ਕੈਨੇਡਾਂ ਪੁਲਿਸ ਬਰੀਕੀ ਨਾਲ ਕਰ ਰਹੀ ਜਾਂਚ
ਕਿਸਾਨ ਅੰਦੋਲਨ ਤੇ ਕੈਨੇਡਾਂ ਸਰਕਾਰ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਦੇਸ਼ਾ-ਵਿਦੇਸ਼ਾਂ ਵਿਚ ਕਿਸੇ ਵੀ ਹੱਦ ਤੱਕ ਗਿਰ ਸਕਦੀਆਂ ਹਨ - ਹਰਦੀਪ ਸਿੰਘ ਨਿੱਝਰ
ਡੈਲਟਾ - ਖਾਲਿਸਤਾਨ ਬਿਊਰੋ- ਦੇਸ਼ਾ-ਵਿਦੇਸ਼ਾਂ ਵਿਚ ਸਿੱਖਾਂ ਵਲੋ ਸਰਬੱਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ, ਚੜਦੀਕਲਾ ਨਾਲ 'ਕਿਸਾਨ ਸੰਘਰਸ਼' ਦੀ ਹਮਾਇਤ ਅਤੇ ਤਰੱਕੀ ਭਾਰਤੀ ਹਾਕਮਾ ਅਤੇ ਏਜੰਸੀਆਂ ਕੋਲੋਂ ਬਰਦਾਸ਼ਤ ਨਹੀ ਹੋ ਰਹੀ। "ਕਿਸਾਨ ਸੰਘਰਸ਼"ਤੋ ਧਿਆਨ ਭਟਕਾਉਣ ਅਤੇ ਕੈਨੇਡਾਂ ਸਰਕਾਰ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਦੇਸ਼ਾ-ਵਿਦੇਸ਼ਾਂ ਵਿਚ ਕਿਸੇ ਵੀ ਹੱਦ ਤੱਕ ਗਿਰ ਸਕਦੀਆਂ ਹਨ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਦੇ ਮੁਖੀ ਭਾਈ ਹਰਦੀਪ
ਸਿੰਘ ਨਿੱਝਰ ਨੇ ਕੀਤਾ। ਉਂਨਾਂ ਕਿਹਾ ਕਿ ਦੇਸ਼ਾ-ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਅਤੇ ਸਾਵਧਾਨ ਰਹਿਣ ਲਈ ਅਪੀਲ ਕਰਦੇ ਹਾਂ।
ਭਾਈ ਨਿੱਝਰ ਨੇ ਕਿਹਾ ਕਿ ਗੁਰਦੁਆਰਾ ਦਸਮੇਸ਼ ਦਰਬਾਰ ਬਰੈਂਪਟਨ ਵਿਖੇ ਗੁਰਬਾਣੀ ਦੀ ਕੀਤੀ ਗਈ ਬੇਅਦਬੀ ਲਈ ਕੈਨੇਡਾਂ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਪਰ ਅਸੀਂ ਖਦਸ਼ਾ ਜਾਹਰ ਕਰਦੇ ਹਾਂ ਕਿ ਇਸ ਬੇਅਦਵੀ ਦੀ ਘਟਨਾ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਉਨਾ ਕਿਹਾ ਕਿ ਕਿਉ ਕਿ ਇਸੇ ਤਰਾਂ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਵਿਚ ਭਾਰਤੀ ਏਜੰਸੀਆਂ ਵਲੋ ਪਿਛਲੇ ਲੰਬੇ ਸਮੇਂ ਤੋ ਜਾਣਬੁਝ ਕੇ ਅਤੇ ਗਿਣੀ-ਮਿਥੀ ਸਾਜਿਸ਼ ਅਧੀਨ ਕਰਵਾਈਆਂ ਜਾ ਰਹੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਹਰ ਬੇਅਦਬੀ ਪਿੱਛੇ ਦੋਸ਼ੀ ਵਿਆਕਤੀ ਨੂੰ ਮਾਨਸਿਕ ਰੋਗੀ ਹੀ ਦਸਿਆ ਜਾਂਦਾ ਹੈ।
ਭਾਈ ਨਿੱਝਰ ਇਕ ਗੱਲ ਸਪੱਸਟ ਕਰਦਿਆਂ ਸਵਾਲ ਕਿਹਾ ਕਿ ਸੋਚਣ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਹਰ ਬੇਅਦਬੀ ਦਾ ਦੋਸ਼ੀ ਮਾਨਸਿਕ ਰੋਗੀ ਵਿਆਕਤੀ ਸਿਰਫ ਗੁਰਦੁਆਰਾ ਸਾਹਿਬ ਜਾ ਕੇ ਹੀ ਗੁਰਬਾਣੀ ਦੀ ਬੇਅਦਵੀ ਕਿਉ ਕਰਦੇ ਹਨ,..? ਦੋਸ਼ੀ ਵਿਆਕਤੀ ਪੁਲਿਸ ਦੇ ਹਿਰਾਸਤ ਵਿਚ ਚਲੇ ਜਾਣ ਤੋ ਬਾਅਦ ਹੀ ਕਿਉ ਮਾਨਸਿਕ ਰੋਗੀ ਪਾਇਆ ਜਾਂਦਾ ਹੈ,..? ਮਨ ਲਉ ਜੇ ਕੋਈ ਵਿਆਕਤੀ ਮਾਨਸਿਕ ਰੋਗੀ ਹੈ ਤਾ ਫਿਰ ਉਸ ਵਿਆਕਤੀ ਨੂੰ ਕਿਸੇ ਹਸਪਤਾਲ ਵਿਚ ਇਲਾਜ ਵਾਸਤੇ ਭਰਤੀ ਕਰਵਾਉਣ ਦੀ ਵਜਾਏ ਸੜਕਾ ਤੇ ਖੁੱਲਾ ਕਿਉ ਛੱਡਿਆ ਜਾਂਦਾ ਹੈ।
ਕੀ ਇਹਨਾ ਬੇਅਦਵੀਆਂ ਨੂੰ ਰੋਕਣ ਵਾਸਤੇ ਭਾਰਤੀ ਹਕੂਮਤ ਨੇ ਕਦੇ ਕੋਈ ਕੋਸਿਸ਼ ਜਾ ਕੋਈ ਹੱਲ ਜਾ ਕੀਤੀ ਹੈ,...?
ਸਗੋਂ ਬੇਅਦਵੀ ਕਰਨ ਵਾਲਿਆ ਦੀ ਪੁਸ਼ਤਪਨਾਹੀ ਕਰ ਕੇ ਉਹਨਾ ਦਾ ਪੱਖ ਪੂਰਿਆ ਜਾਂਦਾ ਰਿਹਾ ਹੈ।
ਭਾਰਤੀ ਹਕੂਮਤ ਵਲੋ ਕਿਸਾਨੀ ਨੂੰ ਖਤਮ ਕਰਨ ਲਈ ਬਣਾਏ ਗਏ ਕਾਲ਼ੇ ਕਨੂੰਨਾ ਦੇ ਵਿਰੋਧ ਵਿਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਡੇ ਪੱਧਰ ਤੇ ਭਾਰਤੀ ਅੰਬੈਸੀਆਂ ਦੇ ਮੂਹਰੇ ਕੀਤੇ ਜਾ ਰਹੇ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਅਤੇ ਕੈਨੇਡਾਂ ਪ੍ਰਧਾਨ ਮੰਤਰੀ ਵਲੋ ਮਨੁੱਖੀ ਅਧਿਕਾਰਾ ਲਈ ਕਿਸਾਨਾ ਦੇ ਹੱਕ ਖੱੜ ਜਾਣ ਤੋ ਖਫਾ ਹੋਈਆਂ ਭਾਰਤੀ ਏਜੰਸੀਆਂ ਵਲੋ ਸਿੱਖਾਂ ਦਾ ਧਿਆਨ ਭਟਕਾਉਣ ਅਤੇ ਕੈਨੇਡਾਂ ਸਰਕਾਰ ਨੂੰ ਬਦਨਾਮ ਕਰਨ ਲਈ ਅਤੇ ਹਰ ਵਾਰ ਦੀ ਤਰਾਂ ਹਰ ਮਸਲੇ ਤੋ ਬਾਅਦ ਨਵਾਂ ਮਸਲਾ ਖੜਾ ਕਰਨਾ ਭਾਰਤੀ ਏਜੰਸੀਆਂ ਦੀ ਫਿਤਰਤ ਹੈ।
ਭਾਈ ਨਿੱਝਰ ਨੇ ਸਮੂਹ ਕਨੇਡਾ ਤੇ ਵਿਦੇਸ਼ੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਗਈ ਕਿ ਗੁਰਦਵਾਰਾ ਸਾਹਿਬ ਦੀ ਸੁਰੱਖਿਆ ਲਈ ਸੁਚੇਤ ਅਤੇ ਸਾਵਧਾਨ ਹੋਣਾ ਸਮੇ ਦੀ ਮੁੱਖ ਲੋੜ ਹੈ, ਤਾ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਜਿਕਰਯੋਗ ਹੈ ਕਿ ਜਰਮਨ ਵਿੱਚ ਵੀ ਗੁਰਦਵਾਰਾ ਦੀ ਇਕ ਘਟਨਾ ਵਿੱਚ ਭਾਰਤੀ ਏਜੰਸੀਆ ਦੀ ਸ਼ਮੂਲੀਅਤ ਦੀਆ ਖ਼ਬਰਾਂ ਆਉਂਦੀਆਂ ਰਹੀਆ ਹਨ ਤੇ ਜਰਮਨ ਪੁਲਸ ਵੱਲੋਂ ਰਾਅ ਲਈ ਜਾਸੂਸੀ ਕਰਦੇ ਕਈ ਵਿਅਕਤੀਆਂ ਨੂੰ ਫੜਕੇ ਜੇਲ ਵਿੱਚ ਸੁੱਟਿਆ ਗਿਆ ਹੈ
Bình luận