top of page

ਹਾਈਜੈਕਰ ਬਾਬਾ' ਤੇ ਜਲੰਧਰ ਮਾਡਲ ਟਾਉਨ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਕਿਸੇ ਦੋਸਤ ਨੇ ਇੱਕ ਲੈਟਰ ਭੇਜਿਆ ਹੈ, ਜੋ ਭਾਈ ਤੇਜਿੰਦਰ ਪਾਲ ਸਿੰਘ ਜੀ, 'ਹਾਈਜੈਕਰ ਬਾਬਾ' ਨੂੰ ਜਲੰਧਰ ਮਾਡਲ ਟਾਉਨ ਗੁਰਦਵਾਰੇ ਦੇ ਪ੍ਰਬੰਧਕਾਂ ਵੱਲੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਹੈ ।


ਮੈਂ ਇਸ ਲੈਟਰ ਦੀ ਕਾਪੀ ਇਸ ਪੋਸਟ ਨਾਲ ਸਾਂਝੀ ਕਰਦੇ ਹੋਏ, ਪਹਿਲੀ ਬੇਨਤੀ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਕਰਨਾ ਚਾਹਾਂਗਾ ਕਿ ਉਹ ਤੇਜਿੰਦਰ ਪਾਲ ਸਿੰਘ ਜੀ ਦੀਆਂ ਮੁਸ਼ਕਿਲਾਂ ਨਾ ਵਧਾਉਣ ।
ਦੂਜੀ ਬੇਨਤੀ ਇਸ ਪੋਸਟ ਨੂੰ ਪੜ੍ਹਨ ਵਾਲੇ ਦੋਸਤਾਂ ਨੂੰ ਕਰਨਾ ਚਾਹਾਂਗਾ ਕਿ ਉਹ ਗੁਰਦਵਾਰੇ ਦੇ ਪ੍ਰਬੰਧਕਾਂ ਉਤੇ ਜ਼ੋਰ ਪਾਉਣ ਲਈ ਚਿੱਠੀਆਂ ਲਿੱਖਣ ਜਾਂ ਹੋਰ ਕਿਸੇ ਵੀ ਤਰੀਕੇ ਜ਼ੋਰ ਪਾਉਣ ਤਾਂ ਜੋ ਤੇਜਿੰਦਰ ਪਾਲ ਸਿੰਘ ਹੁਰਾਂ ਦੀ ਜ਼ਿੰਦਗੀ ਦੀਆਂ ਪਹਿਲਾਂ ਤੋਂ ਚੱਲ ਰਹੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਨਾ ਹੋਵੇ ।


ਤੇਜਿੰਦਰ ਪਾਲ ਸਿੰਘ ਵਰਗੇ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਉਣ ਵਾਲੇ ਦਰਵੇਸ਼ ਸਿੰਘ ਨੂੰ ਆਪਣੀ ਕਿਸੇ ਛੋਟੀ ਮੋਟੀ ਮਜਬੂਰੀ ਕਾਰਨ ਗੁਰਦਵਾਰੇ ਦੇ ਪ੍ਰਬੰਧਕ ਬੇਰੁਜ਼ਗਾਰ ਕਰਨ ਦਾ 'ਕਲੰਕ' ਨਾ ਖੱਟਣ ।


ਤੇਜਿੰਦਰ ਪਾਲ ਸਿੰਘ ਹੁਰੀਂ ਉਮਰ ਦੇ ਜਿਸ ਹਿੱਸੇ ਵਿੱਚ ਹਨ, ਉਹਨਾਂ ਨੂੰ ਪਿਆਰ ਸਤਿਕਾਰ ਦੇਣਾ ਬਣਦਾ ਹੈ, ਦੁੱਖ ਦੇਣਾ ਨਹੀਂ ।


ਉਮੀਦ ਕਰਦਾ ਹਾਂ ਕਿ ਪੋਸਟ ਪੜ੍ਹਨ ਵਾਲੇ ਸੱਭ ਦੋਸਤ ਮਿੱਤਰ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਸਮਝਾਉਣ ਤੇ ਹਰ ਸੰਭਵ ਤਰੀਕੇ ਨਾਲ ਭਾਈ ਤੇਜਿੰਦਰ ਪਾਲ ਸਿੰਘ ਜੀ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਆਪੋ ਆਪਣਾ ਰੋਲ ਅਦਾ ਕਰਨਗੇ ।


ਗਜਿੰਦਰ ਸਿੰਘ, ਦਲ ਖਾਲਸਾ ।

੧੧.੧੧.੨੦੨੦

……………………

Commentaires


bottom of page