“ਮੈ ਜਰਮਨ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਹਾਂ ਅਤੇ ਨਾਂ ਹੀ ਗ੍ਰਿਫਤਾਰ ਕੀਤਾ ਗਿਆ” - ਜਸਵਿੰਦਰ ਸਿੰਘ ਮੁਲਤਾਨੀ

ਭਾਰਤ ਵੱਲੋਂ ਲੁਧਿਆਣੇ ਬੰਬ ਧਮਾਕੇ ਦੇ ਬਣਾਏ ਮੁਲਜਮ ਨੇ ਜਰਮਨ ਤੋ ਜਾਰੀ ਕੀਤੀ ਵੀਡਿਉ

ਜਰਮਨ- ਮੁਲਤਾਨੀ ਨੇ ਸਿੱਖਸ ਫੋਰ ਜਸਟਿਸ ਦੇ ਜਰਨਲ ਕੋਂਸਲ ਗੁਰਪੱਤਵੰਤ ਸਿੰਘ ਪੰਨੂੰ ਦਾ ਨਾਲ 28 ਦਸੰਬਰ ਨੂੰ ਜਾਰੀ ਕੀਤੀ ਇਕ ਸਾਂਝੀ ਵੀਡਿਉ ਵਿੱਚ ਕਿਹਾ ਹੈ ਕਿ “ਜਰਮਨ ਦੀ ਸਰਕਾਰ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋ ਚੰਗੀ ਤਰਾਂ ਜਾਣੂ ਹੈ ਅਤੇ ਅਸੀ ਖਾਲਿਸਤਾਨ ਰਿਫਰੈਂਡਮ ਰਾਹੀਂ ਪੰਜਾਬ ਨੂੰ ਅਜ਼ਾਦ ਕਰਵਾਉਣ ਦੀ ਸ਼ਾਤਮਈ ਮੁਹਿੰਮ ਜਾਰੀ ਰੱਖਾਂਗੇ।”

ਚੰਨੀ ਸਰਕਾਰ ਤੇ ਡੀਜੀਪੀ ਚੱਟੋਪਧਾਏ ਵੱਲੋਂ ਖਾਲਿਸਤਾਨ ਰਿਫਰੈਂਡਮ ਦੀ ਮੁਹਿੰਮ ਨੂੰ ਬੰਬ ਧਮਾਕਿਆ ਨਾਲ ਜੋੜਨ ਤੇ ਵਕੀਲ ਪੰਨੂੰ ਦਾ ਕਹਿਣਾ ਕਿ “ਭਾਰਤ ਦੀ ਸਰਕਾਰ ਰਿਫਰੈਂਡਮ ਦੀਆਂ ਵੋਟਾਂ ਰੋਕ ਨਹੀਂ ਸਕੇਗੀ। ਅਤੇ ਭਾਰਤ ਕੋਲ ਐਸਾ ਕੋਈ ਜਹਾਜ਼ ਨਹੀਂ ਹੈ ਜੋ ਖਾਲਿਸਤਾਨ ਰਿਫਰੈਂਡਮ ਦੀ ਮੁਹਿੰਮ ਚਲਾਉਣ ਵਾਲਿਆਂ ਨੂੰ ਫੜ ਕੇ ਭਾਰਤ ਲੈਕੇ ਜਾ ਸਕੇ।“