ਦੋ ਸ਼ਹਿਰਾਂ ਦੀਆ ਵੋਟਾਂ ਨੇ ਸਿੱਖਸ਼ ਫਾਰ ਜਸਟਿਸ ਦੇ ਹੌਸਲੇ ਬੁਲੰਦ ਕੀਤੇ
ਇਕ ਅਨੁਮਾਨ ਅਨੁਸਾਰ 15 ਹਜ਼ਾਰ ਤੋਂ ਉੱਪਰ ਸਿੱਖਾਂ ਨੇ ਬੇਖੌਫ ਪੰਜਾਬ ਦੀ ਰਾਏਸ਼ੁਮਾਰੀ ਵਿੱਚ ਪਾਇਆ ਆਪਣਾ ਯੋਗਦਾਨ
ਸਿੱਖਾਂ ਤੇ ਭਾਰਤ ਵੱਲੋ ਵੀਜ਼ੇ ਤੇ ਓ ਸੀ ਆਈ ਕਾਰਡ ਰੱਦ ਕਰਨ ਦਾ ਕੋਈ ਅਸਰ ਨਹੀਂ
ਲੰਡਨ - ਸਿੱਖਸ ਫਾਰ ਜਸਟਿਸ ਵੱਲੋ ਕਰਵਾਏ ਜਾ ਰਹੇ ਗ਼ੈਰ ਸਰਕਾਰੀ ਪੰਜਾਬ ਰਾਏਸੁਮਾਰੀ ਲਈ ਦੂਜੇ ਪੜਾਅ ਦੀਆ ਵੋਟਾਂ ਸਿੱਖ ਸੰਘਣੀ ਅਬਾਦੀ ਵਾਲੇ ਸ਼ਹਿਰ ਸਾਊਥਾਲ ਤੇ ਗ੍ਰੈਵਜੈਂਡ ਵਿੱਚ ਸਿੱਖਾਂ ਵੱਲੋ ਬੇਖੌਫ ਬੜੇ ਉਤਸ਼ਾਹ ਨਾਲ ਪਾਈਆਂ ਗਈਆਂ ਜਦ ਕਿ ਭਾਰਤੀ ਕਾਰਿੰਦੇ ਬਾਹਰ ਬੁਸਕਦੇ ਵੇਖੇ ਗਏ ਅਤੇ ਇਸ ਮੌਕੇ ਭਾਰਤ ਵੱਲੋ ਵਿਦੇਸ਼ੀ ਸਿੱਖਾਂ ਦੇ ਵੀਜ਼ੇ ਤੇ ਓ ਸੀ ਆਈ ਕਾਰਡ ਰੱਦ ਕਰਨ ਦਾ ਵੀ ਕੋਈ ਅਸਰ ਵੇਖਣ ਨੂੰ ਨਹੀ ਮਿਲਿਆ।
ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਕਾਰ ਪਾਰਕ ਨਾਲ ਵੱਡਾ ਟੈਂਟ ਲਾ ਕੇ ਕਮਿਸ਼ਨ ਦੀ ਦੇਖ ਰੇਖ ਵਿੱਚ ਵੋਟਾਂ ਪਾਈਆ ਗਈਆਂ। ਸੰਘਣੀ ਸਿੱਖ ਅਬਾਦੀ ਵਾਲੇ ਸ਼ਹਿਰ ਸਾਊਥਾਲ ਵਿੱਚ ਲੋਕ ਵਹੀਰਾਂ ਘੱਤ ਕੇ ਬੇਖੋਫ ਹੋ ਕੇ ਸਵੇਰ ਤੋਂ ਲਾਈਨਾਂ ਵਿੱਚ ਖੜ ਵੋਟਾਂ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਸਵੇਰ ਦੱਸ ਵਜੇ ਤੋਂ ਸ਼ਾਮੀਂ ਪੰਜ ਵਜੇ ਤੱਕ ਹਜ਼ਾਰਾਂ ਸਿੱਖਾਂ ਬੁਜਰਗਾਂ, ਨੋਜਵਾਨਾਂ ਨੇ ਵੱਧ ਚੜਕੇ
ਸਿੱਖਸ ਫਾਰ ਜਸਟਿਸ ਵੱਲੋਂ ਕਰਵਾਈ ਜਾ ਰਹੀ ਪੰਜਾਬ ਦੀ ਰਾਏਸ਼ੁਮਾਰੀ ਲਈ ਵੋਟਾਂ ਪਾਈਆ ਗਈਆਂ।
ਇਸੇ ਤਰਾਂ ਵੱਡੀ ਸਿੱਖ ਅਬਾਦੀ ਵਾਲੇ ਸ਼ਹਿਰ ਗ੍ਰੈਵਜੈਂਡ ਵਿਖੇ ਜੀ ਐਨ ਜੀ ਯੂਥ ਕਬੱਡੀ ਕਲੱਬ ਵਿੱਚ ਵੱਖਰੇ ਦੇਸ਼ ਪੰਜਾਬ ਲਈ ਵੋਟਾਂ ਪਾਈਆਂ ਗਈਆਂ। ਸਵੇਰ ਤੋਂ ਲੱਗੀਆਂ ਲਾਈਨਾਂ ਵਿੱਚ ਸਾਊਥਾਲ ਤੇ ਗ੍ਰੈਵਜੈਂਡ ਪੋਲਿੰਗ ਸੇਟਰਾਂ ਵਿੱਚ ਹਰਿਆਣਾ, ਪੰਜਾਬ ਦੇ ਸਿੱਖ ਵਿਦਿਆਰਥੀਆ ਨੇ ਵੀ ਵੱਡੇ ਪੱਧਰ ਤੇ ਹਿੱਸਾ ਲਿਆ ਗਿਆ।
ਸਿੱਖਾਂ ਦੀ ਸੰਘਣੀ ਅਬਾਦੀ ਵਾਲੇ ਦੋ ਸ਼ਹਿਰਾਂ ਵਿੱਚ ਇਕ ਸਮੇ ਹੋਈਆ ਵੋਟਾਂ ਵਿੱਚ ਇਕ ਅਨੁਮਾਨ ਅਨੁਸਾਰ ਤਕਰੀਬਨ 15 ਹਜ਼ਾਰ ਤੋਂ ਉੱਪਰ ਸਿੱਖਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੰਜਾਬ ਦੀ ਅਜ਼ਾਦੀ ਲਈ ਆਪਣਾ ਹਿੱਸਾ ਪਾ ਲਿਆ ਗਿਆ। ਸਾਊਥਾਲ ਤੇ ਗ੍ਰੈਂਵਜੈਂਡ ਵਿੱਚੋਂ ਪੰਜਾਬ ਰਾਏ਼ੁਮਾਰੀ ਲਈ ਪਈ ਵੋਟ ਨੇ ਸਿੱਖਸ਼ ਫਾਰ ਜਸਟਿਸ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ ।
ਦੱਸਣਯੋਗ ਹੈ ਕਿ ਇਸ ਮੌਕੇ ਸਿੱਖ ਆਪਣੀ ਪਹਿਚਾਣ ਛਪਾਉਣ ਦੀ ਥਾਂ ਖੁੱਲਕੇ ਮੀਡਿਏ ਨਾਲ ਭਾਰਤ ਵਿੱਚ ਸਿੱਖਾਂ , ਕਿਸਾਨਾਂ, ਤੇ ਚੁਰਾਸੀ ਦੀ ਨਸਲਕੁਸੀ ਨੂੰ ਨਾ ਭੁੱਲਣ ਵਾਲਾ ਵਰਤਾਰਾ ਕਹਿਕੇ ਕੇਂਦਰ ਦੀ ਸਰਕਾਰ ਤੇ ਪੰਜਾਬ ਦੇ ਮੌਜੂਦਾ ਆਗੂਆਂ ਨੂੰ ਕੋਸਦੇ ਆਮ ਵੇਖੇ ਗਏ।
ਪੰਜਾਬ ਰਾਏਸ਼ੁਮਾਰੀ ਲਈ ਸਿੱਖਸ ਫਾਰ ਜਸਟਿਸ ਵੱਲੋ ਅੰਤਰਰਾਸ਼ਟਰੀ ਪੰਜ ਮੈਂਬਰੀ ਕਮਿਸ਼ਨ ਬਣਾਇਆ ਗਿਆ ਹੈ ਜੋ ਸਾਰੀ ਪ੍ਰਕਿਰਿਆ ਦਾ ਧਿਆਨ ਰੱਖ ਰਿਹਾ ਹੈ। ਲੰਡਨ ਵਿੱਚ ਭਾਰਤ ਤੋਂ ਵੱਖਰੇ ਦੇਸ਼ ਪੰਜਾਬ ਲਈ ਸਿੱਖਾਂ ਵੱਲੋ ਪਾਈਆਂ ਜਾ ਰਹੀਆ ਵੋਟਾਂ ਲਈ ਵੱਖਰਾ ਜਾਨੂੰਨ ਵੇਖਣ ਨੂੰ ਮਿਲ ਰਿਹਾ ਹੈ। ਭਾਂਵੇਂਕਿ ਭਾਰਤ ਵੱਲੋ ਕਿਸਾਨ ਅੰਦੋਲਨ ਦੇ ਚੱਲਦਿਆਂ ਵਿਦੇਸ਼ੀ ਲੋਕਾਂ ਵੱਲੋ ਲੰਗਰ ਲਈ ਕੀਤੀ ਵਿੱਤੀ ਮਦਦ ਭਾਰਤ ਸਰਕਾਰ ਲਈ ਸਿਰਦਰਦੀ ਬਣ ਚੁੱਕੀ ਹੈ ਤੇ ਉਸ ਵੱਲੋ ਵਿਦੇਸ਼ੀ ਸਿੱਖਾਂ ਨੂੰ ਲੰਬੀ ਖੱਜਲ ਖੁਆਰੀ ਤੋਂ ਬਾਦ ਵਾਪਸ ਉਨਾ ਦੇ ਵਤਨ ਭੇਜਣ ਦੀਆ ਅਨੇਕਾਂ ਘਟਨਾਵਾਂ ਅਤੇ ਭਾਰਤੀ ਵੀਜ਼ੇ ਤੇ ਓ ਸੀ ਆਈ ਕਾਰਡ ਰੱਦ ਕਰਨ ਦੀਆ ਘਟਨਾਵਾਂ ਨੇ ਵਿਦੇਸ਼ੀਆਂ ਸਿੱਖਾਂ ਨੂੰ ਵੱਡੇ ਪੱਧਰ ਤੇ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਗਿਆ।
ਜਿਕਰਯੋਗ ਹੈ ਕਿ ਪੰਜਾਬ ਰਾਏਸ਼ੁਮਾਰੀ ਲਈ ਬਣੇ ਪੰਜ ਮੈਂਬਰੀ ਕਮਿਸ਼ਨ “ ਕਮਿਸ਼ਨ ਔਨ ਪੰਜਾਬ ਇੰਨਡੀਪੈਡਸ ਰਿਫਰੈਡਮ ਹੀ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੋਟਾਂ ਹੋਣ ਉਪਰੰਤ ਹੀ ਨਤੀਜਿਆਂ ਦਾ ਐਲਾਨ ਕਰਨਗੇ।
ਜਿਕਰਯੋਗ ਹੈ ਕਿ ਸਿੱਖਸ ਫਾਰ ਜਸਟਿਸ ਨੇ ਪੰਜਾਬ ਰਿਫਰੈਡਮ ਲਈ ਲੰਡਨ ਵਿੱਚੋਂ ਹੀ “ਲੰਡਨ ਐਲਾਨਨਾਮਾ”ਕਰਕੇ ਭਾਰਤ ਸਰਕਾਰ ਦੇ ਢਾਂਚੇ ਨੂੰ ਹਿਲਾ ਦਿੱਤਾ ਸੀ।
ਜਿਕਰਯੋਗ ਹੈ ਕਿ ਇੰਗਲੈਂਡ ਵਿੱਚ ਸਿੱਖ ਅਬਾਦੀ ਵਾਲੇ ਵੱਡੇ ਸ਼ਹਿਰ ਬਰਮਿੰਘਮ , ਲੈਸਟਰ, ਕਾਵੈਟਰੀ, ਬਾਰਕਿੰਗ ਵਿੱਚ ਵੋਟਾਂ ਅਗਲੇ ਹਫ਼ਤੇ ਪੈਣਗੀਆਂ।
Kommentare