top of page

ਮੈਨੂੰ ਪੰਜਾਬ ਜਿਹਾ ਮੁਲਖ ਕੋਈ ਹੋਰ ਨਾ ਦਿਸਦਾ - ਗਜਿੰਦਰ ਸਿੰਘ, ਦਲ ਖਾਲਸਾ



ਮੈਨੂੰ ਪੰਜਾਬ ਜਿਹਾ ਮੁਲਖ ਕੋਈ ਹੋਰ ਨਾ ਦਿਸਦਾ

ਮੈਂ ਅੱਜ ਕੱਲ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਸਾਹਿਤ ਅਕੈਡਮੀ ਵੱਲੋਂ ਪ੍ਰਕਾਸ਼ਤ ਕਿਤਾਬ 'ਪ੍ਰੋਫੈਸਰ ਪੂਰਨ ਸਿੰਘ, ਜੀਵਨੀ ਤੇ ਕਵਿਤਾ' ਪੜ੍ਹ ਰਿਹਾ ਹਾਂ।

ਪ੍ਰੋਫੈਸਰ ਪੂਰਨ ਸਿੰਘ ਜੀ, ਇੱਕ ਕਵਿਤਾ ਵਿੱਚ ਪੰਜਾਬ ਦਾ ਜ਼ਿਕਰ ਕਰਦੇ ਹੋਏ ਲਿੱਖਦੇ ਹਨ, 'ਮੈਨੂੰ ਪੰਜਾਬ ਜਿਹਾ ਮੁਲਖ ਕੋਈ ਹੋਰ ਨਾ ਦਿਸਦਾ' ।

ਪ੍ਰੋਫੈਸਰ ਸਾਹਿਬ ਦੀ ਜ਼ਿੰਦਗੀ ਤੇ ਕਵਿਤਾ ਪਿਆਰ ਤਰੰਗਾਂ ਨਾਲ ਦੇ ਨਾਲ ਚੱਲਦੀ ਰਹੀ ਹੈ । ਇਹ ਲਾਈਨ ਵੀ ਉਹਨਾਂ ਪੰਜਾਬ ਨਾਲ ਪਿਆਰ ਦੀ ਕਿਸੇ ਤਰੰਗ ਵਿੱਚ ਹੀ ਲਿਖੀ ਹੋਵੇਗੀ ।

ਪੰਜਾਬ, ਮੁਲਖ ਸੀ ਮੁਲਖ ਹੈ, ਤੇ ਹਮੇਸ਼ਾਂ ਮੁਲਖ ਹੀ ਰਹੇਗਾ । ਵੱਖ ਵੱਖ ਵਕਤਾਂ ਤੇ ਵੱਖ ਵੱਖ ਹਾਕਮਾਂ ਨੇ ਇਸ ਮੁਲਖ ਨੂੰ ਆਪਣੀ ਤਾਕਤ ਦੇ ਜ਼ੋਰ ਸਿਰ ਆਪਣਾ 'ਸੂਬਾ' ਬਣਾਇਆ, ਪਰ ਜਦੋਂ ਖਾਲਸੇ ਦਾ ਵਕਤ ਆਇਆ, ਤਾਂ ਉਸ ਨੇ ਆਪਣੀ ਤਲਵਾਰ ਦੇ ਜ਼ੋਰ ਨਾਲ ਆਪਣਾ 'ਮੁਲਖ' ਆਜ਼ਾਦ ਕਰਵਾ ਲਿਆ ।

ਹਿੰਦੁਸਤਾਨ, ਇੰਡੀਆ, ਭਾਰਤ, ਤੇ ਹੁਣ ਭਾਰਤ ਮਾਤਾ, ਇਹ ਕਦੇ ਇੱਕ ਮੁਲਖ ਨਹੀਂ ਰਿਹਾ, ਬਸ ਜਾਬਰ ਹੁਕਮਰਾਨਾਂ ਦੇ ਕਬਜ਼ੇ ਹੇਠਲਾ ਇਲਾਕਾ ਹੀ ਰਿਹਾ ਹੈ ।

ਦਰਵੇਸ਼ ਸ਼ਾਇਰ ਪ੍ਰੋਫੈਸਰ ਪੂਰਨ ਸਿੰਘ ਦੇ 'ਮੁਲਖ' ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ । ਅੱਜ ਦੀ ਹਿੰਦੁਤੱਵੀ ਗੁਲਾਮੀ ਦੇ ਸੰਗਲ ਕੱਟਦਿਆਂ ਹੋਰ ਕਿੰਨਾ ਵਕਤ ਲੱਗਦਾ ਹੈ, ਜਾਂ ਹੋਰ ਕਿੰਨੀਆਂ ਉਮਰਾਂ ਲੱਗਦੀਆਂ ਹਨ, ਇਹ ਇੱਕ ਸਵਾਲ ਹੈ, ਪਰ ਇਹ ਸਵਾਲ ਨਹੀਂ ਹੈ ਕਿ ਸਾਡਾ 'ਮੁਲਖ' ਕਿਸੇ ਹੋਰ ਦਾ ਸਦਾ ਲਈ 'ਸੂਬਾ' ਬਣ ਕੇ ਰਹਿ ਸਕਦਾ ਹੈ ।

Comments


bottom of page