top of page

ਬੱਬਰ ਖਾਲਸਾ ਜਰਮਨੀ ਵਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ

ਕਲੋਨ - ਖਾਲਿਸਤਾਨ ਬਿਊਰੋ - ਬੱਬਰ ਖਾਲਸਾ ਜਰਮਨੀ ਵਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਉਨਾ ਕਿਹਾ ਕਿ ਖਾਲਿਸਤਾਨ ਹੀ ਇਸ ਦਾ ਸਦੀਵੀ ਹੱਲ ਹੈ।

ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ , ਭਾਈ ਸਤਨਾਮ ਸਿੰਘ ਬੱਬਰ ਭਾਈ ਅਵਤਾਰ ਸਿੰਘ ਬੱਬਰ ਭਾਈ ਹਰਜੋਤ ਸਿੰਘ ਬੱਬਰ ਭਾਈ ਬਲਜਿੰਦਰ ਸਿੰਘ ਬੱਬਰ ਭਾਈ ਅਮਰਜੀਤ ਸਿੰਘ ਅਤੇ ਭਾਈ ਰਜਿੰਦਰ ਸਿੰਘ ਆਦਿ ਸਿੰਘਾਂ ਨੇ ਸੰਘਰਸ਼ ਕਰ ਰਹੇ ਕਿਸਾਨ ਵੀਰਾਂ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਸਦੀਆਂ ਤੋਂ ਗੁਲਾਮ ਰਹੀ ਕੌਮ ਦੇ ਰਾਜ ਭਾਗ ਕੀ ਹੱਥ ਆ ਗਿਆ ਕਿ ਰਾਜ ਭਾਗ ਤੀਕ ਪਹਿਚਾਉਣ ਵਾਲਿਆਂ ਦੇ ਹੀ ਗੱਲ ਨੂੰ ਹੱਥ ਪਾ ਲਿਆ।

ਬੜੇ ਹੀ ਕੋਝੇ ਤਰੀਕੇ ਨਾਲ ਇਕੋ ਦਿਨ ਤਿੰਨ ਕਿਸਾਨ ਮਾਰੂ ਬਿਲ ਪਾਸ ਕਰਕੇ ਕਿਸਾਨ ਮਜ਼ਦੂਰ ਅਤੇ ਆੜਤੀਆਂ ਦੇ ਖਾਤਮੇ ਦਾ ਬਿਗੁਲ ਵਜਾ ਦਿੱਤਾ। ਸਿੱਖ ਕੌਮ ਨਾਲ ਵਧੀਕੀਆਂ ਭਾਵੇਂ 1947 ਦੀ ਅਜ਼ਾਦੀ ਮਿਲਣ ਤੋਂ ਕੁਝ ਸਮਾਂ ਬਾਅਦ ਹੀ ਨਜ਼ਰ ਆ ਗੲੀਆਂ ਸਨ ਪਰ ਸਿੱਖ ਕੌਮ ਦੇ ਖਾਤਮੇ ਲਈ1978 ਤੋਂ ਚੰਗੀ ਤਰਾਂ ਮੁੰਢ ਬੰਨ ਦਿੱਤਾ ਸੀ ਸੋ ਕੇ ਜੂਨ 1984ਨਵੰਬਰ1984 ਤੋਂ 1994 ਤੀਕ ਪੂਰੇ ਜ਼ੋਰਾਂ ਤੇ ਰਿਹਾ ਜੋ ਕੇ ਅੱਜ ਤੱਕ ਜਾਰੀ ਹੈ ਭਾਵੇਂ ਕਿ ਤਰੀਕੇ ਕਈ ਵਾਰ ਬਦਲੇ ਜਾ ਚੁੱਕੇ ਹਨ।ਸਿਖੀ ਭੇਸ ਵਿੱਚ ਛੁਪੇ ਡੋਗਰੇ ਇਸ ਸਿਖੀ ਦੇ ਬੂਟੇ ਨੂੰ ਕੱਟਣ ਲਈ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣੇ ਚੁੱਕੇ ਹਨ। ਉਹ ਭਾਵੇਂ ਪੰਜਾਬ ਸਰਕਾਰ ਚਲਾ ਰਹੇ ਹੋਣ ਜਾਂ ਕੁਝ ਉਚ ਆਉਂਦਿਆਂ ਤੇ ਬਿਰਾਜਮਾਨ ਹੋਣ।

ਅਸੀਂ ਜਿਥੇ ਇਸ ਸੰਘਰਸ਼ ਵਿੱਚ ਕਿਸਾਨ ਭਰਾਵਾਂ ਦੇ ਨਾਲ ਹਾਂ ਉੱਥੇ ਇਹ ਵੀ ਸੁਝਾਅ ਦਿਆਂਗੇ ਇਨ੍ਹਾਂ ਹੁਣ ਤੱਕ ਦੀਆਂ ਸਰਕਾਰਾਂ ਨੇ ਹੀ ਸੈਂਟਰ ਨਾਲ ਮਿਲ ਕੇ ਹੀ ਪੰਜਾਬ ਦੇ ਇਹ ਹਾਲਾਤ ਕੀਤੇ ਹਨ ਇਨ੍ਹਾਂ ਤੋਂ ਸਾਵਧਾਨ ਰਹਿਣਾ।ਇਹ ਤੁਹਾਡੇ ਵਿੱਚ ਘੁਸਪੈਠ ਕਰਨ ਦਾ ਹਰ ਹੀਲਾ ਵਰਤਣਗੇ। ਮੋਰਚੇ ਦੀ ਵਾਂਗਡੋਰ ਸੁਚੱਜੇ ਹੱਥਾਂ ਵਿੱਚ ਦੇ ਕੇ ਜਿੱਤ ਪ੍ਰਾਪਤ ਕਰਕੇ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਹਲੀਮੀ ਰਾਜ ਦੀ ਸਥਾਪਨਾ ਵਲ ਵਧੀਏ ਜਿਸ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਉਹ ਹੁਣ ਆਪਣਾ ਆਜ਼ਾਦ ਘਰ ਖਾਲਿਸਤਾਨ ਬਣਕੇ ਹੀ ਪੂਰਾ ਹੋਵੇਗਾ।

bottom of page