top of page

ਚੰਡੀਗੜ੍ਹ ਅਦਾਲਤ ਚ ਬੁੜੈਲ ਜੇਲ੍ਹ ਬਰੇਕ ਕਾਂਡ ਦੀ ਪੇਸ਼ੀ ਭੁਗਤਣ ਆਏ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਜੱਜ ਦੇ ਨਾਮ ਖ਼ਤ



ਜੱਜ ਸਾਹਿਬ ਜਦੋ ਵੀ ਕਿਸੇ ਕੌਮ ਉੱਤੇ ਜਬਰ ਜੁਲਮ ਤੇ ਅੱਤਿਆਚਾਰ ਕੀਤਾ ਜਾਵੇ ਤਾਂ ਉਸ ਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਤ ਕਰਨ ਲਈ ਉਨਾਂ ਦੀਆਂ ਹੱਕੀ ਮੰਗਾਂ ਨੂੰ ਜਬਰ ਜੁਲਮ ਨਾਲ ਦਬਾਇਆ ਜਾਵੇਤਾਂ ਫਿਰ ਉਸ ਕੌਮ ਦਾ ਤਲਵਾਰ ਹੱਥ ਚ ਉਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ।






ਜੱਜ ਸਾਹਿਬ ਜੇਲ੍ਹ ਚੋ ਭੱਜਣ ਦਾ ਫੈਸਲਾ ਅਸੀਂ ਸੋਚ ਵਿਚਾਰ ਕੇ ਠੀਕ ਕੀਤਾ ਸੀ। ਕਿਉਕਿ ਹਿੰਦੂਸ਼ੈਤਾਨੀ ਅਦਾਲਤੀ ਸਿਸਟਮ ਚ ਰਹਿਕੇ ਸਾਨੂੰ ਕਦੇ ਇਨਸਾਫ ਦੀ ਉਮੀਦ ਨਹੀਂ ਸੀ ਅਤੇ ਅਸੀ ਬਾਹਰ ਜਾਕੇ ਸਿੱਖ ਕੌਮ ਨਾਲ ਹੋ ਰਹੇ ਧੋਖਿਆਂ ਵਿਰੁੱਧ ਸਿੱਖ ਕੌਮ ਦੀ ਸੇਵਾ ਕਰਨੀ ਚਾਹੁੰਦੇ ਸੀ।


ਅਸੀਂ ਗਾਂਧੀ ਦੀ ਝੂਠੀ ਵਿਚਾਰਧਾਰਾ ਅਹਿੰਸੋ ਪਰਮੋ ਧਰਮਾ ਦੇ ਪੁਜਾਰੀ ਨਹੀਂ, ਸਗੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਾਂ। ਜਿੰਨਾਂ ਨੇ ਜਬਰ ਜੁਲਮ ਦੇ ਟਾਕਰੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਦੋਂ ਤੱਕ ਸਮਾਜ ਵਿੱਚੋੰ ਜਬਰ ਜੁਲਮ ਖਤਮ ਨਹੀਂ ਹੁੰਦਾ, ਸਿੱਖੀ ਦੇ ਪਰਵਾਨੇ ਅਜ਼ਾਦ ਕੌਮੀ ਘਰ ਲਈ ਕੁਰਬਾਨੀ ਕਰਦੇ ਰਹਿਣਗੇ।


ਜੱਜ ਸਾਹਿਬ ਨਵੰਬਰ ੮੪ ਵਿੱਚ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਕਤਲੋਗਾਰਤ, ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਕੀਤੇ ਗਏ। ੧੯੮੦ ਅਤੇ ੯੦ ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਥਾਣਿਆਂ ਵਿੱਚ ਤਸ਼ੱਦਦ ਕਰਕੇ ਮਾਰਿਆ ਗਿਆ ਅਤੇ ਲਾਸ਼ਾਂ ਲਾਵਾਰਿਸ ਕਰਾਰ ਦੇ ਕੇ ਸਾੜੀਆਂ ਗਈਆਂ ਅਤੇ ਨਹਿਰਾਂ ਤੇ ਦਰਿਆਵਾਂ ਵਿੱਚ ਰੋੜੀਆਂ ਗਈਆਂ। ਇਨਾਂ ਲਈ ਜਿੰਮੇਦਾਰ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਰੱਧ ਕਿਸੇ ਵੀ ਨਿਆਂਇਕ ਸਿਸਟਮ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਅੱਗੇ ਉਮੀਦ ਹੈ।


ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ਼ ਨਹੀਂ ਹੈ। ਮੈਂ ਅਜਿਹੇ ਅਦਾਲਤੀ ਸਿਸਟਮ ਜਿਸ ਨੂੰ ਹਜ਼ਾਰਾਂ ਬੇਗੁਨਾਹਾਂ ਉੱਤੇ ਹੋਏ ਜਬਰ ਜ਼ੁਲਮ ਨਜ਼ਰ ਨਹੀਂ ਆਏ, ਨੂੰ ਮੰਨਣ ਤੋੰ ਇਨਕਾਰੀ ਹਾਂ।


ਜਗਤਾਰ ਸਿੰਘ ਤਾਰਾ

ਬੁੜੈਲ ਜੇਲ੍ਹ ਚੰਡੀਗੜ੍ਹ

Comments


CONTACT US

Thanks for submitting!

©Times Of Khalistan

bottom of page