਦੌਰਾਨ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਉਤਰਾਖੰਡ ’ਚ ਕਿਸਾਨਾਂ ਦੇ ਨਾਮ ’ਤੇ ਸਮਰਥਨ ਦੇ ਮੁੱਦਿਆਂ ’ਤੇ ਕਈ ਸੰਸਥਾਵਾਂ ਤੋਂ ਗੈਰ-ਕਾਨੂੰਨੀ ਫੰਡ ਮੁਹੱਈਆ ਕਰਵਾਇਆ ਗਿਆ। ਜੋ ਜਾਂਚ ਦਾ ਇਕ ਮਹੱਤਵਪੂਰਨ ਮੁੱਦਾ ਹੈ। ਵਿਦੇਸ਼ ਤੋਂ ਫੰਡ ਭੇਜ ਕੇ ਭਾਰਤ ਅੰਦਰ ਅਸਮਾਜਿਕ ਕੰਮਾਂ, ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਧਨ ਮੁਹੱਈਆ ਕਰਨ ਦਾ ਵੀ ਦੋਸ਼ ਹੈ।

 
 
 

Comments


CONTACT US

Thanks for submitting!

©Times Of Khalistan

bottom of page