ਕਿਸਾਨ ਵਿਰੋਧ ਪ੍ਰਦਰਸ਼ਨ: ਪੰਜਾਬ ਦੇ ਵਿਗਿਆਨੀ ਨੇ ਕੇਂਦਰੀ ਮੰਤਰੀ ਦਾ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ


ਦਿੱਲੀ - ਖਾਲਿਸਤਾਨ ਬਿਊਰੋ -ਭਾਰਤ ਸਰਕਾਰ ਦੇ ਰਸਾਇਣ ਤੇ ਖਾਦਾਂ ਸਬੰਧੀ ਮੰਤਰਾਲੇ ਦੇ ਮੰਤਰੀ ਡੀ ਵੀ ਸਦਾ ਨੰਦ ਗੌੜਾ ਵਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿਸ਼ਵ ਪ੍ਰਸਿੱਧ ਪ੍ਰਮੁੱਖ ਭੂਮੀ ਵਿਗਿਆਨੀ ਸਿੱਖ ਡਾਕਟਰ ਵਰਿੰਦਰ ਪਾਲ ਸਿੰਘ ਜੀ ਨੂੰ ਉਨ੍ਹਾਂ ਦੀਆਂ ਅਨੋਖੀਆਂ ਖੋਜਾਂ ਸਬੰਧੀ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਪੁਰਸਕਾਰ ਦਿੱਤਾ ਜਾਣਾ ਸੀ।ਜਿਸ ਪੁਰਸਕਾਰ ਵਿੱਚ ਉਨ੍ਹਾਂ ਨੂੰ ਇੱਕ ਲੱਖ ਰੁਪਏ ਨਕਦ, ਸੋਨੇ ਦੇ ਤਗਮੇ ਅਤੇ ਸਨਮਾਨ ਪੱਤਰ ਨਾਲ ਨਿਵਾਜਿਆ ਜਾਣਾਂ ਸੀ।

ਪਰ ਕਿਸਾਨੀ ਰੋਸ ਵਜੋਂ ਡਾਕਟਰ ਸਹਿਬ ਨੇ ਸਟੇਜ ਉਪਰ ਜਾ ਕੇ ਦੋਵੇਂ ਹੱਥ ਜੋੜਦਿਆਂ ਇਹ ਸਨਮਾਨ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਅਤੇ ਪ੍ਰਧਾਨ ਮੰਤਰੀ ਦੇ ਨਾਂ ਇੱਕ ਰੋਸ ਪੱਤਰ ਉਕਤ ਮੰਤਰੀ ਦੇ ਹੱਥਾਂ ਵਿਚ ਫੜਾ ਦਿੱਤਾ ਜਿੰਨਾ ਹੱਥਾਂ ਵਿੱਚ ਮੰਤਰੀ ਸੋਨੇ ਦਾ ਤਗ਼ਮਾ ਅਤੇ ਇੱਕ ਲੱਖ ਰੁਪਏ ਨਗਦ ਸਮੇਤ ਸਨਮਾਨ ਪੱਤਰ ਲੈ ਕੇ ਸਟੇਜ ਉਪਰ ਖੜਾ ਸੀ। ਡਾਕਟਰ ਸਿੰਘ ਵਲੋਂ ਮੰਤਰੀ ਨੂੰ ਸੌਂਪੇ ਗਏ ਉਸ ਰੋਸ ਪੱਤਰ ਵਿੱਚ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦਾ ਰੋਸ ਭਰੇ ਲਹਿਜੇ ਵਿੱਚ ਜ਼ਿਕਰ ਕੀਤਾ ਗਿਆ ਸੀ।

ਮੀਡੀਏ ਦੀ ਹਾਜ਼ਰੀ ਵਿੱਚ ਭਾਜਪਾ ਮੰਤਰੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦ ਇਹ ਸਨਮਾਨ ਉਕਤ ਮੰਤਰੀ ਦੇ ਹੱਥਾਂ ਵਿੱਚ ਫੜਿਆ ਫੜਾਇਆ ਹੀ ਰਹਿ ਗਿਆ। ਮੈਂ ਡਾਕਟਰ ਵਰਿੰਦਰ ਪਾਲ ਸਿੰਘ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ।