ਦੁਨੀਆਂ ਭਰ ‘ਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ 25ਵਾਂ ਸ਼ਹੀਦੀ ਦਿਹਾੜਾ‘ਮਨੁੱਖੀ ਅਧਿਕਾਰਾਂ ਦੇ ਰਾਖੇ’ ਵਜੋ ਮਨਾਇਆ

ਇੰਗਲੈਂਡ , ਕੈਨੇਡਾ ਅਮਰੀਕਾ, ਯੂਰਪ, ਪਾਕਿਸਤਾਨ ਵਿੱਚ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ 25ਵਾਂ ਸ਼ਹੀਦੀ ਦਿਹਾੜਾ ਤੇ ਦਿੱਤੀ ਸ਼ਰਧਾਂਜਲੀ


ਸ਼ਹੀਦ ਕੋਮ ਦਾ ਸ਼ਰਮਾਇਆ ਹੁੰਦੇ ਹਨ - ਭਾਈ ਨਿੱਜਰ ਕਨੇਡਾਇੰਗਲੈਂਡ, ਕੈਨੇਡਾ ਅਮਰੀਕਾ, ਯੂਰਪ, ਪਾਕਿਸਤਾਨ ਵਿੱਚ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ 25ਵਾਂ ਸ਼ਹੀਦੀ ਦਿਹਾੜਾ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਮਨਾਇਆ ਗਿਆ।


ਬਰਤਾਨੀਆ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਸਮਾਗਮ ਭਾਈ ਖਾਲੜਾ ਦੇ ਪਰਿਵਾਰ ਵੱਲੋਂ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਲੋਹ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸਭਾ ਦੇ ਸਾਬਕਾ ਮੁਖੀ ਤੇ ਸਾਬਕਾ ਮੇਅਰ ਸ ਜੋਗਿੰਦਰ ਸਿੰਘ ਬੱਲ ਨੇ ਭਾਈ ਖਾਲੜਾ ਦੇ ਸਥਾਨਕ ਸ਼ਹਿਰ ਵਿੱਚ ਰਹਿਣ ਤੇ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਆਪਣੀ ਸਰਧਾ ਦੇ ਫੁੱਲ ਭੇਟ ਕੀਤੇ ਗਏ। ਉਨਾ ਕਿਹਾ ਕਿ 15 ਅਗਸਤ ਸਿੱਖਾਂ ਦਾ ਅਜ਼ਾਦੀ ਦਿਨ ਨਹੀਂ ਹੈ। ਸਾਨੂੰ ਆਪਣੇ ਸ਼ਹੀਦ ਸਿੰਘਾਂ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ। ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ ਅਮਰਜੀਤ ਸਿੰਘ ਖਾਲੜਾ ਨੇ ਸ਼ਹੀਦ ਖਾਲੜਾ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦ ਦੇ ਕੀਤੇ ਕੰਮਾ ਨੂੰ ਪਰਿਵਾਰ ਵੱਲੋਂ ਬਿਆਨ ਕਰਨਾ ਔਖਾ ਹੁੰਦਾ ਹੈ। ਭਾਈ ਜਸਵੰਤ ਸਿੰਘ ਖਾਲੜਾ ਇਹਨਾਂ ਪੱਛਮੀ ਮੁਲਕਾਂ ਵਿੱਚ ਰਹਿ ਸਕਦਾ ਸੀ ਪਰ ਉਨਾ ਵੱਲੋਂ ਸੱਚ ਤੇ ਚੱਲਣ ਵਾਲੇ ਮਾਰਗ ਤੇ ਹੁੰਦਿਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਸਹੀਦੀ ਪ੍ਰਾਪਤ ਕੀਤੀ ਹੈ। ਇਸ ਸਮਾਗਮ ਵਿੱਚ ਖਾਲੜਾ ਦੇ ਭਰਾ ਕੋਸ਼ਲਰ ਸ ਰਜਿੰਦਰ ਸਿੰਘ ਸੰਧੂ, ਸਭਾ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਸੋਢੀ, ਸ ਜਸਵੰਤ ਸਿੰਘ ਰੰਧਾਵਾ, ਨਿਰੰਜਨ ਸਿੰਘ ਢਿੱਲੇ, ਕੇਵਲ ਸਿੰਘ ਕੰਗ, ਮੋਹਨ ਸਿੰਘ ਸਰੋਤਾਂ , ਸ ਜਸਪਾਲ ਸਿੰਘ ਚਾਹਲ, ਸ ਹਰਭਜਨ ਸਿੰਘ ਪੱਤਣ, ਭਾਈ ਦਵਿੰਦਰਜੀਤ ਸਿੰਘ, ਸ ਜਸਪਾਲ ਸਿੰਘ ਬਾਸੀ ਵੀ ਹਾਜਿਰ ਸਨ। ਇਸ ਮੌਕੇ ਸੰਗਤਾਂ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਦੀ 25ਵੀਂ ਸ਼ਹੀਦੀ ਯਾਦ ਵਿੱਚ ਸਿੰਘ ਸਭਾ ਸਪੋਰਟਸ ਸੈਂਟਰ ਵਿੱਚ ਦਰਖ਼ਤ ਦਾ ਬੂਟਾ ਲਾ ਕੇ ਯਾਦਗਾਰ ਸਥਾਪਿਤ ਕੀਤੀ ਗਈ। ਇਸ ਮੋਕੇ ਕਥਾਵਾਚਕ ਭਾਈ ਨਿਰਮਲਜੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ।

ਕਨੇਡਾ ਵਿੱਚ ਡੈਲਟਾ ਦੇ ਗੁਰ ਨਾਨਕ ਗੁਰਦਵਾਰਾ ਸਾਹਿਬ ਵਿੱਚ ਭਾਈ ਜਸਵੰਤ ਸਿੰਘ ਖਾਲੜਾ, ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਵਿੱਚ ਬਲਵਿੰਦਰ ਸਿੰਘ ਜਟਾਣਾ, ਭਾਈ ਚਰਨਜੀਤ ਸਿੰਘ ਚੰਨੀ ਦੇ ਸ਼ਹੀਦੀ ਦਿਹਾੜੇ ਸਾਂਝੇ ਤੌਰ ਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸਭਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਵੱਲੋਂ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕੋਮਾ ਨੂੰ ਆਪਣੇ ਸ਼ਹੀਦਾਂ ਨੂੰ ਹਮੇਸਾ ਚੇਤੇ ਰੱਖਣਾ ਚਾਹੀਦਾ ਹੈ। ਸ਼ਹੀਦ ਕੌਮ ਦਾ ਸ਼ਰਮਾਇਆ ਹੁੰਦੇ ਹਨ। ਉਨਾ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਸਾਨੂੰ ਆਪਣੀ ਅਜ਼ਾਦੀ ਲਈ ਹਿੱਸਾ ਪਾਉਣਾ ਚਾਹੀਦਾ ਹੈ।

ਯੂਰਪ ਵਿੱਚ ਜਰਮਨ ਤੋਂ ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਸੁਰਿੰਦਰ ਸਿੰਘ ਸੇਖੋ, ਭਾਈ ਦਲਵੀਰ ਸਿੰਘ ਇਟਲੀ, ਸ ਹਰਜੀਤ ਸਿੰਘ ਸੰਧੂ ਨੈਦਰਲੈਡ, ਭਾਈ ਗੁਰਦਿਆਲ ਸਿੰਘ ਢਕਨਾਸੂ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਤਰਸੇਮ ਸਿੰਘ ਦਿਉਲ , ਪਾਕਿਸਤਾਨ ਤੋਂ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਸ ਗੋਪਾਲ ਸਿੰਘ ਚਾਵਲਾ , ਦਲ ਖਾਲਸਾ ਦੇ ਸਤਿੰਦਰ ਸਿੰਘ ਸੱਤੀ , ਸਿੱਖ ਮੁਸਲਿਮ ਫਰੈਡਸਿੱਪ ਐਸਸੇਈਸਨ ਦੇ ਸ ਹੰਸ ਰਾਜ ਸਿੰਘ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਆਪਣੀ ਸ਼ਰਧਾਂਜਲੀ ਭੇਟ ਕੀਤੀ ਗਈ।

ਜਿਕਰਯੋਗ ਹੈ ਕਿ ਮਨੁੱਖੀ ਅਧਿਕਾਰਾਂ ਲਈ ਭਾਈ ਖਾਲੜਾ ਦੀ ਕੁਰਬਾਨੀ ਕਾਰਨ ਹੋਰਨਾਂ ਮੁਲਕਾਂ ਵਿੱਚ ਵੱਖ-ਵੱਖ ਪੱਧਰ ਤੇ ਸਥਾਨਕ ਸਰਕਾਰਾਂ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਵੱਖ-ਵੱਖ ਤਰੀਕਿਆਂ ਨਾਲ ਯਾਦ ਕੀਤਾ ਗਿਆ ਹੈ। ਪੱਛਮੀ ਮੁਲਕਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਕਦਰ ਹਾਲੇ ਵੀ ਬਰਕਰਾਰ ਹੈ, ਮਿਸੀਸਾਗਾ ਦੇ ਸਿਟੀ ਹਾਲ ਦੇ ਕਲਾੱਕ ਟਾਵਰ ਨੂੰ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸੰਤਰੀ,ਚਿੱਟੇ ਤੇ ਨੀਲੇ ਰੰਗ ਵਿੱਚ ਰੰਗਿਆ ਗਿਆ ਹੈ। ਇਸ ਵਰਤਾਰੇ ਦੇ ਉਲਟ ਦੂਜੇ ਪਾਸੇ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਜਿਸ ਖਿੱਤੇ ਪੰਜਾਬ ਲਈ ਜਸਵੰਤ ਸਿੰਘ ਖਾਲੜਾ ਨੇ ਆਪਣਾ ਸਭ ਕੁੱਝ ਦਾਅ ਤੇ ਲਗਾ ਦਿੱਤਾ ਉੱਥੇ ਉਸ ਪੱਧਰ ਤੇ ਜਸਵੰਤ ਸਿੰਘ ਖਾਲੜਾ ਨੂੰ ਯਾਦ ਨਹੀਂ ਕੀਤਾ ਗਿਆ ਜਾ ਕਹਿ ਸਕਦੇ ਅਣਗੌਲਿਆ ਹੀ ਕੀਤਾ ਗਿਆ ।ਕੀ ਸ਼੍ਰੋਮਣੀ ਕਮੇਟੀ, ਪੰਥਕ ਜਥੇਬੰਦੀਆਂ ਤੇ ਪੰਥਕ ਰਾਜਨੀਤਕ ਧਿਰਾਂ ਦਾ ਇਹ ਫਰਜ਼ ਨਹੀਂ ਬਣਦਾ ਸੀ ਕਿ ਉਨਾਂ ਦੇ 25ਵੇਂ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਇਆ ਜਾਂਦਾ? ਕੀ ਇਹ ਮੰਨ ਲੈਣਾ ਚਾਹਿਦਾ ਹੈ ਕਿ ਮਨੁੱਖੀ ਅਧਿਕਾਰਾਂ ਤੇ ਮਾਨਵੀ ਕਦਰਾਂ-ਕੀਮਤਾਂ ਦੀ ਪੰਜਾਬ ਦੇ ਧਾਰਮਿਕ ਤੇ ਰਾਜਨੀਤਕ ਸਫ਼ਾਂ ਵਿੱਚ ਕਦਰ ਹੁਣ ਨਾਂਹ ਦੇ ਬਰਾਬਰ ਹੋ ਗਈ ਹੈ।