top of page

ਪਟਿਆਲਾ ਪੁਲਸ ਵਲੋਂ ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ

ਪਟਿਆਲਾ - ਖਾਲਿਸਤਾਨ ਬਿਉਰੋ — ਬੀਤੇ ਕੁਝ ਦਿਨ ਪਹਿਲਾਂ ਪਟਿਆਲਾ ਪੁਲਸ ਵਲੋਂ ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗਾਇਕ ਸ਼੍ਰੀ ਬਰਾੜ ਨੂੰ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁੜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ।


ਦੱਸ ਦਈਏ ਕਿ ਹਾਲ ਹੀ ’ਚ ਰਿਲੀਜ਼ ਹੋਏ ਗੀਤ ‘ਜਾਨ’ ਨੂੰ ਲੈ ਕੇ ਇਸ ਸਾਰਾ ਮਾਮਲਾ ਖੜ੍ਹਾ ਹੋਇਆ ਹੈ। ਯੂਟਿਊਬ ’ਤੇ ਚੱਲ ਰਹੇ ਗੀਤ ‘ਜਾਨ’ ਨੂੰ ਗਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਉਰਫ਼ ਪਵਨਦੀਪ ਸਿੰਘ ਨੂੰ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਸ ਨੇ ਮੋਹਾਲੀ ਤੋਂ ਗਿ੍ਰਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ’ਚ ਪੀ. ਆਈ. ਡੀ. ਐਕਟ 1922 ਅਤੇ 500, 501, 502, 505, 115, 116, 120 ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਬਾਰੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਦਾ ਕਹਿਣਾ ਸੀ ਕਿ ਯੂਟਿਊਬ ’ਤੇ ਪੰਜਾਬੀ ਗੀਤ, ਜਿਸ ਦਾ ਟਾਈਟਲ ‘ਜਾਨ’ ਹੈ, ਚੱਲ ਰਿਹਾ ਹੈ। ਇਸ ਦੇ ਬੋਲ ਕਾਫ਼ੀ ਭੜਕਾਊ ਹਨ। ਇਸ ਗੀਤ ਨਾਲ ਜੇਲਾਂ ਅੰਦਰ ਬੈਠੇ ਬੰਦ ਅਪਰਾਧੀਆਂ ਨੂੰ ਵੀ ਹੋਰ ਘਿਨੌਣੇ ਜ਼ੁਰਮ ਕਰਨ ਲਈ ਸ਼ਹਿ ਮਿਲਦੀ ਹੈ। ਇਸ ਗੀਤ ਦੇ ਬੋਲਾਂ ਨਾਲ ਆਮ ਲੋਕਾਂ ਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੁਲਸ ਨੇ ਪੰਜਾਬੀ ਗਾਇਕ ਸ਼੍ਰੀ ਬਰਾੜ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਸੀ।

ਦੱਸਣਯੋਗ ਹੈ ਕਿ ‘ਜਾਨ’ ਗੀਤ ਗਾਇਕਾ ਬਾਰਬੀ ਮਾਨ ਵਲੋਂ ਗਾਇਆ ਗਿਆ ਹੈ। ਇਸ ਗੀਤ ’ਚ ਬਾਰਬੀ ਮਾਨ, ਗੁਰਨੀਤ ਦੋਸਾਂਝ ਤੇ ਸ਼੍ਰੀ ਬਰਾੜ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਵੀ ਸ਼੍ਰੀ ਬਰਾੜ ਵਲੋਂ ਲਿਖੇ ਗਏ ਹਨ। ਇਸ ਗੀਤ ’ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਅਤੇ ਪੁਲਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ’ਤੇ ਪਟਿਆਲਾ ਪੁਲਸ ਵਲੋਂ ਐਕਸ਼ਨ ਲਿਆ ਗਿਆ।


https://youtu.be/L4R4vvPDuP0

bottom of page