top of page

ਖਾਲਿਸਤਾਨ ਬਾਰੇ ਸ਼ੰਕੇ- "ਕੀ ਸੁਤੰਤਰ ਦੇਸ਼ ਖਾਲਿਸਤਾਨ ਦੀ ਸਰਕਾਰ ਅੰਦਰ ਬਾਕੀ ਕੌਮਾਂ ਦੇ ਮੰਤਰੀ ਲਾਏ ਜਾਣਗੇ?


ਵੀਰ ਜਸਵਿੰਦਰ ਸਿੰਘ ਜੀ,ਤੁਸੀ ਖਾਲਿਸਤਾਨ ਬਾਰੇ ਕੁਝ ਸਵਾਲ ਪੁੱਛੇ । ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਜੇ ਤੁਹਾਡੀ ਤਸੱਲੀ ਨਾ ਵੀ ਹੋਈ ਤਾਂ ਤੁਹਾਡੇ ਬਹਾਨੇ ਹੋਰ ਵੀਰ ਤਾਂ ਕੁੱਝ ਸਿਖਣਗੇ।

ਤੁਹਾਡੇ ਸਵਾਲ ਹਨ-"ਕੀ ਸੁਤੰਤਰ ਦੇਸ਼ ਖਾਲਿਸਤਾਨ ਦੀ ਸਰਕਾਰ ਅੰਦਰ ਬਾਕੀ ਕੌਮਾਂ ਜਿਵੇ ਹਿੰਦੂ, ਇਸਾਈ, ਮੁਸਲਮਾਨ ਮੰਤਰੀ ਲਏ ਜਾਣਗੇ ? ਅਤੇ ਕੀ ਜਿਹੜੇ ਸਿਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਗ੍ਰੰਥ ਨੂੰ ਪ੍ਰਕਾਸ਼ ਨਹੀ ਕਰਨਗੇ ਮੱਥਾ ਨਹੀ ਟੇਕਣਗੇ ਉਨਾ ਦਾ ਸੀਆ, ਸੁਨੀ ਦੀ ਤਰਾਂ ਕਤਲਿਆਮ ਤਾਂ ਨਹੀ ਹੋਇਆ ਕਰੇਗਾ ? ਅਤੇ ਇਸ ਅਜਾਦ ਦੇਸ਼ ਦੀ ਸਥਾਪਤੀ ਲਈ ਤੁਹਾਡੇ ਕੋਲ ਕੀ ਪ੍ਰੋਗਰਾਮ ਹੈ ?"

ਤੁਸੀ ਕਿਹਾ ਕਿ ਕੀ ਗੈਰ-ਸਿਖ ਵੀ ਖਾਲਿਸਤਾਨ ਦੀ ਸਰਕਾਰ ਵਿਚ ਹੋਣਗੇ? ਹੁਣ ਤਾਂ ਕੈਨੇਡਾ ਵਿਚ ਸਾਡੇ ਸਿਖ ਭਰਾ ਮੰਤਰੀ ਬਣੇ ਫਿਰਦੇ ਹਨ।ਹੁਣ ਤਾਂ ਸਾਰੇ ਮੁਲਕਾਂ ਵਿਚ ਹੀ ਇਹ ਰੁਝਾਨ ਬਣਦਾ ਜਾ ਰਿਹਾ ਹੈ ਕਿ ਯੋਗ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਉਹ ਸਰਕਾਰੀ ਅਹੁਦੇ ਮਾਣ ਸਕਦਾ ਹੈ। ਪਰ ਸਿਖ ਤਾਂ ਇਹ ਕੰਮ ਦੋ ਸਦੀਆਂ ਪਹਿਲਾਂ ਕਰਕੇ ਵਿਖਾ ਚੁਕੇ ਹਨ ਧੰਨ ਹਨ ਉਹ ਸਿਖ ਜਿੰਨਾਂ ਨੇ ਦੋ ਸਦੀਆਂ ਪਹਿਲਾਂ ਹੀ ਇਹ ਨਿਯਮ ਬਣਾਕੇ ਲਾਗੂ ਕਰ ਦਿਤਾ ਸੀ ਕਿ ਕਿਸੇ ਵੀ ਯੋਗ ਵਿਅਕਤੀ ਨੂੰ ਰਾਜ-ਪ੍ਰਬੰਧ ਵਿਚ ਅਹੁਦੇ ਮਿਲ ਸਕਦਾ ਹੈ।ਜਦ ਸਿੱਖ ਰਿਆਸਤਾਂ ਦਾ ਰਾਜ ਸੀ ਤਾਂ ਹਰੇਕ ਰਿਆਸਤ ਵਿਚ ਹਰ ਸਖਸ਼ ਨੂੰ ਬਿਨਾਂ ਉਸਦਾ ਧਰਮ ਵਿਚਾਰਿਆਂ ਯੋਗਤਾ ਅਨੁਸਾਰ ਅਹੁਦੇ ਮਿਲਦੇ ਰਹੇ ਹਨ।ਵੀਰ ਜੀ! ਜੇ ਹੋ ਸਕੇ ਤਾਂ ਖੁਦ ਮੇਹਨਤ ਕਰੋ ਤੇ ਸਿਖ ਰਿਆਸਤਾਂ ਬਾਰੇ ਛਪੀਆਂ ਕਿਤਾਬਾਂ ਪੜ੍ਹਕੇ ਉਨਾਂ ਸਾਰੇ ਹਿੰਦੂਆਂ,ਮੁਸਲਮਾਨਾਂ, ਈਸਾਈਆਂ ਤੇ ਹੋਰ ਧਰਮਾਂ ਨੂੰ ਮੰਨਣ ਵਾਲਿਆ ਦੀ ਸੂਚੀ ਬਣਾਓ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਉਚੇ ਅਹੁਦਿਆਂ ਉਤੇ ਰਹੇ।

ਕੀ ਆਪਾਂ ਨੂੰ ਯਾਦ ਹੈ ਕਿ ਅੰਗਰੇਜਾਂ ਨਾਲ ਸਿਖਾਂ ਦੇ ਯੁੱਧ ਮੌਕੇ ਸਿਖ ਰਾਜ ਦਾ ਪ੍ਰਧਾਨਮੰਤਰੀ ਲਾਲ ਸਿੰਘ ਸੀ ਜੋਕਿ ਜਾਤ ਦਾ ਬ੍ਰਾਹਮਣ(ਲਾਲ ਚੰਦ) ਸੀ ਤੇ ਜੇਹਲਮ ਕੋਲ ਦੇ ਇਕ ਦੁਕਾਨਦਾਰ ਦਾ ਮੁੰਡਾ ਸੀ।ਇਸੇ ਤਰਾਂ ਫੌਜਾਂ ਦਾ ਮੁਖੀ ਤੇਜਾ ਸਿੰਘ ਸੀ ਜੋਕਿ ਅਸਲ ਵਿਚ ਮੇਰਠ ਕੋਲ ਦੇ ਇਕੇਰੀ ਪਿੰਡ ਵਿਚ ਵੱਸੇ ਗੌੜ ਬ੍ਰਾਹਮਣਾਂ ਦਾ ਮੁੰਡਾ ਤੇਜ ਰਾਮ ਸੀ।ਇਸੇ ਤਰਾਂ ਜੰਮੂ ਵਾਲੇ ਡੋਗਰਿਆਂ ਵਿਚੋਂ ਰਾਜਾ ਗੁਲਾਬ ਸਿੰਘ,ਧਿਆਨ ਸਿੰਘ ਤੇ ਉਸਦੇ ਪੁਤ ਹੀਰਾ ਸਿੰਘ ਨੂੰ ਸਿਖ ਰਾਜ ਵਿਚ ਚੋਟੀ ਦੇ ਅਹੁਦੇ ਮਿਲੇ।ਜਰਨਲ ਵੈਤੂੰਰਾ ,ਫਕੀਰ ਅਜੀਜੁਦੀਨ ਵਰਗੇ ਹੋਰ ਅਨੇਕਾਂ ਨਾਂ ਹਨ ਜੋ ਗੈਰ-ਸਿਖ ਸਨ ਤੇ ਵੱਡੇ ਅਹੁਦਿਆਂ ਤੇ ਰਹੇ।ਮਤਲਬ ਕਿ ਅਸੀਂ ਤਾਂ ਪਹਿਲਾਂ ਹੀ ਗੈਰ-ਸਿਖਾਂ ਨੂੰ ਸਰਕਾਰ ਵਿਚ ਬਰਾਬਰਤਾ ਦੇਕੇ ਮਿਸਾਲ ਕਾਇਮ ਕਰ ਚੁਕੇ ਹਾਂ ਲਾਲ ਸਿਹੁੰ ਨਾਂ ਦੇ ਬਰਾਹਮਣ ਨੂੰ ਸਿਖ ਰਾਜ ਵਿਚ ਪ੍ਰਧਾਨਮੰਤਰੀ ਬਣਾ ਚੁਕੇ ਹਾਂ ਜਦਕਿ ਅੱਜ ਤੱਕ ਕੋਈ ਮੁਸਲਮਾਨ ਜਾਂ ਈਸਾਈ ਭਾਰਤ ਦਾ ਪ੍ਰਧਾਨਮੰਤਰੀ ਨਹੀ ਬਣ ਸਕਿਆ।ਸਿਖ ਵੀ ਉਹੀ ਪ੍ਰਧਾਨਮੰਤਰੀ ਬਣ ਸਕਦਾ ਹੈ ਜਿਹੜਾ ਸਿਖੀ ਵਿਚ ਕੱਚਾ ਜਿਹਾ ਭਰੋਸਾ ਰੱਖਦਾ ਹੋਵੇ।

ਵੈਸੇ ਹੈਰਾਨੀ ਹੈ ਕਿ ਜਿੰਨਾਂ ਹਿੰਦੂਆਂ ਨੇ ਸਿਖੀ ਤੇ ਸਿਖਾਂ ਦਾ ਘਾਣ ਕਰਨਾ ਮਿਥਿਆ ਹੋਇਆ ਹੈ,ਉਨਾਂ ਦੇ ਭਵਿੱਖ ਦੀ ਆਪਾਂ ਨੂੰ ਕਿੰਨੀ ਚਿੰਤਾ ਹੈ?ਆਪਾਂਂ ਤਾਂ ਹਿੰਦੂਆਂ ਤੇ ਰੱਜਕੇ ਯਕੀਨ ਕੀਤਾ ਪਰ ਸਾਡੀ ਕਿਸਮਤ ਦੇਖੋ ਕਿ ਇੰਨਾਂ ਵਿਚੋਂ ਬਹੁਤਿਆਂ ਨੇ ਸਿਖ ਰਾਜ ਨਾਲ ਗਦਾਰੀ ਕੀਤੀ।ਗਿਆਨੀ ਸੋਹਣ ਸਿੰਘ ਸੀਤਲ ਦਾ ਲਿਖਿਆ, "ਸਿਖ ਰਾਜ ਕਿਵੇਂ ਗਿਆ",ਪੜ੍ਹਿਓ ਕਦੇ ਤਾਂਕਿ ਪਤਾ ਲੱਗੇ ਬਈ ਜਿੰਨਾਂ ਹਿੰਦੂਆਂ ਨੂੰ ਖਾਲਿਸਤਾਨ ਵਿਚ ਅਹੁਦੇ ਦਿਵਾਉਣ ਲਈ ਹੁਣ ਤੋਂ ਹੀ ਵਾਅਦੇ ਕਰਵਾਏ ਜਾ ਰਹੇ ਨੇ,ਉਨਾਂ ਦੀ ਅਸਲੀਅਤ ਪਤਾ ਲੱਗ ਸਕੇ ਕਿ ਉਨਾਂ ਨੇ ਪ੍ਰਧਾਨਮੰਤਰੀ ਤੇ ਸੈਨਾਪਤੀ ਵਰਗੇ ਅਹੁਦੇ ਮਿਲਣ ਤੇ ਵੀ ਗਦਾਰੀ ਕਰਨ ਲੱਗਿਆ ਕੱਖ ਨਹੀ ਸੀ ਵਿਚਾਰਿਆ।ਪ੍ਰਧਾਨਮੰਤਰੀ ਤੇ ਸੈਨਾਪਤੀ ਬਣਾਉਣ ਤੋਂ ਵੱਡਾ ਵਿਸਵਾਸ਼ ਸਿਖ ਕੀ ਕਰਦੇ ਤੇ ਇਸਤੋਂ ਵੱਡਾ ਵਿਸਵਾਸ਼ਘਾਤ ਹਿੰਦੂ ਕੀ ਕਰਦੇ?ਪਰ ਸਿਖਾਂ ਦੇ ਹਿੰਦੂਆਂ ਬਾਰੇ ਸਵਾਲ ਦੱਸਦੇ ਹਨ ਕਿ ਅਸੀ ਸੱਪਾਂ ਉਤੇ ਭਰੋਸਾ ਕਰਨਾ ਨਹੀ ਛੱਡਿਆ।ਸਾਨੂੰ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਜਿੰਨਾਂ ਹਿੰਦੂਆਂ ਨੇ ਪਿਛਲੀਆਂ ਪੰਜ ਸਦੀਆਂ ਵਿਚ ਹਰ ਮੌਕੇ ਸਿਖਾਂ ਨਾਲ ਧਰੋਹ ਕਮਾਇਆ ਹੈ,ਉਨਾਂ ਨੂੰ ਹੋਰ ਕਿੰਨਾ ਕੁ ਅਜਮਾਈਏ ਜਾਂ ਉਨਾਂ ਦੇ ਵਫਾਦਾਰ ਰਹਿਣ ਰਹਿਣ ਦੀ ਕੀ ਗਰੰਟੀ ਹੈ ਪਰ ਅਸੀ ਇਹ ਕਹਿਣ ਦੀ ਥਾਂ ਕਹਿੰਦੇ ਹਾਂ ਕਿ ਖਾਲਿਸਤਾਨ ਵਿਚ ਅਸੀ ਹਰ ਇਕ ਨੂੰ ਉਹਦੀ ਯੋਗਤਾ ਅਨੁਸਾਰ ਵੱਡੇ-ਛੋਟੇ ਅਹੁਦੇ ਦੇਣ ਵਾਲਾ ਸਿਸਟਮ ਲਿਆਂਵਾਂਗੇ।


ਜੇ ਕੈਨੇਡਾ ਵਿਚ ਸਿਖਾਂ ਨੂੰ ਰੱਖਿਆ ਮੰਤਰੀ ਤੇ ਹੋਰ ਮੁਲਕਾਂ ਵਿਚ ਵੱਡੇ ਅਹੁਦੇ ਮਿਲਦੇ ਹਨ ਤਾਂ ਉਨਾ ਸਿਖਾਂ ਦੇ ਗੁਣਾਂ ਕਰਕੇ ਮਿਲਦੇ ਹਨ।ਅਸੀ ਵੀ ਹਰੇਕ ਨੂੰ ਉਸਦੇ ਗੁਣਾਂ ਅਨੁਸਾਰ ਨਿਵਾਜਾਂਗੇ।ਤੁਸੀ ਵਿਚਾਰੋ ਕਿ ਜਿਹੜੇ ਮੁਲਕਾਂ ਨੇ ਸਿਖਾਂ ਨੂੰ ਵੱਡੇ ਅਹੁਦੇ ਦਿਤੇ ਹਨ ਉਨਾਂ ਨੇ ਕਦੇ ਕਿਸੇ ਹਿੰਦੂ ਉਤੇ ਐਹੋ ਜਿਹਾ ਭਰੋਸਾ ਕਿਉਂ ਨਹੀ ਕੀਤਾ।

ਤੁਹਾਡਾ ਦੂਜਾ ਸਵਾਲ ਗੁਰੂ ਗਰੰਥ ਸਾਹਿਬ ਬਾਰੇ ਹੈ।ਪਤਾ ਨਹੀ ਤੁਸੀ ਸਿਖਾਂ ਨੂੰ ਐਨੇ ਘਟੀਆ ਕਿਉਂ ਸਮਝਿਆ ਹੋਇਆ ਹੈ।ਸਿੱਖਾਂ ਦਾ ਜਿਹੋ ਜਿਹਾ ਕਿਰਦਾਰ ਤੁਸੀ ਕਲਪ ਲਿਆ ਹੈ,ਐਹੋ ਜਿਹਾ ਤਾਂ ਖਾੜਕੂ ਲਹਿਰ ਦੇ ਸਿਖਰ ਮੌਕੇ ਕਿਸੇ ਹਿੰਦੂ ਨੇ ਵੀ ਨਹੀ ਕਲਪਆਿ।ਅੱਜ ਵੀ ਹਜਾਰਾਂ ਹਿੰਦੂ ਉਨਾਂ ਸਿੰਘਾਂ ਨੂੰ ਪਿਆਰ ਨਾਲ ਯਾਦ ਕਰਦੇ ਹਨ ਜਿੰਨਾਂ ਨੂੰ ਹਕੂਮਤ ਨੇ ਹਿੰਦੂਆਂ ਦੇ ਕਾਤਲ ਗਰਦਾਨਣ ਵਿਚ ਅੱਡੀ-ਚੋਟੀ ਦਾ ਜੋਰ ਲਾਇਆ ਸੀ।ਹੁਣ ਤਾਂ ਬਥੇਰੇ ਹਿੰਦੂ ਕਹਿ ਦਿੰਦੇ ਨੇ ਕਿ ਜਿਹੜੇ ਉਦੋਂ ਪੁੱਠੇ ਕਾਰੇ ਹੋਏ ਉਹ ਏਜੰਸੀਆਂ ਨੇ ਕਰਵਾਏ ਸੀ।ਤੇ ਤੁਸੀ ਕਹੀ ਜਾਂਦੇ ਹੋ ਕਿ ਸਿਖ ਉਨਾਂ ਦਾ ਕਤਲੇਆਮ ਨਾ ਕਰ ਦੇਣ ਜਿਹੜੇ ਗੁਰੂ ਗਰੰਥ ਸਾਹਿਬ ਤੋਂ ਬਿਨਾ ਕਿਸੇ ਹੋਰ ਗਰੰਥ ਨੂੰ ਮੱਥਾ ਨਹੀ ਟੇਕਣਗੇ? ਪਤਾ ਨਹੀ ਤੁਸੀ ਇਹੋ ਜਿਹੇ ਭਿਆਨਕ ਖਿਆਲ ਕਿਥੋਂ ਲਿਆਉਂਦੇ ਹੋ? ਵਾਹਿਗੁਰੂ ਤੁਹਾਨੂੰ ਹਕੀਕਤ ਨਾਲ ਜੋੜੇ।ਇਹੋ ਜਿਹੀ ਕੋਈ ਗੱਲ ਨਾ ਅੱਜ ਹੈ,ਨਾ ਹੋਵੇਗੀ।ਤੁਸੀ ਤਾਂ ਐਂ ਲਿਖਦੇ ਹੋ ਜਿਵੇਂ ਖਾਲਿਸਤਾਨ ਦੀ ਸਾਰੀ ਕਮਾਂਡ ਕੇਵਲ ਉਨਾਂ ਕੋਲ ਰਹਿਣੀ ਹੋਵੇ ਜਿੰਨਾ ਨਾਲ ਤੁਹਾਡੇ ਮੱਤਭੇਦ ਹਨ।ਅੱਜ ਵੀ ਹਰ ਸਿਖ ਗੁਰੂ ਗਰੰਥ ਸਾਹਿਬ ਨੂੰ ਹੀ ਆਪਣਾ ਇਸ਼ਟ ਮੰਨਦਾ ਹੈ ਤੇ ਖਾਲਿਸਤਾਨ ਵਿਚ ਵੀ ਇਹੀ ਇਸ਼ਟ ਰਹਿਣਾ ਹੈ।ਸਿਖ ਕਦੇ ਬਰਦਾਸ਼ਤ ਨਹੀ ਕਰ ਸਕਦੇ ਕਿ ਸਿਖਾਂ ਦੇ ਇਸ਼ਟ ਦੀ ਕਿਸੇ ਤਰੀਕੇ ਨਾਲ ਤੌਹੀਨ ਕੀਤੀ ਜਾਵੇ।

ਤੀਜਾ ਸਵਾਲ ਹੈ , " ਅਜਾਦ ਦੇਸ਼ ਦੀ ਸਥਾਪਤੀ ਲਈ ਤੁਹਾਡੇ ਕੋਲ ਕੀ ਪ੍ਰੋਗਰਾਮ ਹੈ " ਇਸਦਾ ਜਵਾਬ ਹੈ ਕਿ ਖਾਲਿਸਤਾਨ ਦੀ ਸਥਾਪਤੀ ਕੋਈ ਹਿਸਾਬ ਦਾ ਸਵਾਲ ਨਹੀ ਕਿ ਗੁਣਾ-ਘਟਾਓ ਤੇ ਤਕਸੀਮ ਕਰਕੇ ਜਵਾਬ ਕੱਢ ਲੈਣਾ ਹੈ। ਨਾ ਹੀ ਇਸਦੇ ਢੰਗ-ਤਰੀਕੇ ਫੇਸਬੁਕ ਤੇ ਮਿਲਦੇ ਹੁੰਦੇ ਨੇ।ਇਹ ਇੱਕ ਖੁੱਲ੍ਹਾ ਮੰਚ ਹੈ ਜਿੱਥੇ ਖਾਲਿਸਤਾਨ ਦੇ ਹਾਮੀਆਂ ਨਾਲੋਂ ਵਿਰੋਧੀ ਬਹੁਤੇ ਹੋਣਗੇ।ਕੀ ਤੁਸੀ ਐਨਾ ਵੀ ਨਹੀ ਸਮਝਦੇ ਕਿ ਫੇਸਬੁਕ ਉਤੇ ਕੋਈ ਵੀ ਵਿਉਂਤਬੰਦੀ ਤੇ ਪ੍ਰੋਗਰਾਮ ਵਿਚਾਰਨ ਦੇ ਕੀ ਅਰਥ ਹਨ?ਪਰ ਫੇਰ ਵੀ ਐਨਾ ਕੁ ਜਰੂਰ ਕਹਾਂਗਾਂ ਕਿ ਖਾਲਿਸਤਾਨ ਬਣਾਉਣ ਲਈ ਸਿਖਾਂ ਨੂੰ ਲੋਕ ਰਾਇ ਖਾਲਿਸਤਾਨ ਦੇ ਹੱਕ ਵਿਚ ਭੁਗਤਾਉਣੀ ਪਵੇਗੀ।ਸਿੱਖਾਂ ਨੂੰ ਉਹ ਕਾਰਜ ਕਰਨੇ ਪੈਣਗੇ ਜਿੰਨਾਂ ਨਾਲ ਲੋਕ ਖਾਲਿਸਤਾਨ ਦੇ ਸਮਰਥਕ ਬਨਣ ਤੇ ਉਹ ਕਾਰਜ ਰੋਕਣੇ ਪੈਣਗੇ ਜਿੰਨਾਂ ਨਾਲ ਲੋਕ ਖਾਲਿਸਤਾਨ ਦੇ ਵਿਰੋਧੀ ਬਣਦੇ ਹੋਣ।ਸਾਨੂੰ ਦੁਨੀਆਂ ਨੂੰ ਖਾਲਿਸਤਾਨ ਦੇ ਸਮਰੱਥਕ ਬਣਾਉਣਾ ਪਵੇਗਾ ਤਾਂਕਿ ਹਰ ਸਖਸ਼ ਕਹੇ ਕਿ ਸਿਖਾਂ ਨੂੰ ਆਜ਼ਾਦੀ ਮਿਲਣੀ ਹੀ ਚਾਹੀਦੀ ਹੈ।ਸਿਖਾਂ ਨੂੰ ਇਸ ਲਈ ਮੇਹਨਤ ਕਰਨੀ ਪਵੇਗੀ ਤੇ ਦੁਨੀਆਂ ਨੂੰ ਕਾਇਲ ਕਰਨਾ ਪਵੇਗਾ ਕਿ ਸਿਖ ਇਸ ਨਵੇਂ ਬਨਣ ਵਾਲੇ ਮੁਲਕ ਨੂੰ ਸੰਭਾਲ ਲੈਣਗੇ।ਪਰ ਹੋਰਾਂ ਕਈਆਂ ਵਾਂਗ ਤੁਸੀ ਵੀ ਇੰਝ ਗੱਲ ਕਰਦੇ ਹੋ ਜਿਵੇਂ ਸਿਖਾਂ ਨੇ ਕੋਈ ਤਰੀਕ ਮਿਥ ਦੇਣੀ ਹੈ ਕਿ ਐਨੀ ਤਰੀਕ ਨੂੰ ਖਾਲਿਸਤਾਨ ਬਣ ਜਾਣਾ ਹੈ।ਵੀਰ ਜੀ! ਸਾਡੇ ਤਾਂ ਦ੍ਰਿੜਤਾ ਸਹਿਤ ਉਪਰਾਲੇ ਹਨ,ਮੇਹਨਤ ਹੈ ਤੇ ਸਿਦਕ ਹੈ ਕਿ ਸਿਖਾਂ ਦਾ ਆਪਣਾ ਮੁਲਕ ਹੋਣਾ ਚਾਹੀਦਾ ਹੈ,ਬਾਕੀ ਸਭ ਕੁਝ ਵਾਹਿਗੁਰੂ ਦਾ ਹੁਕਮ ਹੈ।ਵਾਹਿਗੁਰੂ ਚਾਹੁਣ ਤਾਂ ਪੰਜਾਹ ਸਾਲ ਲੱਗ ਸਕਦੇ ਨੇ ਵਾਹਿਗੁਰੂ ਚਾਹੁਣ ਥਾਂ ਪੰਜ ਮਹੀਨੇ ਵਿਚ ਵੀ ਬਣ ਸਕਦਾ ਹੈ ਤੇ ਪੰਜ ਮਿੰਟ ਵਿਚ ਵੀ।ਸਾਨੂੰ ਵਿਸਵਾਸ਼ ਹੈ ਕਿ ਵਾਹਿਗੁਰੂ ਸਾਡੀਆਂ ਅਰਦਾਸਾਂ ਤੇ ਮੇਹਨਤਾਂ ਨੂੰ ਫਲ ਲਾਉਣਗੇ।

ਵੀਰ ਜੀਓ! ਹੋ ਸਕਦਾ ਹੈ ਕਿ ਤੁਹਾਡੀ ਤਸੱਲੀ ਨਾ ਹੋਈ ਹੋਵੇ ਤੇ ਹੋਰ ਨਵੇਂ ਸਵਾਲ ਵੀ ਪੈਦਾ ਹੋ ਗਏ ਹੋਣ।ਪਰ ਮੈਨੂੰ ਖੁਸ਼ੀ ਹੋਵੇਗੀ ਜੇ ਸਵਾਲ ਪੁੱਛਣ ਵਾਲਿਆਂ ਦੀ ਥਾਂ,ਆਪਾਂ ਜਵਾਬ ਦੇਣ ਵਾਲੇ ਬਣੀਏ।ਜੇ ਤਾਂ ਆਪਾਂ ਚਾਹੁੰਦੇ ਹਾਂ ਕਿ ਬੇਸ਼ਕ ਸਿਖ ਤੇ ਸਿਖੀ ਖਤਮ ਹੋ ਜਾਣ ਪਰ ਸਿਖਾਂ ਦਾ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਨਹੀ ਬਨਣਾ ਚਾਹੀਦਾ ਫਿਰ ਆਪਾਂ ਨੂੰ ਲੱਖਾਂ ਸਵਾਲ,ਲੱਖਾਂ ਬਹਾਨੇ,ਤਰਕਾਂ ਤੇ ਦਲੀਲਾਂ ਲੱਭ ਜਾਣਗੀਆਂ ਕਿ ਖਾਲਿਸਤਾਨ ਬਨਣਾ ਬਿਲਕੁਲ ਗਲਤ ਹੈ।ਦੁਜੀ ਸਥਿਤੀ ਵਿਚ ਜੇ ਆਪਾਂ ਮੰਨ ਲਈਏ ਕਿ ਸਿਖੀ ਤੇ ਸਿਖ ਸਿਰਫ ਤਦ ਹੀ ਬਚਣਗੇ ਜੇ ਖਾਲਿਸਤਾਨ ਬਣ ਜਾਵੇ ਤਾਂ ਫਿਰ ਆਪਾਂ ਖਾਲਿਸਤਾਨ ਦੇ ਖਿਲਾਫ ਉਠਣ ਵਾਲੇ ਹਰ ਸਵਾਲ ਦਾ ਜਵਾਬ ਲੱਭਦੇ ਫਿਰਾਂਗੇ ਕਿ ਤਸੱਲੀ ਕਰਵਾਉਣੀ ਹੈ।ਫੈਸਲਾ ਹਰੇਕ ਨੇ ਖੁਦ ਕਰਨਾ ਹੈ ਕਿ ਕਿਧਰ ਭੁਗਤਣਾ ਹੈ।ਜਾਪਦਾ ਹੈ ਕਿ ਹੁਣ ਖਾਲਿਸਤਾਨ ਲਈ ਵਿਚਾਰਧਾਰਕ ਜੰਗ ਦਾ ਦੌਰ ਆ ਗਿਆ ਹੈ ਜਿਸ ਵਿਚ ਸਿਖ ਜਗਤ ਦੇ ਅੰਦਰ ਬਹਿਸ ਚੱਲੇਗੀ।ਖਾਲਿਸਤਾਨ ਦੇ ਵਿਰੋਧੀ ਸਿਖਾਂ ਕੋਲ ਸਿਰਫ ਸ਼ੰਕੇ ਤੇ ਸਵਾਲ ਹੋਣਗੇ ਤੇ ਖਾਲਿਸਤਾਨ ਦੇ ਸਮਰਥਕ ਸਿੱਖ ਜਵਾਬ ਦਿੰਦੇ ਰਹਿਣਗੇ।ਜਿਵੇਂ ਕਹਿੰਦੇ ਹੁੰਦੇ ਨੇ ਹਰ ਹਾਂ-ਪੱਖੀ ਸੋਚ ਵਾਲੇ ਕੋਲ ਹਰ ਵੇਲੇ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਤੇ ਨਾਂਹ-ਪੱਖੀ ਸੋਚ ਵਾਲੇ ਕੋਲ ਹਰ ਵੇਲੇ ਹਰ ਹੱਲ ਵਿਚੋਂ ਸਮੱਸਿਆ ਲੱਭਣ ਦੀ ਸਕਤੀ ਹੁੰਦੀ ਹੈ।ਖਾਲਿਸਤਾਨ ਦੇ ਹਰ ਵਿਰੋਧੀ ਕੋਲ ਖਾਲਿਸਤਾਨ ਦੇ ਹਰ ਸਮਰਥਕ ਤੋਂ ਮਿਲੇ ਜਵਾਬ ਵਿਚੋਂ ਸਵਾਲ ਲੱਭਣ ਦੀ ਸ਼ਕਤੀ ਹੈ।ਦੇਖੋ,ਵਾਹਿਗੁਰੂ ਕਿਸਨੂੰ ਕੀ ਸੇਵਾ ਲਾਂਉਂਦੇ ਹਨ।


ਧੰਨਵਾਦ!


----ਸਰਬਜੀਤ ਸਿੰਘ ਘੁਮਾਣ(97819-91622)

Comments


bottom of page