ਸ਼੍ਰੋਮਣੀ ਕਮੇਟੀ ਪ੍ਰਧਾਨ ਅਸਤੀਫਾ ਦੇ ਕੇ ਲਾਭੇ ਹੋਵੇ

ਇਸ ਘਟਨਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਗੋਵਾਲ ਮਾਫ਼ੀਯੋਗ ਨਹੀਂ


ਅੰਮ੍ਰਿਤਸਰ ਸਾਹਿਬ - ਖਾਲਿਸਤਾਨ ਬਿਊਰੋ - ਸ਼੍ਰੋਮਣੀ ਕਮੇਟੀ ਵੱਲੋਂ ਧਰਨੇ ਤੇ ਬੈਠੇ ਸਿੰਘਾਂ ਅਤੇ ਪੱਤਰਕਾਰਾਂ ਤੇ ਡਾਂਗਾਂ ਵਰ੍ਹਾਈਆਂ, ਪੱਤਰਕਾਰਾ ਤੇ ਵੀਡੀਉ ਬਣਾਉਣ ਕਰਕੇ ਕੁੱਟਮਾਰ ਕੀਤੀ ਡਾਂਗਾਂ ਮੁੱਕੀਆਂ ਮਾਰੀਆਂ ਤੇ ਗੰਦੀਆਂ ਗਾਹਲ਼ਾਂ ਵੀ ਕੱਢੀਆਂ ਗਈਆਂ।ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚੋਂ 328 ਸਰੂਪ ਗੁੰਮ ਹੋਣ ਦੇ ਵਿਰੋਧ ਚ ਸਿੱਖ ਜਥੇਬੰਦੀਆਂ ਨੇ ਕੱਲ੍ਹ ਸਵੇਰ ਤੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਸਾਹਮਣੇ ਮੋਰਚਾ ਲਾਇਆ ਹੋਇਆ ਸੀ,ਰਾਤ ਇਹਨਾ ਨੇ ਤਿੰਨ ਪਾਸਿਆਂ ਤੋਂ ਜਾਂਦੇ ਰਸਤੇ ਬੰਦ ਕਰ ਕੇ ਟੀਨਾਂ ਲਾ ਦਿੱਤੀਆਂ,ਅੰਦਰ ਵਾਲ਼ੇ ਸਿੰਘ ਅੰਦਰ ਸੀ ਤੇ ਸਵੇਰੇ ਆਏ ਸਿੰਘ ਲੰਗਰ ਨੇੜੇ ਗੁਰੂ ਰਾਮਦਾਸ ਸਰਾਂ ਸਾਹਮਣੇ ਬੈਠ ਗਏ 11 ਕੁ ਵਜੇ ਇਹਨਾ ਨੇ 200 ਤੋਂ ਵੱਧ ਟਾਸਕ ਫੋਰਸ ਲਾ ਕੇ ਸੰਗਤ ਅਤੇ ਪੱਤਰਕਾਰਾਂ ਨੂੰ ਗੰਦੀਆਂ ਗਾ੍ਹਲਾਂ ਨਾਲ਼ ਡਾਂਗਾਂ ਮੁੱਕੀਆਂ ਨਾਲ ਕੁੱਟਮਾਰ ਕੀਤੀ ਗਈ ।