top of page

ਲੰਡਨ ‘ਚ 18 ਨਵਬੰਰ ਨੂੰ ਗ਼ੈਰ ਸਰਕਾਰੀ ਪੰਜਾਬ ਰਾਏਸੁਮਾਰੀ  ਲਈ ਵੋਟਾਂ ਕਰਵਾਉਣ ਲਈ ਹੋਵੇਗਾ ਤਾਰੀਕਾ ਦਾ ਐਲਾਨ


ਸਿੱਖਸ ਫਾਰ ਜਸਟਿਸ ਵੱਲੋਂ ਅੰਤਰਰਾਸ਼ਟਰੀ ਪੰਜ ਮੈਂਬਰੀ ਕਮਿਸ਼ਨ ਦਾ ਐਲਾਨ, ਦੁਨੀਆ ਭਰ ਵਿੱਚ ਬੂਥ ਲੱਗਾਕੇ ਪੈਣਗੀਆ ਵੋਟਾਂ 

ਲੰਡਨ - ਖਾਲਿਸਤਾਨ ਬਿਊਰੋ -

ਸਿੱਖਸ ਫਾਰ ਜਸਟਿਸ ਨੇ ਗ਼ੈਰ ਸਰਕਾਰੀ ਪੰਜਾਬ ਰਿਫਰੈਡਮ ਨਵਬੰਰ ਵਿੱਚ ਕਰਵਾਉਣ ਲਈ  ਪੰਜ ਮੈਂਬਰੀ ਕਮਿਸ਼ਨ ਦਾ ਐਲਾਨ ਕੀਤਾ ਗਿਆ ਹੈ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ ਗੁਰਪੰਤਵੰਤ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਰਿਫਰੈਡਮ ਕਰਵਾਉਣ ਲਈ ਪੰਜ ਮੈਂਬਰੀ ਕਮਿਸ਼ਨ “ ਕਮਿਸ਼ਨ ਔਨ ਪੰਜਾਬ ਇੰਨਡੀਪੈਡਸ ਰਿਫਰੈਡਮ ਬਣਾ ਕੇ ਹਿੰਦੁਸਤਾਨ ਤੋਂ ਪੰਜਾਬ ਦੀ ਅਜ਼ਾਦੀ ਦਾ ਆਖਰੀ ਬਿਗਲ ਵਜਾ ਦਿੱਤਾ ਗਿਆ ਹੈ। 

ਸ ਪੰਨੂ ਨੇ ਕਿਹਾ ਕਿ  ਦੇ ਕਮਿਸ਼ਨ ਔਨ ਪੰਜਾਬ ਇੰਨਡੀਪੈਡਸ ਰਿਫਰੈਡਮ ਦੇ ਮੈਂਬਰ ਅੰਤਰਰਾਸ਼ਟਰੀ ਮਾਹਿਰ ਹਨ ਜਿਨਾ ਨੇ ਕੈਟੇਲੋਨੀਆ , ਬੋਗਨਵਿੱਲੇ ਅਤੇ ਕੁਰਦੀਸਤਾਨ ਵਿੱਚ ਰਿਫਰੈਡਮ ਦਾ ਹਿੱਸਾ ਰਹੇ ਹਨ। 

ਕਮਿਸ਼ਨ ਦੀ ਪਹਿਲੀ ਮੀਟਿੰਗ 18 ਨਵੰਬਰ ਨੂੰ ਲੰਡਨ ਵਿੱਚ ਹੋ ਰਹੀ ਹੈ ਜਿਸ ਵਿੱਚ ਪੰਜਾਬ ਰਿਫਰੈਡਮ ਕਰਵਾਉਣ ਲਈ ਤਰੀਕਾ ਦਾ ਐਲਾਨ ਕੀਤਾ ਜਾਵੇਗਾ ਜਿਸ ਵਿੱਚ ਦੁਨੀਆ ਦੇ ਕਿਸ ਦੇਸ਼  ਤੋਂ ਸਿੱਖ ਰਿਫਰੈਡਮ ਦੀ ਵੋਟਾਂ ਦੀ ਪ੍ਰਕਿਰਿਆਵਾਂ ਸ਼ੁਰੂ ਹੋਵੇਗੀ।

 ਜਿਕਰਯੋਗ ਹੈ ਕਿ ਸਿੱਖਸ ਫਾਰ ਜਸਟਿਸ ਨੇ ਪੰਜਾਬ ਰਿਫਰੈਡਮ ਲਈ ਲੰਡਨ ਵਿੱਚੋਂ ਹੀ “ਲੰਡਨ ਐਲਾਨਾਮਾ “ ਕਰਕੇ ਹਿੰਦੁਸਤਾਨ ਸਰਕਾਰ ਦੇ ਢਾਂਚੇ ਨੂੰ ਹਿਲਾ ਦਿੱਤਾ ਸੀ। 

bottom of page