ਸਿੱਖ ਸੰਘਰਸ਼ ਖਿਲਾਫ ਸਰਕਾਰ ਤੋਂ ਹਥਿਆਰ ਲੈ ਕੇ ਲੜਨ ਵਾਲੇ ਕਾਮਰੇਡ ਬਲਵਿੰਦਰ ਦਾ ਕਤਲ

ਅੰਮ੍ਰਿਤਸਰ - ਖਾਲਿਸਤਾਨ ਬਿਊਰੋ -ਦਰਬਾਰ ਸਾਹਿਬ 'ਤੇ ਭਾਰਤੀ ਹਮਲੇ ਤੋਂ ਬਾਅਦ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਲਈ ਲੜੇ ਗਏ ਹਥਿਆਰਬੰਦ ਸੰਘਰਸ਼ ਵਿਚ ਭਾਰਤ ਸਰਕਾਰ ਤੋਂ ਹਥਿਆਰ ਲੈ ਕੇ ਸਿੱਖ ਨੌਜਵਾਨਾਂ ਖਿਲਾਫ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਲੜਨ ਵਾਲੇ ਕਾਮਰੇਡਾਂ ਵਿਚੋਂ ਇਕ ਬਲਵਿੰਦਰ ਨਾਮੀਂ ਕਾਮਰੇਡ ਨੂੰ ਅੱਜ ਭਿੱਖੀਵਿੰਡ ਨੇੜੇ ਉਸਦੇ ਘਰੇ ਕਤਲ ਕਰ ਦਿੱਤਾ ਗਿਆ। 


ਕਾਮਰੇਡ ਬਲਵਿੰਦਰ ਨੂੰ ਭਾਰਤ ਸਰਕਾਰ ਨੇ ਸਿੱਖ ਸੰਘਰਸ਼ ਖਿਲਾਫ ਕੀਤੇ ਕੰਮਾਂ ਲਈ ਸ਼ੌਰਿਆ ਚੱਕਰ ਇਨਾਮ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 

62 ਸਾਲਾ ਕਾਮਰੇਡ ਬਲਵਿੰਦਰ ਵੱਲੋਂ ਆਪਣੀ ਰਿਹਾਇਸ਼ ਵਿਚ ਚਲਾਏ ਜਾ ਰਹੇ ਸਕੂਲ ਦੇ ਦਰਵਾਜ਼ੇ 'ਤੇ ਅੱਜ ਦੋ ਮੋਟਰ ਸਾਈਕਲ ਸਵਾਰ ਆਏ ਤੇ ਉਹਨਾਂ ਕਾਮਰੇਡ ਬਲਵਿੰਦਰ ਦੇ 5 ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ। ਕਾਮਰੇਡ ਬਲਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਕਾਮਰੇਡ ਬਲਵਿੰਦਰ ਨੂੰ ਉਸਦੇ ਹੋਰ ਸਾਥੀ ਕਾਮਰੇਡਾਂ ਵਾਂਗ ਲੰਬਾ ਸਮਾਂ ਪੰਜਾਬ ਪੁਲਸ ਦੀ ਸੁਰੱਖਿਆ ਮਿਲੀ ਰਹੀ ਸੀ। ਪਰ ਪਿਛਲੇ ਕੁੱਝ ਸਮੇਂ ਤੋਂ ਉਸਦੀ ਸੁਰੱਖਿਆ ਹਟਾ ਲਈ ਗਈ ਸੀ। 

Drop Me a Line, Let Me Know What You Think

© 2023 by Train of Thoughts. Proudly created with Wix.com