top of page

ਭਾਰਤ ਦਾ ਅਦਾਲਤੀ ਨਿਜ਼ਾਮ ਏਜੰਸੀਆਂ ਤੇ ਸਰਕਾਰ ਦੇ ਇਸ਼ਾਰੇ ਤੇ ਸਿੱਖਾਂ ਖਿਲਾਫ ਭੁਗਤਦਾ ਹੈ - ਭਾਈ ਹਰਦੀਪ ਸਿੰਘ ਨਿੱਜਰ

ਸਿੱਖ ਨੌਜਵਾਨਾਂ ਦੀਆਂ ਝੂਠੇ ਕੇਸਾਂ ਵਿੱਚ ਗ੍ਰਿਫਤਾਰੀਆਂ ਅਤੇ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਵਿਆਪਕ ਪੱਧਰ ਲਹਿਰ ਸਿਰਜਣ ਦੀ ਲੋੜ

ਵੈਨਕੂਵਰ -ਭਾਰਤ ਦੀ ਪੁਲੀਸ ਤੇ ਏਜੰਸੀਆਂ ਖਾਲਿਸਤਾਨ ਜਾਂ ਸਿੱਖਾਂ ਦੇ ਹੱਕਾਂ ਦੀ ਮੰਗ ਕਰਨ ਵਾਲੇ ਸਿੱਖ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਕਿਸੇ ਯੋਜਨਾਬੱਧ  ਤਰੀਕੇ ਨਾਲ ਤਸ਼ੱਦਦ ਕਰ ਕੇ ਸਾਲਾਂ ਵਧੀ ਜੇਲਾਂ ਵਿੱਚ ਬੰਦ ਕਰੀ ਰੱਖਦੀਆ ਹਨ ਤੇ ਭਾਰਤ ਦਾ ਅਦਾਲਤੀ ਨਿਜ਼ਾਮ ਏਜੰਸੀਆਂ ਤੇ ਸਰਕਾਰ ਦੇ ਇਸ਼ਾਰੇ ਤੇ ਸਿੱਖਾਂ ਖਿਲਾਫ ਭੁਗਤਦਾ ਹੈ ਤੇ ਲੰਬਾਈ ਸਜ਼ਾਵਾਂ ਸੁਣਾਉਂਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੇ ਇਕ ਪ੍ਰੈਸ ਨੋਟ ਵਿੱਚ ਆਖੇ।


ਭਾਈ ਨਿੱਜਰ ਨੇ ਕਿਹਾ ਕਿ ਬੀਤੇ ਦਿਨਾਂ ਤੋਂ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੀ ਖਾੜਕੂਵਾਦ ਦੇ ਨਾਮ ਤੇ ਫੜੋ ਫੜਾਈ ਹੋ ਰਹੀ ਹੈ, ਇਹ ਵਾਰਤਾਰਾ ਕੋਈ ਨਵਾਂ ਨਹੀਂ ਇਹ ਤਾਂ 1978 ਤੋਂ ਰਿਹਾ ਹੈ, ਇਕ ਪਾਸੇ ਭਾਰਤ ਸਰਕਾਰ ਤੇ ਪੁਲਿਸ ਦਾਵਾ ਕਰਦੀ ਹੈ, ਕਿ ਅਸੀਂ ਖਾਲਿਸਤਾਨੀਆਂ ਨੂੰ ਅਤੇ ਲਹਿਰ ਨੂੰ ਖਤਮ ਕਰ ਦਿੱਤਾ ਹੈ, ਦੂਜੇ ਪਾਸੇ ਹਰ ਸਾਲ ਸੈਂਕੜੇ ਨੌਜਵਾਨਾਂ ਨੂੰ ਖਾਲਿਸਤਾਨੀ ਖਾੜਕੂ ਦਸ ਕੇ ਜੇਲਾਂ ਵਿੱਚ ਸੁੱਟਿਆ ਜਾਂਦਾ ਹੈ।  ਉਨਾ ਪੰਜਾਬ ਪੁਲਸ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਹਮੇਸ਼ਾ ਅਜਿਹਾ ਦਾਅਵਾ ਹੁੰਦਾ ਹੈ ਕਿ ਸਿੱਖ ਨੋਜਵਾਨ ਕਿਸੇ ਪੰਥ ਦੋਖੀ ਤੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸੀ ਅਤੇ ਅਸੀਂ ਪਹਿਲਾਂ ਹੀ ਫੜ ਲਏ, ਲਗਭਗ ਹਰ ਕੇਸ ਦੀ ਇਕੋ ਜਿਹੀ ਕਹਾਣੀ ਬਣਾਈ ਹੁੰਦੀ ਹੈ। ਇਹੀ ਪੰਜਾਬ ਪੁਲਿਸ ਤੇ ਭਾਰਤੀ ਏਜੰਸੀਆਂ ਕੋਲੋਂ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਫੜੇ ਨਹੀਂ ਜਾਂਦੇ, ਚੋਰ ਉਚਕੇ ਇਹਨਾਂ ਨੂੰ  ਝਕਾਨੀ ਦੇ ਕੇ ਭਜ ਜਾਂਦੇ ਹਨ, ਅਮਲੀ ਇਹਨਾਂ ਕੋਲੋ ਹਥਿਆਰ ਖੋਹ ਕੇ ਲੈ ਜਾਂਦੇ ਹਨ। ਡਰੱਗ ਸਮਗਲਿੰਗ ਮਾਫੀਆ ਆਦਿ ਇਹਨਾਂ ਕੋਲੋਂ ਫੜੇ ਨਹੀ ਜਾਂਦੇ, ਹੋਰ ਤਾਂ ਹੋਰ ਇਹਨਾਂ ਫਿਟਨੈਸ ਲੈਵਲ ਇਨਾਂ ਮਾੜਾ ਹੈ ਕਿ  ਅਸੀਂ ਸਾਰੇ ਜਾਣਦੇ ਹਾਂ ਪਰ ਸਿਖ ਨੌਜਵਾਨਾਂ ਦੀ ਫੜੋ ਫੜਾਈ ਅਤੇ ਤਸ਼ਸ਼ਦ ਵਿਚ ਏਨੀ ਮੁਸਤੈਦੀ ਕਿਵੇ ? ਉਨਾ ਕਿਹਾ ਕਿ ਇੰਝ ਜਾਪਦਾ ਹੈ ਕਿ ਭਾਰਤੀ ਸਿਸਟਮ ਨੇ ਪੰਜਾਬ ਪੁਲਿਸ ਸਿਰਫ ਸਿੱਖਾਂ ਨੂੰ ਦਬਾਉਣ ਵਾਸਤੇ ਲਈ ਰੱਖੀ ਹੋਈ ਹੈ । ਜਿਹੜਾ ਵੀ ਕੋਈ ਮਾੜਾ ਮੋਟਾ ਪੰਥਕ ਜਜਬਾ ਰਖਦਾ ਉਸ ਉਥੇ ਪੁਲਿਸ ਅਤੇ ਏਜੰਸੀਆਂ ਦੀ ਨਜਰ ਰਹਿੰਦੀ ਅਤੇ ਸਦਾ ਉਸ ਨੂੰ  ਕਿਸੇ ਨਾਂ ਕਿਸੇ ਤਰੀਕੇ ਫਸਾਉਣ ਲਈ ਇਹ ਲੋਕ ਯਤਨਸ਼ੀਲ ਰਹਿੰਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਇਹਨਾਂ ਨੂੰ ਸਰਕਾਰ ਵਲੋਂ ਤਰੱਕੀਆਂ ਦਿਤੀਆਂ ਜਾਂਦੀਆਂ ਹਨ। ਭਾਈ ਹਰਦੀਪ ਸਿੰਘ ਨਿੱਜਰ ਨੇ ਸਿੱਖ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਸੁਚੇਤ ਰਹਿ ਕੇ ਪੰਥਕ ਕਾਰਜਾਂ ਵਿੱਚ ਹਿਸਾ ਪਾਉਣ ਅਤੇ ਦੁਨੀਆਂ ਸਮੇਤ ਪੰਜਾਬ ਦੀਆਂ ਸਿਆਸੀ ਪੰਥਕ ਅਤੇ ਧਾਰਮਿਕ ਸਿਖ ਜਥੇਬੰਦੀਆਂ ਨੂੰ ਪੰਥਕ ਕਾਰਜਾਂ ਜਾਂ ਖਾਲਿਸਤਾਨ ਦੀ ਲਹਿਰ ਨਾਲ ਜੁੜਨ ਕਰ ਕੇ ਤਸ਼ਸ਼ਦ ਦਾ ਨਿਸ਼ਾਨਾਂ ਬਣਦੇ ਸਿੱਖ ਨੌਜਵਾਨਾਂ ਦੀ ਮਦਦ ਲਈ ਜਥੇਬੰਦੀਆਂ ਤੋਂ ਉਪਰ ਉਠ ਕੇ ਅਗੇ ਆਉਣਾ ਚਾਹੀਦਾ ਹੈ, ਜੁਝਾਰੂ ਨੌਜਵਾਨਾਂ ਦੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਹਰ ਪ੍ਰਕਾਰ ਸਹਾਇਤਾ ਕਰਨੀ ਸਮੁੱਚੇ  ਪੰਥ ਦਾ ਫਰਜ ਬਣਦਾ ਹੈ।  ਪੰਜਾਬ ਵਿੱਚ ਵਿਚਰਦੀਆਂ ਪੰਥਕ ਤੇ ਸਿਆਸੀ ਸਿੱਖ ਧਿਰਾਂ ਨੂੰ ਕੌਮ ਦੀ ਜਵਾਨੀ ਤੇ ਹੋ ਰਹੇ ਨਿਰੰਤਰ ਤਸ਼ੱਦਦ ਖਿਲਾਫ ਵਿਆਪਕ ਪੱਧਰ ਤੇ ਵਿਰੋਧ ਪਰਦਸ਼ਨ ਉਲੀਕਣੇ ਚਾਹੀਦੇ ਹਨ ਤਾਂ ਜੋ ਬਾਕੀ ਦੁਨੀਆਂ ਨੂੰ ਵੀ ਦਸਿਆ ਜਾ ਸਕੇ ਕਿ ਇਕ ਤਾਂ ਖਾਲਿਸਤਾਨ ਦੀ ਲਹਿਰ ਜਿਉਂਦੀ ਜਾਗਦੀ ਹੈ। ਭਾਈ ਨਿੱਜਰ ਨੇ ਇੰਗਲੈਂਡ ਦੇ ਨਾਗਰਿਕ ਜੱਗੀ ਜੌਹਲ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜੱਦੀ ਜੌਹਲ ਵਰਗੇ ਨੌਜਵਾਨਾਂ ਨੂੰ ਜਿਹਨਾਂ ਖਿਲਾਫ ਕੋਈ ਸਬੂਤ ਵੀ ਨਹੀਂ ਹੈ ਉਹਨਾਂ ਨੂੰ ਜਮਾਨਤਾਂ ਵੀ ਨਹੀਂ ਮਿਲ ਰਹੀਆਂ, ਉਮਰ ਕੈਦ ਪੂਰੀ ਕਰ ਚੁੱਕੇ ਸਿੱਖਾਂ ਦੀ ਨਾ ਜ਼ਮਾਨਤ ਤੇ ਨਾ ਰਿਹਾਅ ਕੀਤਾ ਜਾਂਦਾ ਹੈ। ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਤੇ ਭਾਰਤ ਅੰਦਰ ਸਿੱਖਾਂ ਨੂੰ ਕੋਈ ਇਨਸਾਫ ਨਹੀਂ ,ਦੂਜੇ ਪਾਸੇ ਭਾਰਤੀ ਅਦਾਲਤੀ ਸਿਸਟਮਵੱਲੋਂ ਸਿੱਖਾਂ ਦੇ ਕਾਤਲਾਂ ਨੂੰ ਬਾਹਰੋਂ ਬਾਹਰ ਹੀ ਜਮਾਨਤਾਂ ਤੇ ਤਰੱਕੀਆਂ ਦੇ ਕੇ ਉਚੇ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ। ਉਨਾ ਕਿਹਾ ਕਿ ਹਿੰਦੁਸਤਾਨ ਦੀ ਹਕੂਮਤ ਇਹ ਭੁਲੇਖਾ ਕੱਢ ਦੇਵੇ ਕਿ ਉਹ ਇਸ ਜੁਲਮ ਤੇ ਪੁਲਿਸ ਦੀਆਂ ਬੁਰਸ਼ਾਗਰਦੀ ਨਾਲ ਸਿੱਖ ਕੌਮ ਨੂੰ ਤੇ ਸਾਡੀ ਆਜ਼ਾਦੀ ਦੀ ਲਹਿਰ ਨੂੰ ਦਬਾ ਲਵੇਗੀ, ਇਤਿਹਾਸ ਗਵਾਹ ਹੈ ਕਿ ਸਿੱਖਾਂ ਨੂੰ ਜਦੋ ਜਦੋਂ ਜਾਲਮ ਹਕੂਮਤਾਂ ਨੇ ਤਸ਼ੱਦਦ ਰਾਹੀ ਦਬਾਉਣ ਦਾ ਯਤਨ ਕੀਤਾ, ਗੁਰੂ ਕੇ ਯੋਧਿਆਂ ਨੇ ਜਾਲਮਾ ਦੇ ਮੂੰਹ ਭੰਨੇ, ਜੋ ਹਿੰਦੂ  ਹਕੂਮਤ ਅਜ ਸਿਖਾਂ ਤੇ ਜੁਲਮ ਕਰ ਰਹੀ ਹੈ ਇਸਦਾ ਹਿਸਾਬ ਕਿਤਾਬ ਵੀ ਆਉਣ ਵਾਲੇ ਸਮੇਂ ਅੰਦਰ ਖਾਲਸਾ ਪੰਥ ਜਰੂਰ ਕਰੇਗਾ। ਅਤੇ ਸਿੱਖ ਕੌਮ ਅਜਾਦ ਹੋ ਕੇ ਰਹੇਗੀ।

Comentarios


bottom of page