top of page

ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਸਿੱਖ ਆਗੂਆ ਨੂੰ ਕੀਤਾ ਜਾ ਰਿਹਾ ਹੈ ਤੰਗ

ਮੋਦੀ ਵੱਲੋਂ ਸਿੱਖ ਆਗੂਆ ਨਾਲ ਕੀਤੀ ਜਾ ਰਹੀ ਹੈ ਬਦਮਾਸ਼ੀ , ਇਹ ਮੰਨਣ ਵਾਲੀ ਕੌਮ ਨਹੀਂ ਮੋਦੀ



ਨਵੀਂ ਦਿੱਲੀ -ਖਾਲਿਸਤਾਨ ਬਿਉਰੋ - ਭਾਰਤ ਦੇ ਪਰਧਾਨ ਮੰਤਰੀ ਮੋਦੀ ਦੇ ਇਸ਼ਾਰੇ ਅਧੀਨ ਕੰਮ ਕਰਦੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸਿੱਖ ਫ਼ਾਰ ਜਸਟਿਸ (ਐੱਸ.ਐੱਫ਼.ਜੇ.) ਮਾਮਲੇ 'ਚ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਨੋਟਿਸ ਭੇਜੇ ਹਨ ਜਿਨ੍ਹਾਂ 'ਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ਾਮਿਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਨੋਬਲਜੀਤ ਸਿੰਘ ਅਤੇ ਕਰਨੈਲ ਸਿੰਘ ਤੋਂ ਇਲਾਵਾ ਕੁਝ ਪੱਤਰਕਾਰ ਅਤੇ ਹੋਰ ਲੋਕ ਸ਼ਾਮਿਲ ਹਨ | ਨੋਟਿਸ ਭੇਜੇ ਗਏ ਲੋਕਾਂ ਨੂੰ 17 ਤੋਂ 18 ਜਨਵਰੀ ਨੂੰ ਦਿੱਲੀ 'ਚ ਲੋਧੀ ਰੋਡ ਸਥਿਤ ਐੱਨ.ਆਈ.ਏ. ਦੇ ਹੈੱਡਕੁਆਰਟਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ | ਐੱਨ.ਆਈ.ਏ. ਦੇ ਅਧਿਕਾਰੀਆਂ ਮੁਤਾਬਿਕ ਸਬੰਧਿਤ ਵਿਅਕਤੀਆਂ ਨੂੰ ਗਵਾਹ ਵਜੋਂ ਬੁਲਾਇਆ ਜਾ ਰਿਹਾ ਹੈ ਪਰ ਲੋਕ ਭਲਾਈ ਇਨਸਾਫ਼ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਜੋ ਕਿ ਉਨ੍ਹਾਂ ਕਿਸਾਨ ਆਗੂਆਂ 'ਚ ਸ਼ਾਮਿਲ ਹਨ ਜੋ ਕੇਂਦਰ ਨਾਲ ਗੱਲਬਾਤ ਕਰ ਰਹੇ ਹਨ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਜੁੜੇ ਹੋਣ ਕਾਰਨ ਸਰਕਾਰ ਉਨ੍ਹਾਂ 'ਤੇ ਹਰ ਤਰ੍ਹਾਂ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ |

12 ਤੋਂ ਵੱਧ ਲੋਕਾਂ ਨੂੰ ਭੇਜੇ ਨੋਟਿਸ



ਐੱਨ.ਆਈ.ਏ. ਨੇ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਨੋਬਲਜੀਤ ਸਿੰਘ, ਕਰਨੈਲ ਸਿੰਘ ਦਸੂਹਾ, ਪੱਤਰਕਾਰ ਬਲਤੇਜ ਪੰਨੂੰ ਅਤੇ ਜਸਵੀਰ ਸਿੰਘ, ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ, ਅੰਮਿ੍ਤਸਰ ਦੇ ਪਰਮਜੀਤ ਸਿੰਘ ਅਕਾਲੀ, ਰਣਜੀਤ ਸਿੰਘ ਦਮਦਮੀ ਟਕਸਾਲ, ਲੁਧਿਆਣਾ ਦੇ ਜੰਗ ਸਿੰਘ, ਪ੍ਰਦੀਪ ਸਿੰਘ, ਬਰਨਾਲਾ ਦੇ ਸੁਰਿੰਦਰ ਸਿੰਘ ਠੀਕਰੀਵਾਲ, ਅਮਰਕੋਟ ਦੇ ਪਲਵਿੰਦਰ ਸਿੰਘ ਸ਼ਾਮਿਲ ਹਨ | ਪੱਤਰਕਾਰ ਜਸਵੀਰ ਸਿੰਘ ਨੇ ਨੋਟਿਸ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਵਿਦੇਸ਼ੀ ਚੈਨਲ 'ਚ ਕੰਮ ਕਰਨ ਕਰਕੇ ਉਸ ਨੂੰ ਨੋਟਿਸ ਭੇਜਿਆ ਗਿਆ ਹੈ | ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਨੂੰ ਇਹ ਨੋਟਿਸ ਸੁਪਰੀਮ ਕੋਰਟ 'ਚ ਮੰਗਲਵਾਰ ਨੂੰ ਹੋਈ ਸੁਣਵਾਈ ਤੋਂ ਬਾਅਦ ਭੇਜੇ ਗਏ ਹਨ ਜਿਸ 'ਚ ਅਟਾਰਨੀ ਜਨਰਲ ਕੇ.ਕੇ. ਵੇਨੂਗੋਪਾਲ ਨੇ ਅੰਦੋਲਨ ਨੂੰ ਖ਼ਾਲਿਸਤਾਨੀ ਅਨਸਰਾਂ ਨਾਲ ਜੋੜਦਿਆਂ ਕਿਹਾ ਕਿ ਉਹ ਛੇਤੀ ਹੀ ਇਸ ਸਬੰਧ 'ਚ ਹਲਫ਼ਨਾਮਾ ਦਾਇਰ ਕਰਨਗੇ | ਸ਼ੁੱਕਰਵਾਰ ਨੂੰ ਵਿਗਿਆਨ ਭਵਨ 'ਚ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈ 9ਵੇਂ ਗੇੜ ਦੀ ਮੀਟਿੰਗ 'ਚ ਵੀ ਇਹ ਮੁੱਦਾ ੳੱੁਠਿਆ ਸੀ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ, ਜਿਸ 'ਤੇ ਮੰਤਰੀਆਂ ਨੇ ਇਸ ਦੋਸ਼ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਐੱਨ.ਆਈ.ਏ. ਇਕ ਖੁਦਮੁਖਤਿਆਰ ਸੰਸਥਾ ਹੈ |

bottom of page