top of page

ਜਿੰਨਾਂ ਚਿਰ ਬਾਦਲਕੇ ਸਿੱਖ ਦੁਸ਼ਮਣ ਆਰ.ਐਸ.ਐਸ ਦੀ ਰਖੇਲ, ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਗੁਲਾਮ ਬਣੀ ਰਹੇਗੀ - ਨਿੱਜਰਡੈਲਟਾ - ਖਾਲਿਸਤਾਨ ਬਿਊਰੋ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਪ੍ਬੰਧਕ ਸਿੱਖਾਂ ਵਿੱਚ ਆਪਣਾ ਵਿਸ਼ਵਾਸ ਅਤੇ ਅਕਸ ਗੁਆ ਚੁੱਕੇ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਸਿੱਖ ਗੁਰਦਵਾਰੇ ਡੈਲਟਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਜਰ ਨੇ ਆਖੇ। ਉਨਾ ਕਿਹਾ ਕਿ ਸ਼੍ਰੌਮਣੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਆਪਣੀ ਗੁੰਡਾ ਟਾਸਕ ਫੋਰਸ ਵੱਲੋਂ ਲਾਪਤਾ ਕੀਤੇ ਗਏ 328 ਪਾਵਨ ਸਰੂਪ ਸਾਹਿਬਾਨਾ ਦੇ ਸੰਬੰਧ ਵਿੱਚ ਵਾਹਿਗੁਰੂ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਨੂੰ ਬੇਰਹਿਮੀ ਨਾਲ ਬੇਇੱਜ਼ਤ ਕਰਨਾ, ਅਤੇ ਇੱਕ ਗੁਰੂ ਪਿਆਰੇ ਨਿਹੰਗ ਸਿੰਘ ਦੇ ਕਕਾਰਾਂ ਦੀ ਬੇਅਦਬੀ ਅਤੇ ਦਸਤਾਰ ਨੂੰ ਨਫ਼ਰਤ ਭਰੀ ਭਾਵਨਾ ਨਾਲ ਜਬਰੀ ਉਤਾਰਨ ਪਿੱਛੇ ਸਿੱਖ ਵਿਰੋਧੀ ਝਲਕ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਟਾਸਕ ਫੋਰਸ ਦੀ ਗੁੰਡਾ ਬ੍ਰਗੇਡ ਅੰਦਰ ਗੁਰੂ ਅਤੇ ਸਿੱਖ ਪ੍ਰਤੀ ਕੋਈ ਪਿਆਰ,ਸਤਿਕਾਰ ਅਤੇ ਸਨਮਾਨ ਨਹੀਂ ਰਿਹਾ।

ਭਾਈ ਨਿੱਜਰ ਨੇ ਸਪਸਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬਾਨਾਂ ਦੀ ਸੇਵਾ-ਸੰਭਾਲ ਹੀ ਨਹੀਂ ਕਰ ਸਕਦੀ, ਸਿੱਖਾਂ ਦੇ ਹੱਕਾਂ-ਹਿੱਤਾਂ ਦੀ ਗੱਲ ਹੀ ਨਹੀਂ ਕਰ ਸਕਦੀ,ਸਿੱਖ ਕੌਮ ਦੀਆਂ ਭਾਵਨਾਂ ਨੂੰ ਸਮਝ ਹੀ ਨਹੀਂ ਸਕਦੀ ਫਿਰ ਇਹੋ ਜਿਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾ ਅਤੇ ਅਧਿਕਾਰੀਆਂ ਨੂੰ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ।

ਉਨਾ ਕਿਹਾ ਕਿ ਗੁਰੂ ਦੇ ਸਿੱਖ ਆਪਣਾ ਹਰ ਤਰ੍ਹਾਂ ਦਾ ਨੁਕਸਾਨ ਤਾ ਸਹਾਰ ਸਕਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ।

ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਵਾਲੀ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਨੇਕਾਂ ਬਾਰ ਗੁਰੂ ਸਾਹਿਬ ਦੀਆ ਬੇਅਦਬੀਆਂ ਹੋ ਚੁੱਕੀਆਂ ਹਨ ।

ਉਨਾ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਵਿਖੇ ਪਹੁੰਚਾਏ ਗਏ ਚਾਰ ਸੌ ਚੌਦਾਂ ਸਰੂਪ ਸਾਹਿਬਾਨਾ ਲਈ ਅਤੇ ਹੁਣ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਗੁਰੂ ਸਾਹਿਬ ਜੀ ਦੀ ਛਪਾਈ ਦੀ ਪਿਨ ਡਰਾਈਵ ਕਨੇਡਾ ਮਲਿਕ ਪੰਧੇਰ ਕੋਲ ਕਿਸ ਨੇ ਦਿੱਤੀ ਸ਼੍ਰੋਮਣੀ ਕਮੇਟੀ ਜਿੰਮੇਵਾਰ ਅਤੇ ਜੁਆਬਦੇਹ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪੀ ਗਈ "ਸਿੱਖ ਇਤਿਹਾਸ" ਨਾਂ ਦੀ ਪੁਸਤਕ ਵਿੱਚ ਵੀ ਗੁਰੂ ਸਾਹਿਬਾਨ ਦਾ ਘੋਰ ਨਿਰਾਦਰ ਕੀਤਾ ਗਿਆ ਹੈ, ਇਸੇ ਸ਼੍ਰੋਮਣੀ ਕਮੇਟੀ ਵੱਲੋਂ ਕੁਰਬਾਨੀ ਵਾਲੇ ਸੂਰਮਿਆਂ ਨੂੰ ਅੱਖੋਂ ਪਰੋਖੇ ਕਰਕੇ ਅਤੇ ਸਿੱਖਾਂ ਦੇ ਦੁਸ਼ਮਣ ਪਰਮਰਾਜ ਉਮਰਾਂ ਨੰਗਲ ਨੂੰ ਸਨਮਾਨਿਤ ਕਰਨਾ, ਕਦੇ ਸਿੱਖਾਂ ਦੇ ਖੂਨ ਦੀ ਪਿਆਸੀ ਪੰਜਾਬ ਪੁਲਿਸ ਦੇ ਅਫਸਰਾਂ ਦੇ ਬੱਚਿਆਂ ਨੂੰ ਫਰੀ ਪੜ੍ਹਾਈ ਕਰਵਾਉਣ ਦਾ ਐਲਾਨ ਕਰਨਾ ਆਦਿ ਸਾਰਿਆਂ ਦੇ ਸਾਹਮਣੇ ਹੈ।

ਭਾਈ ਨਿੱਜਰ ਨੇ ਕਿਹਾ ਕਿ ਜਿੰਨਾਂ ਚਿਰ ਬਾਦਲਕੇ ਸਿੱਖ ਦੁਸ਼ਮਣ ਆਰ.ਐਸ.ਐਸ ਦੀ ਰਖੇਲ ਅਤੇ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਗੁਲਾਮ ਬਣੀ ਰਹੇਗੀ ਉਨ੍ਹਾਂ ਚਿਰ ਸਿੱਖ ਜ਼ਲੀਲ ਹੁੰਦੇ ਰਹਿਣਗੇ।

ਇਨ੍ਹਾਂ ਸਾਰਿਆਂ ਮਸਲਿਆਂ ਦਾ ਹੱਲ ਆਜ਼ਾਦੀ ਹੈ ਜਿਨ੍ਹਾਂ ਚਿਰ ਅਸੀਂ ਪੰਜਾਬ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਉਨ੍ਹਾਂ ਚਿਰ ਸਾਨੂੰ ਆਏ ਦਿਨ ਇਸ ਤੋਂ ਵੀ ਬਦਤਰ ਹਾਲਾਤਾਂ ਵਿੱਚੋਂ ਗੁਜ਼ਰਨਾ ਪਵੇਗਾ।

bottom of page