“ਸਾਡਾ ਧਰਮ,ਸਾਡੀ ਬੋਲੀ,ਸਾਡਾ ਸੱਭਿਆਚਾਰ,ਸਾਡਾ ਇਤਿਹਾਸ,ਸਾਡੀ ਇੱਜ਼ਤ,ਕਿਸਾਨੀ ਤੇ ਜਵਾਨੀ ਖ਼ਾਲਸਾ ਰਾਜ ਵਿੱਚ ਹੀ ਸੁਰੱਖਿਅਤ ਰਹਿ ਸਕਦੀ ਹੈ ਹੈ”
ਡੈਲਟਾ - ਖਾਲਿਸਤਾਨ ਬਿਊਰੋ - ਸਾਡਾ ਧਰਮ,ਸਾਡੀ ਬੋਲੀ,ਸਾਡਾ ਸੱਭਿਆਚਾਰ,ਸਾਡਾ ਇਤਿਹਾਸ,ਸਾਡੀ ਇੱਜ਼ਤ,ਕਿਸਾਨੀ ਤੇ ਜਵਾਨੀ ਖ਼ਾਲਸਾ ਰਾਜ ਵਿੱਚ ਹੀ ਸੁਰੱਖਿਅਤ ਰਹਿ ਸਕਦੀ ਹੈ ਹੈ। ਇੰਨਾਂ ਵਿਚਾਰਾ ਦਾ ਪ੍ਰਗਟਾਵਾ ਬੀਸੀ ਡੈਲਟਾ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਨੇ ਆਖੇ। ਉਨਾ ਕਿਹਾ ਕਿ ਸਾਡਾ ਗੌਰਵਮਈ ਇਤਿਹਾਸ ਗਵਾਹ ਹੈ ਕਿ ਸਾਡੇ ਵੱਡੇ ਵਡੇਰਿਆਂ ਬਾਬਾ ਬੰਦਾ ਸਿੰਘ ਬਹਾਦਰ, ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਅਤੇ ਇਨਸਾਫ਼ ਮਿਲਦਾ ਸੀ, ਕਦੇ ਵੀ ਕਿਸੇ ਗ਼ਰੀਬ ਮਜ਼ਲੂਮ ਨਾਲ ਧੱਕਾ ਜਾਂ ਬੇਇਨਸਾਫ਼ੀ ਨਹੀਂ ਹੋਈ।
ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੰਘ ਦੇ ਰਾਜ ਵਿਚ ਧਰਮ ਨਿਰਪੱਖਤਾ, ਸਮਾਜਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਸੀ, ਆਪਣੇ ਰਾਜ- ਭਾਗ ਵਿੱਚ ਕਿਸੇ ਨੂੰ ਅਹੁਦਾ ਦੇਣ ਲਈ ਉਸ ਦਾ ਧਰਮ ਨਹੀਂ ਸਗੋਂ ਕਾਬਲੀਅਤ ਦੇਖੀ ਜਾਂਦੀ ਸੀ, ਜਿਸ ਦੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਫੌਜ ਵਿੱਚ ਉੱਚ ਅਹੁਦੇ ਤੇ ਅਫਸਰ ਰਹੇ ਸਨ।
ਭਾਈ ਨਿੱਜਰ ਨੇ ਕਿਹਾ ਕਿ ਅੱਜ ਭਾਰਤੀ ਬ੍ਰਹਮਣਵਾਦੀ ਹਕੂਮਤ ਵਲ਼ੋਂ ਗੈਰ ਹਿੰਦੂਆਂ ਘੱਟ ਗਿਣਤੀ ਉੱਤੇ ਜਬਰ-ਜ਼ੁਲਮ ਅਤੇ ਹਰ ਭਾਰਤ ਦੇ ਸੂਬੇ ਵਿੱਚ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗੈਰ ਹਿੰਦੂਆਂ ਨੂੰ ਗੁਲਾਮ ਬਣਾਉਣ ਲਈ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਲੰਬਾਈ ਸਜ਼ਾਵਾਂ ਦਿੱਤੀਆਂ ਜਾ ਰਹੀਆ ਹਨ। ਕਸ਼ਮੀਰੀ ਵਿੱਚ ਘੱਟ ਗਿਣਤੀ ਕੌਮਾ ਦੇ ਸ਼ਰੇਆਮ ਸਰਕਾਰੀ ਅੱਤਵਾਦੀ ਗੁੰਡਾ ਪੁਲਿਸ ਤੇ ਫੌਜ ਦੀ ਨਿਗਰਾਨੀ ਹੇਠ ਕਤਲ ਅਤੇ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਹਨ।
ਸਮੂਹ ਧਰਮਾਂ ਦੀ ਆਜ਼ਾਦੀ ਅਤੇ ਬਰਾਬਰੀ ਲਈ ਪੰਜਾਬ ਦੀ ਆਜ਼ਾਦੀ ਲਈ ਸਰਬੱਤ ਦੇ ਭਲੇ ਵਾਲਾ ਖ਼ਾਲਸਾ ਰਾਜ "ਖਾਲਿਸਤਾਨ" ਦਾ ਹੋਣਾ ਬਹੁਤ ਜ਼ਰੂਰੀ ਹੈ, ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਸਮਾਨਤਾ ਅਤੇ ਧੀਆਂ ਭੈਣਾਂ ਦੀਆ ਇਜ਼ਤਾਂ ਸੁਰੱਖਿਅਤ ਰਹਿ ਸਕਦੀਆ ਹਨ।
コメント