ਕਨੇਡਾ ਦੇ ਹਾਲੈੰਡ ਪਾਰਕ ਵਿਖੇ ਕਿਸਾਨਾਂ ਦੇ ਹੱਕ ਅਤੇ ਭਾਰਤ ਦੇ ਕਾਲੇ ਕਾਨੂੰਨਾਂ ਖਿਲਾਫ ਹੋਇਆ ਭਾਰੀ ਮੁਜ਼ਾਹਰਾ, ਪੰਜਾਬ ਦੀ ਅਜ਼ਾਦੀ ਹੀ ਇੱਕੋ ਇੱਕ ਹੱਲ
ਦਿਵਾਲੀ ਵਾਲੇ ਦਿਨ ਸਿੱਖਾਂ ਦੀਆਂ ਸਮੂਹ ਜੱਥੇਬੰਦੀਆਂ ਦੇ ਨਾਲ ਕਿਸਾਨਾਂ ਦੀਆਂ ਜੱਥੇਬੰਦੀਆਂ ਸੰਸਾਰ ਪੱਧਰ ਦਾ ਰੋਸ ਮੁਜ਼ਾਹਰਾ ਕਰਨ - ਭਾਈ ਹਰਦੀਪ ਸਿੰਘ ਨਿੱਜਰ
ਡੈਲਟਾ - ਖਾਲਿਸਤਾਨ ਬਿਊਰੋ - ਬੀਸੀ ਦੇ ਗੁਰਦੁਆਰਾ ਕੌਂਸਲ ਵੱਲੋਂ ਦਿੱਤੇ ਗਏ ਸੱਦੇ ਤੇ ਕੈਨੇਡਾ ਦੀਆਂ ਪੰਥਕ ਜਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਵਿਦਿਆਰਥੀ ਜਥੇਬੰਦੀਆਂ ਅਤੇ ਪੰਜਾਬ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਪੰਜਾਬੀਆਂ ਵੱਲੋਂ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਸੱਦੇ ਤੇ ਇੱਕ ਵੱਡੀ ਇਕੱਤਰਤਾ ਸਰੀ ਦੇ ਹਾਲੈਂਡ ਪਾਰਕ ਕੀਤੀ ਗਈ। ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੇ ਭਾਰਤੀ ਦਹਿਸਤਗਰਦ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ਬਰ ਜ਼ੁਲਮ ਦੇ ਸਾਹਮਣੇ ਪੰਜਾਬ ਦੇ ਸਾਰੇ ਮਸਲਿਆਂ ਦੀ ਜੜ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਹਾਸਲ ਕਰਨ ਦੀ ਆਵਾਜ਼ ਬੁਲੰਦ ਕੀਤੀ ਗਈ। ਸੰਗਤਾਂ ਨੂੰ ਸੰਬੋਧਨ ਹੁੰਦਿਆਂ ਭਾਈ ਨਿੱਜਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਵੱਖ ਵੱਖ
ਧਾੜਵੀਆਂ ਵੱਲੋਂ ਪੰਜਾਬ ਨੂੰ ਗੁਲਾਮ ਬਣਾਉਣ ਲਈ ਹਮਲੇ ਕੀਤੇ ਗਏ ਪਰ ਪੰਜਾਬ ਨੇ ਕਿਸੇ ਦੀ ਵੀ ਹਾਕਮ ਦੀ ਗੁਲਾਮੀ ਕਬੂਲ ਨਹੀ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦੇ ਮਸਲੇ ਨੂੰ ਭਾਰਤੀ ਦਹਿਸਤਗਰਦ ਹਕੂਮਤ ਵੱਲੋਂ ਮੁੱਖ ਰੱਖ ਕੇ ਖੇਤੀ ਆਰਡੀਨੈਂਸ ਵਰਗਾ ਕਿਸਾਨ ਮਾਰੂ ਕਾਨੂੰਨ ਬਣਾਇਆ ਗਿਆ ਹੈ। ਭਾਰਤ ਦੀ ਪੰਜਾਬ ਪ੍ਰਤੀ ਨੀਤੀ ਅਤੇ ਬਦਨੀਤੀ ਨੂੰ ਪੰਜਾਬ ਦੇ ਜਾਗਰੂਕ ਸਿੱਖ 1947 ਤੋਂ ਚੰਗੀ ਤਰ੍ਹਾਂ ਜਾਣਦੇ ਹੀ ਨਹੀਂ ਸਗੋਂ ਚੰਗੀ ਤਰ੍ਹਾਂ ਸਮਝਦੇ ਵੀ ਹਨ। ਭਾਰਤੀ ਦੇਸ਼ ਭਗਤਾਂ ਅਤੇ ਰਾਸ਼ਟਰੀ ਸਿੱਖਾਂ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਦੀ ਮੋਦੀ ਹਕੂਮਤ ਨੂੰ ਉਹ ਹੀ ਸਿੱਖ ਅੱਧੇ ਸਿਰ ਮਨਜ਼ੂਰ ਹਨ ਜਿਹੜੇ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ ਜਾਂ ਫਿਰ ਸਰਹੱਦਾਂ ਤੇ ਜਾ ਕੇ ਕੁਰਬਾਨੀ ਕਰਨ।
ਭਾਈ ਨਿੱਜਰ ਨੇ ਸਪੱਸਟ ਸ਼ਬਦਾਂ ਵਿੱਚ ਕਿਹਾ ਕਿ ਜਿਹੜੇ ਸਿੱਖਾਂ ਦੇ ਸਿਰ ਸ੍ਰੀ ਕਰਤਾਰਪੁਰ ਸਾਹਿਬ ਅੱਗੇ ਝੁਕਦੇ ਹਨ ਜਾਂ ਸਿੱਖ ਕੌਮ ਲਈ ਕੁਰਬਾਨੀ ਕਰਦੇ ਹਨ ਉਹ ਭਾਰਤੀ ਹਕੂਮਤ ਲਈ ਅੱਤਵਾਦੀ ਹੀ ਰਹੇਗਾ ।
ਭਾਈ ਹਰਦੀਪ ਸਿੰਘ ਨਿੱਜਰ ਨੇ ਭਾਰਤੀ ਦਹਿਸਤਗਰਦ ਵੱਲੋਂ ਕੀਤੇ ਜਾ ਰਹੇ ਜ਼ਬਰ ਜ਼ੁਲਮ ਦੇ ਵਿਰੁੱਧ ਬੋਲਦਿਆਂ ਕਿਹਾ ਜਿਨ੍ਹਾਂ ਚਿਰ ਅੱਸੀ ਪੰਜਾਬ ਨੂੰ ਆਜ਼ਾਦ ਨਹੀਂ ਕਰਵਾਉਂਦੇ ਉਨ੍ਹਾਂ ਚਿਰ ਪੰਜਾਬ ਨੂੰ ਕਾਲੇ ਕਾਨੂੰਨਾਂ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ ਜਿਸ ਕਰਕੇ ਇਨ੍ਹਾਂ ਸਾਰੇ ਮਸਲਿਆਂ ਦਾ ਸਦੀਵੀ ਹੱਲ ਪੰਜਾਬ ਦੀ ਆਜ਼ਾਦੀ ਹੈ । ਭਾਈ ਨਿੱਜਰ ਨੇ ਸਮੂਹ ਪੰਥਕ, ਰਾਜਸੀ, ਨਿਹੰਗ, ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਸਮੂਹ ਵਿੰਗ, ਟਕਸਾਲਾਂ, ਸੰਤ ਸਮਾਜ ਅਤੇ ਕਿਸਾਨਾਂ ਦੀ ਸਮੂਹ ਜੱਥੇਬੰਦੀਆਂ ਨੂੰ ਹੁਲਾਰਾ ਦਿੰਦਿਆਂ ਕਿਹਾ ਕਿ ਆਉਣ ਵਾਲੀ ਦਿਵਾਲੀ ਵਾਲੇ ਦਿਨ ਇਕ ਸੰਸਾਰ ਪੱਧਰ ਤੇ ਰੋਸ ਮੁਜ਼ਾਹਰਾ ਰੱਖਿਆ ਜਾਵੇ ਅਤੇ ਇਹ ਰੋਸ ਮੁਜ਼ਾਹਰਾ ਇਕੋ ਦਿਨ ਪੁਰੇ ਸੰਸਾਰ ਅੰਦਰ ਪੁਰੇ ਮਿਲਵਰਤਨ ਨਾਲ ਉਲੀਕਣਾ ਚਾਹੀਦਾ ਹੈ ਜਿਸ ਨਾਲ ਸੰਸਾਰ ਅੰਦਰ ਹਿੰਦੁਸਤਾਨ ਦੀ ਕਿਸਾਨਾਂ ਅਤੇ ਘੱਟ ਗਿਣਤੀਆਂ ਪ੍ਰਤਿ ਉਨ੍ਹਾਂ ਦੀਆਂ ਮਾਰੂ ਨੀਤੀਆਂ ਦੇ ਚੇਹਰੇ ਨੂੰ ਨੰਗਾ ਕੀਤਾ ਜਾ ਸਕੇ । ਉਨ੍ਹਾਂ ਦਸਿਆ ਕਿ ਬਾਦਲਾਂ ਵਲੋਂ ਨਿਭਾਏ ਜਾ ਰਹੇ ਦੋਗਲੇ ਕਿਰਦਾਰਾਂ ਕਰਕੇ ਉਨ੍ਹਾਂ ਦੇ ਬੁਲਾਰੇਆਂ ਉਪਰ ਕਨੇਡਾ ਦੇ ਵੱਖ ਵੱਖ ਗੁਰਦੁਆਰੇਆਂ ਅੰਦਰ ਬੋਲਣ ਤੇ ਲਗੀ ਹੋਈ ਰੋਕ ਜਾਰੀ ਰਹੇਗੀ ਤੇ ਉਨ੍ਹਾਂ ਸੰਸਾਰ ਪੱਧਰ ਦੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਵੀ ਇਸ ਮੁਹਿੰਮ ਅੰਦਰ ਸ਼ਾਮਿਲ ਹੋਣ ਦਾ ਸੱਦਾ ਦਿਤਾ । ਭਾਈ ਨਿੱਜਰ ਵਲੋਂ ਮੁਜ਼ਾਹਰੇ ਵਿਚ ਆਈਆਂ ਸਮੂਹ ਸੰਗਤਾਂ ਅਤੇ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ । ਇਸ ਮੁਜ਼ਾਹਰੇ ਅੰਦਰ ਬੀਸੀ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਭਾਈ ਹਰਭਜਨ ਸਿੰਘ ਅਟਵਾਲ, ਗੁਰਦੁਆਰਾ ਦਸਮੇਸ਼ ਦਰਬਾਰ ਦੇ ਗਿਆਨ ਸਿੰਘ ਗਿੱਲ , ਐਬਸਫੋਰਡ ਤੋਂ ਗੁਰਦੁਆਰਾ ਬੰਦਾ ਸਿੰਘ ਬਹਾਦਰ ਦੇ ਭਾਈ ਇੰਦਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਭਾਈ ਹਰਬੰਸ ਸਿੰਘ ਔਜਲਾ, ਨਾਸਾ ਦੇ ਭਾਈ ਧਰਮ ਸਿੰਘ, ਭਾਈ ਗਗਨ ਸਿੰਘ, ਰੇਡੀਓ ਹੋਸਟ ਹਰਜੀਤ ਸਿੰਘ ਗਿੱਲ, ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਨੁਮਾਇੰਦੇ ਨੌਜਵਾਨ ਸਿੰਘ, ਭਾਈ ਜਗਜੀਤ ਸਿੰਘ ਦੁਸਾਂਝ, ਭਾਈ ਜਸਵਿੰਦਰ ਸਿੰਘ ਸਿੱਧੂ, ਪਰਮ ਧਾਲੀਵਾਲ ਆਦਿ ਬੁਲਾਰਿਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਕਰੀਰਾਂ ਕੀਤੀਆਂ ਅਤੇ ਭਾਰਤ ਸਰਕਾਰ ਵੱਲੋਂ ਕਿਸਾਨ ਮਾਰੂ ਆਰਡੀਨੈਂਸ ਜੋ ਕਿ ਹੁਣ ਕਾਨੂੰਨ ਬਣ ਚੁੱਕੇ ਹਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ।
Comments