ਬਾਈਡਨ ਨੇ ਭਾਰਤੀ ਮੂਲ ਦੇ ਅਮਰੀਕੀ ਜੱਜ ਦੀ ਨਾਮਜ਼ਦਗੀ ਵਾਪਸ ਲਈ


ਸੈਕਰਾਮੈਂਟੋ- ਖਾਲਿਸਤਾਨ ਬਿਉਰੋ- ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੇ ਅਮਰੀਕੀ ਵਿਜੇ ਸ਼ੰਕਰ ਦੀ ਜੱਜ ਵਜੋਂ ਨਾਮਜ਼ਦਗੀ ਵਾਪਸ ਲੈ ਲਈ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਜੇ ਸ਼ੰਕਰ ਨੂੰ ਡਿਸਟਿ੍ਕਟ ਆਫ ਕੋਲੰਬੀਆ ਕੋਰਟ ਆਫ ਅਪੀਲ ਵਾਸ਼ਿੰਗਟਨ ਦੇ ਜੱਜ ਵਜੋਂ ਨਾਮਜ਼ਦ ਕੀਤਾ ਸੀ। ਵਾਈਟ ਹਾਊਸ ਨੇ 4 ਫਰਵਰੀ ਨੂੰ ਵਿਜੇ ਸ਼ੰਕਰ ਦੀ ਜੱਜ ਵਜੋਂ ਨਾਮਜ਼ਦਗੀ ਵਾਪਸ ਲੈਣ ਦੀ ਸੂਚਨਾ ਸੈਨੇਟ ਨੂੰ ਦਿੱਤੀ ਸੀ।