top of page

ਭਾਰਤ ਸਰਕਾਰ ਵੱਲੋਂ ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ ਦਿਉਲ ਦਾ ਵੀਜ਼ਾ ਕੀਤਾ ਰੱਦ

  • Writer: TimesofKhalistan
    TimesofKhalistan
  • Jan 17, 2024
  • 2 min read

ਸਫ਼ਾਰਤਖ਼ਾਨੇ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਾ ਦੋਸ਼, ਮੁੱਖ ਧਾਰਾ ਵਿੱਚ ਸਾਮਿਲ ਸਿੱਖਾਂ ਦੇ ਵੀ ਵੀਜੇ ਹੋਏ ਰੱਦ

ਬਰਮਿੰਘਮ - ਬਰਮਿੰਘਮ ਭਾਰਤੀ ਸਫ਼ਾਰਤਖ਼ਾਨੇ ਨੇ ਯੂਕੇ ਸਿੱਖ ਆਗੂ ਨੂੰ ਭਾਰਤ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਦੇ ਸ਼ੱਕ ਵਿੱਚ ਜਾਰੀ ਕੀਤਾ 5 ਸਾਲਾ ਈ- ਵੀਜ਼ਾ ਰੱਦ ਕਰ ਦਿੱਤਾ ਹੈ।



ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਦੇ ਮੁੱਖ ਸੇਵਾਦਾਰ ਤਰਸੇਸ ਸਿੰਘ ਦਿਉਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਈ-ਵੀਜ਼ਾ ਰੱਦ ਕਰਕੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਤਰਸੇਮ ਸਿੰਘ ਦਿਉਲ ਭਾਰਤ ਵਿੱਚ ਸਿੱਖ ਕੋਮ ਵੱਲੋਂ ਵਿਸਰ ਚੁੱਕੇ ਸਿਕਲੀਗਰ ਵਣਜਾਰਾ, ਰਵਿਦਾਸ ਸਿੱਖਾਂ ਲਈ ਪਿਛਲੇ 25 ਸਾਲਾਂ ਤੋਂ ਪੰਥਕ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਰਹਿਣ ਸਹਿਣ ਪੜਨ ਦੇ ਇੰਤਜ਼ਾਮ ਦੇ ਨਾਲ ਹਰੇਕ ਪਿੰਡ ਵਿੱਚ ਸਿੱਖੀ ਦੇ ਪ੍ਰਚਾਰ ਪਸਾਰ ਲਈ ਗੁਰਦਵਾਰਾ ਸਾਹਿਬ ਬਣਾ ਕੇ ਦਿੱਤੇ ਗਏ ਹਨ ਅਤੇ ਕਪੂਰਥਲਾ ਵਿੱਚ ਟਰੱਸਟ ਅਧੀਨ ਬ੍ਰਿਟਿਸ਼ ਸਿੱਖ ਸਕੂਲ ਚਲਾ ਰਹੇ ਹਨ। ਤਰਸੇਮ ਸਿੰਘ ਨੂੰ ਬਰਮਿੰਘਮ ਸਥਿਤ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਜਨਵਰੀ 2023 ਵਿੱਚ ਪੰਜ ਸਾਲ ਦਾ ਈ - ਵੀਜ਼ਾ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ ਜਨਵਰੀ 2028 ਵਿੱਚ ਸਮਾਪਤ ਹੋਣੀ ਹੈ। ਤਰਸੇਮ ਸਿੰਘ ਨੂੰ ਵੀਜ਼ਾ ਰੱਦ ਕਰਨ ਲਈ ਈ ਮੇਲ ਰਾਹੀਂ ਸੂਚਿਤ ਕੀਤਾ ਗਿਆ।

ਸ ਦਿਉਲ ਨੇ ਕਿਹਾ ਕਿ ਪੰਜਾਬ ਵਿੱਚ ਖੂਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਕਿਸਾਨ ਮੋਰਚੇ ਵਿੱਚ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 5 ਕਰੋੜ ਰੁਪਏ ਖ਼ਰਚਣ ‘ਤੇ ਲਗਾਤਾਰ ਇਤਰਾਜ ਕਰ ਰਹੇ ਸਨ ਅਤੇ ਪੰਜਾਬ ਤੇ ਭਾਰਤ ਵਿੱਚ ਕੀਤੇ ਜਾ ਰਹੇ ਸਿੱਖੀਂ ਪ੍ਰਚਾਰ ਨੂੰ ਮੁਕੰਮਲ ਰੋਕਣ ਦਾ ਦਬਾਅ ਬਣਾਇਆ ਗਿਆ। ਸ ਦਿਉਲ ਨੇ ਗੱਲਬਾਤ ਕਰਦਿਆ ਕਿਹਾ ਕਿ ਕਿਸਾਨ ਮੋਰਚੇ ਤੇ ਲੰਗਰ ਲਗਾਉਣ, ਗਰੀਬ ਸਿੱਖਾਂ ਦਾ ਹੱਥ ਫੜਣਾ ਮਹਿੰਗਾ ਪਿਆ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀਂ ਸੀ ਆਰ ਪੀ ਐਫ ਅਤੇ ਇੰਨਕਮ ਟੈਕਸ ਮਹਿਕਮੇ ਦੇ ਸੌ ਦੇ ਕਰੀਬ ਉਚ ਅਧਿਕਾਰੀਆਂ ਨੇ ਬ੍ਰਿਟਿਸ਼ ਸਿੱਖ ਸਕੂਲ ਤੇ ਧਾਵਾ ਬੋਲ ਰਿਕਾਰਡ ਚੈੱਕ ਕੀਤਾ ਗਿਆ ਜਿੱਥੇ ਸਰਕਾਰ ਨੂੰ ਕੋਈ ਇਤਰਾਜ਼ ਯੋਗ ਸਮਾਨ ਨਹੀਂ ਮਿਲਿਆ ਪਰੰਤੂ ਪੰਜਾਬ ਤੋਂ ਯੂਕੇ ਆਉਣ ਤੇ ਸ ਦਿਉਲ ਦਾ ਵੀਜ਼ਾ ਇੰਗਲੈਂਡ ਵਿੱਚ ਭਾਰਤ ਤੋਂ ਵੱਖ ਦੇਸ ਖਾਲਿਸਤਾਨ ਬਣਾਉਣ ਦੀਆਂ ਗਤੀਵਿਧੀਆਂ ਤੇ ਮਨੁੱਖੀ ਹੱਕਾਂ ਲਈ ਹੁੰਦੇ ਰੋਸ ਮੁਜਹਾਰਿਆ ਵਿੱਚ ਅੱਗੇ ਹੋ ਕੇ ਅਵਾਜ਼ ਬੁਲੰਦ ਕਰਨ ਕਾਰਨ ਵੀਜ਼ਾ ਰੱਦ ਕਰਨ ਦਾ ਤੋਹਫ਼ਾ ਦਿੱਤਾ ਗਿਆ। 25 ਸਾਲਾਂ ਤੋਂ ਲਗਾਤਾਰ ਪੰਜਾਬ ਭਾਰਤ ਜਾ ਕੇ ਕਰੋੜਾਂ ਰੁਪਏ ਖ਼ਰਚਣ ਵਾਲੇ ਸ਼ਖ਼ਸ ਨੂੰ ਮਾਤ ਭੂਮੀ ਤੋਂ ਦੂਰ ਕਰਨਾ ਕਿੱਥੋਂ ਤੱਕ ਸਹੀ ਹੋਵੇਗਾ ਜਦੋਂ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਧਰਤੀ ਤੋਂ ਦਰਜਨਾਂ ਸਿੱਖ ਆਗੂਆਂ ਨੂੰ ਮੁੱਖ ਧਾਰਾ ਵਿੱਚ ਸਾਮਿਲ ਕੀਤਾ ਗਿਆ ਹੈ ਪਰੰਤੂ ਬੀਤੇ ਦਿਨੀਂ ਡੀ ਜੀ ਪੀ ਪੰਜਾਬ ਵੱਲੋਂ ਮੁੱਖ ਧਾਰਾ ਵਿੱਚ ਆਏ ਯੂਕੇ ਨਿਵਾਸੀ ਦੀ ਗ੍ਰਿਫ਼ਤਾਰੀ ਨੂੰ ਵਧਾ ਚੜਾ ਪੇਸ਼ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਦ ਉਸ ਸ਼ਖ਼ਸ ਨੂੰ ਐਨ ਆਈ ਏ ਦੀ ਸਿਫਾਰਸ ਤੇ ਛੱਡ ਦਿੱਤਾ ਗਿਆ ਤੇ ਐਨ ਆਈ ਏ ਵੱਲੋਂ ਦਿੱਲੀ ਹਵਾਈ ਅੱਡੇ ਤੇ ਗ੍ਰਿਫ਼ਤਾਰ ਕੀਤੇ ਯੂਕੇ ਸਿੱਖ ਆਗੂ ਨੂੰ ਵੀ ਛੱਡ ਦਿੱਤਾ ਗਿਆ ਸੀ ਜੋ ਬਰਤਾਨੀਆਂ ਨਾਗਰਿਕ ਸੀ। ਸੂਤਰਾਂ ਮੁਤਾਬਕ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਧਰਤੀ ਤੇ ਵਿਚਰ ਕੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸਾਮਿਲ ਲੋਕਾਂ ਨੂੰ ਪੰਜਾਬ ਦੀ ਧਰਤੀ ਤੇ ਜਾਣ ਲਈ ਲਗਾਤਾਰ ਵੀਜ਼ੇ ਰੱਦ ਕੀਤੇ ਜਾ ਰਹੇ ਹਨ ਜਿਸ ਵਿੱਚ ਕਈ ਕੌਂਸਲਰ ਤੇ ਸਾਬਕਾ ਕੌਂਸਲਰ ਵੀ ਸਾਮਿਲ ਹਨ।

 
 
 

Comments


CONTACT US

Thanks for submitting!

©Times Of Khalistan

bottom of page