ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਨੂੰ "ਖਾਲਿਸਤਾਨੀ ਜਲਾਵਤਨੀ ਯੋਧਾ" ਐਵਾਰਡ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ।
ਐਬਸਫੋਰਡ - ਖਾਲਿਸਤਾਨ ਬਿਊਰੋ - ਜਦੋਂ ਵੀ ਪੰਜਾਬ ਨੂੰ ਤਬਾਹ ਕਰਨ ਲਈ ਭਾਰਤੀ ਦਹਿਸਤਗਰਦ ਹਕੂਮਤ ਨੇ ਜਬਰ ਜ਼ੁਲਮ ਦੀ ਅੱਤ ਚੁੱਕੀ ਹੈ ਤਾਂ ਉਸ ਅੱਤ ਦਾ ਅੰਤ ਕਰਨ ਲਈ ਪੰਜਾਬ ਦੇ ਗੱਭਰੂ ਨੌਜਵਾਨਾਂ ਨੇ ਸਿਰ ਤੇ ਕਫਨ ਬੰਨ੍ਹ ਕੇ ਭਾਰਤੀ ਹਕੂਮਤ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਭਾਈ ਹਰਦੀਪ ਸਿੰਘ ਨਿੱਝਰ ਵੱਲੋਂ ਲੰਬੇ ਸਮੇਂ ਤੋਂ ਭਾਰਤੀ ਬਿਪਰਵਾਦੀ ਹੁਕੂਮਤ ਦੇ ਜ਼ਬਰ-ਜੁਲਮਾਂ ਅਤੇ ਵਧੀਕੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਆਪਣੇ ਕੌਮੀ ਆਜ਼ਾਦੀ ਲਈ ਦੇਸ਼ਾਂ ਵਿਦੇਸ਼ਾਂ ਵਿੱਚੋਂ ਅੰਤਰਰਾਸ਼ਟਰੀ ਕਾਨੂੰਨਾ ਤਹਿਤ ਮਨੁੱਖਤਾ ਲਈ ਨਿਆਂ ਅਤੇ ਆਜ਼ਾਦੀ ਲਈ ਹਾਂ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਭਾਰਤੀ ਬਿਪਰਵਾਦੀ ਹਕੂਮਤ ਵਿਰੁੱਧ " ਖਾਲਸਾ ਸੋਇ ਲੜੇ ਹੋਇ ਆਗੈ" ਵਾਲਾ ਫਰਜ਼ ਬਾਖੂਬੀ ਨਿਭਾਇਆ ਹੈ। ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਪੰਜਾਬ ਦੀ
ਆਜ਼ਾਦੀ ਲਈ ਰੈਫਰੈਂਡਮ 2020 ਲਈ ਦਿਨ ਰਾਤ ਇੱਕ ਕਰਕੇ ਕੀਤੇ ਗਏ ਪ੍ਰਚਾਰ ਕਾਰਨ ਸਿੱਖਾਂ ਵਿਰੁੱਧ ਨਫਰਤ ਨਾਲ ਭਰੀ ਭਾਰਤੀ ਬਿਪਰਵਾਦੀ ਹਕੂਮਤ ਵੱਲੋਂ ਪਹਿਲਾਂ ਖਤਰਨਾਕ ਗਿਆਰਾਂ ਅੱਤਵਾਦੀਆਂ ਦੀ ਸੂਚੀ ਵਿੱਚ ਨਾਮ ਦਰਜ ਕਰਕੇ ਜ਼ਹਿਰ ਉਗਲਿਆ ਗਿਆ, ਅਤੇ "ਸਿਖਸ ਫਾਰ ਜਸਟਿਸ" ਦੇ ਅਟਾਰਨੀ ਜਨਰਲ ਸ ਗੁਰਪਤਵੰਤ ਸਿੰਘ ਪੰਨੂੰ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀਆ ਜ਼ਮੀਨਾਂ ਜ਼ਬਤ ਕਰਕੇ ਭਾਰਤੀ ਹਕੂਮਤ ਨੇ ਦਰਸਾ ਦਿੱਤਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਆਜ਼ਾਦੀ ਪਸੰਦ ਖਾਲਿਸਤਾਨੀ ਸਿੱਖਾਂ ਲਈ ਭਾਰਤ ਵਿੱਚ ਕੋਈ ਜਗ੍ਹਾ ਨਹੀਂ ਹੈ।
ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਟਸਫੋਰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾ ਦੇ ਸਹਿਯੋਗ ਨਾਲ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਅਤੇ ਭਾਰਤੀ ਜਬਰ ਜ਼ੁਲਮ ਵਿਰੁੱਧ ਜੂਝਦਿਆਂ 10ਅਕਤੂਬਰ ਨੂੰ "ਖਾਲਿਸਤਾਨੀ ਜਲਾਵਤਨੀ ਯੋਧਾਂ" ਐਵਾਰਡ ਸੋਨੇ ਦੇ ਤਗਮੇ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨਾ ਕਿਹਾ ਕਿ ਜਿਹੜੀ ਭਾਰਤੀ ਬਿਪਰਵਾਦੀ ਹਕੂਮਤ ਜਿਨ੍ਹਾਂ ਆਜ਼ਾਦੀ ਪਸੰਦ ਖਾਲਿਸਤਾਨੀ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਦੁਨੀਆਂ ਭਰ ਵਿੱਚ ਬਦਨਾਮ ਕਰ ਰਹੀ ਹੈ, ਸਿੱਖਾਂ ਲਈ ਉਹ ਅੱਤਵਾਦੀ ਨਹੀਂ ਸਗੋਂ "ਖਾਲਿਸਤਾਨੀ ਯੋਧੇ" ਹਨ, ਅਤੇ ਸਿੱਖ ਕੌਮ ਦੀ ਆਜ਼ਾਦੀ ਲਈ ਜੂਝਣ ਵਾਲੇ ਖਾਲਿਸਤਾਨੀ ਯੋਧਿਆਂ ਤੇ ਫਖਰ ਅਤੇ ਮਾਣ ਮਹਿਸੂਸ ਕਰਦੀ ਹੈ।
ਖ਼ਾਲਸੇ ਦੀ ਪਹਿਚਾਣ ਦਾ ਚਿੰਨ੍ਹ ਇਹ ਹੈ ਕਿ ਉਹ ਹੱਕ-ਸੱਚ ਇਨਸਾਫ਼, ਗਰੀਬਾਂ ਮਜ਼ਲੂਮਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਤੇ ਮਜ਼ਬੂਤੀ ਅਤੇ ਜਬਰ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰੇ ਅਤੇ ਇਨਸਾਫ ਕਰੇ।
Comments