ਪੰਜਾਬ ਰੈਫ਼ਰੈਡਮ ਲਈ ਦੂਜੇ ਪੜਾਅ ਲਈ ਸਾਊਥਾਲ ਤੇ ਗ੍ਰੈਵਜੈਂਡ ਸ਼ਹਿਰਾਂ ਵਿੱਚ ਵੋਟਾਂ ਲਈ ਵੱਡੀ ਲਾਈਨਾਂ ਵੇਖਣ ਨੂੰ ਮਿਲੀਆਂ।
ਇਸ ਮੌਕੇ ਵਿਕਲਾਗ ਬੁਜਰਗਾ ਨੇ ਅੱਗੇ ਹੋ ਕੇ ਪੰਜਾਬ ਰੈਫ਼ਰੈਡਮ ਲਈ ਵੋਟਾਂ ਪਈਆਂ। ਇਸ ਮੌਕੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਪਾਰਕ ਐਵਨਿਉ ਸਾਊਥਾਲ ਦੇ ਨੇੜੇ ਤੇ ਗ੍ਰੈਵਜੈਂਡ ਵਿਖੇ ਜੀ ਐਨ ਜੀ ਯੂਥ ਕਬੱਡੀ ਕਲੱਬ ਵਿੱਚ ਵੋਟਾਂ ਪੈਣ ਦੀ ਪ੍ਰਕਿਰਿਆ ਚਲ ਰਹੀ ਹੈ। ਸਵੇਰ ਤੋਂ ਲੱਗੀਆਂ ਲਾਈਨਾਂ ਵਿੱਚ ਹਰਿਆਣਾ, ਪੰਜਾਬ ਦੇ ਸਿੱਖ ਵਿਦਿਆਰਥੀਆ ਨੇ ਵੱਡੇ ਪੱਧਰ ਤੇ ਹਿੱਸਾ ਲਿਆ।
댓글