top of page

ਤਰਨਤਾਰਨ 'ਚ ਖਾੜਕੂ ਸਰੂਪ ਸਿੰਘ ਗ੍ਰਿਫ਼ਤਾਰ, ਮੋਟਰ ਸਾਈਕਲ 'ਤੇ ਚੁੱਕੀ ਫਿਰਦਾ ਸੀ 2 ਹੈਂਡ ਗ੍ਰਨੇਡ

ਹੋ ਸਕਦੀਆ ਹਨ ਹੋਰ ਗ੍ਰਿਫ਼ਤਾਰੀਆਂ , ਪੁਲਸ ਰੋਡੇ ਸਮੇਤ ਹੋਰਨਾ ਤੋਂ ਪੁੱਛ-ਗਿੱਛ ਕਰਨ ਵਿੱਚ ਰੁੱਝੀ
ਤਰਨਤਾਰਨ ਵਿੱਚ ਵੱਡੀ ਪੱਧਰ ਤੇ ਪੁਲਸ ਨੇ ਸਿੱਖ ਨੋਜਵਾਨ ਚੁੱਕੇ

ਤਰਨਤਾਰਨ - ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਕ ਵਿਅਕਤੀ ਨੂੰ 2 ਹੈਂਡ ਗ੍ਰਨੇਡ, ਇਕ ਮੋਬਾਇਲ, 1300 ਰੁਪਏ ਦੀ ਭਾਰਤੀ ਕਰੰਸੀ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਨ ਉਪਰੰਤ ਪੁਲਸ ਨੇ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਸਮੇਤ ਪੁਲਸ ਪਾਰਟੀ ਬੀਤੀ ਰਾਤ ਜਨਮ ਅਸ਼ਟਮੀ ਦੇ ਦਿਹਾੜੇ ਮੌਕੇ ਨਜਦੀਕੀ ਪਿੰਡ ਕੱਕਾ ਕੰਡਿਆਲਾ ਵਿਖੇ ਨਾਕਾਬੰਦੀ ਕਰਦੇ ਹੋਏ ਇਕ ਸ਼ੱਕੀ ਵਿਅਕਤੀ ਨੂੰ ਰੋਕ ਲਿਆ ਸੀ।

ਰੋਕਣ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਇਸ ਦੌਰਾਨ ਮੋਟਰਸਾਈਕਲ ਚਾਲਕ ਸਰੂਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਜੌਹਲ ਢਾਏ ਵਾਲਾ ਜ਼ਿਲ੍ਹਾ ਤਰਨਤਾਰਨ ਨੂੰ ਉਕਤ ਹੈਂਡ ਗ੍ਰਨੇਡ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਟੀਮਾਂ ਇਹ ਜਾਂਚ ਕਰ ਰਹੀਆਂ ਹਨ ਕਿ ਹੈਂਡ ਗਰਨੇਡ ਕਿਥੋਂ ਲਿਆਂਦੇ ਗਏ ਅਤੇ ਇਸ ਦੀ ਵਰਤੋਂ ਕਿਥੇ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਹ ਵੱਡੀ ਕਾਮਯਾਬੀ ਹੈ

Comments


bottom of page