ਨਿਸ਼ਾਨਾਂ ਕੌਮ ਦਾ ਮੇਰੀ - ਗਜਿੰਦਰ ਸਿੰਘ

ਨਿਸ਼ਾਨਾਂ ਕੌਮ ਦਾ ਮੇਰੀ


ਕਦੇ ਕਦੇ ਆਪਣਾ ਕੁੱਝ ਐਸਾ, ਭਾਵੇਂ ਬਹੁਤ ਪੁਰਾਣਾ ਲਿਖਿਆ ਯਾਦ ਆ ਜਾਂਦਾ ਹੈ, ਕਿ ਅੱਜ ਵੀ ਖੂਨ ਵਿੱਚ ਗਰਮੀ ਪੈਦਾ ਕਰ ਦਿੰਦਾ ਹੈ ।


ਮੇਰੇ ਸੀਨੇ ਨੂੰ ਚੀਰ ਕੇ ਵੇਖੋ

ਤੇ ਧਾਰ ਖੰਜਰ ਦੀ ਅਜ਼ਮਾਓ

ਜੋ ਲਿਖਿਐ ਹਰ ਪਰਤ ਉਤੇ

ਮਿਟਾ ਸਕਦੇ ਹੋ, ਮਿਟਾਓ

ਹੈ ਲਿਖਿਆ ਹਰ ਪਰਤ ਉਤੇ

ਨਿਸ਼ਾਨਾਂ ਕੌਮ ਦਾ ਮੇਰੀ

ਮੇਰੀ ਛਾਤੀ ਸਕੇ ਜੋ ਚੀਰ

ਉਹ ਸੰਗੀਨ ਨਹੀਂ ਤੇਰੀ


ਗਜਿੰਦਰ ਸਿੰਘ, ਦਲ ਖਾਲਸਾ ।

੧੩.੯.੨੦੧੯