top of page

ਕੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੀ ਤਬਦੀਲੀ ਕਰਕੇ ਬਾਦਲ ਪਰਿਵਾਰ ਸੱਤਾ ਵਿੱਚ ਮੁੜ ਕਾਬਜ ਹੋ ਸਕੇਗਾ?

ਆਰ ਐਸ ਐਸ ਦਾ ਮਦਨ ਮੋਹਨ ਮਿੱਤਲ ਵੀ ਸਲਾਹਕਾਰ ਕਮੇਟੀ ਦਾ ਮੈਂਬਰ ਬਣਿਆ

26 ਮੈਂਬਰੀ ਕੋਰ ਕਮੇਟੀ ਵਿੱਚ 15 ਨਵੇਂ ਮੈਂਬਰ ਬਣਾਏ,

ਦੋ ਇਸਤਰੀਆਂ, ਚਾਰ ਐਸੀ ਭਾਈਚਾਰੇ ਤੋਂ ਚਾਰ ਬੀਸੀ



ਸ਼੍ਰੋਮਣੀ ਅਕਾਲੀ ਦਲ ਵਿੱਚ ਸਿੱਖੀਂ ਸਿਧਾਂਤ ਨੂੰ ਛੱਡ ਜਾਤ ਪਾਤ ਦਾ ਬੋਲ ਬਾਲਾ


ਚੰਡੀਗੜ੍ਹ - ਏਜੰਸੀਆ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਦਿਆਂ ਮੁੱਖ ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਪਾਰਟੀ ਦੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਕੋਰ ਕਮੇਟੀ ਵਿੱਚ 12 ਪੁਰਾਣੇ ਅਤੇ 14 ਨਵੇਂ ਚਿਹਰੇ ਸ਼ਾਮਲ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਵਿੱਚ ਸਿੱਖੀਂ ਸਿਧਾਂਤ ਨੂੰ ਛੱਡ ਜਾਤ ਪਾਤ ਦਾ ਬੋਲ ਬਾਲਾ ਰਹਿਆ।

ਅੱਜ ਜਾਰੀ ਕੀਤੀ ਗਈ ਲਿਸਟ ਅਨੁਸਾਰ ਸ. ਪਰਕਾਸ਼ ਸਿੰਘ ਬਾਦਲ ਮੁੱਖ ਸਰਪ੍ਰਸਤ ਅਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸਰਪ੍ਰਸਤ ਹੋਣਗੇ। ਇਸ ਤੋਂ ਇਲਾਵਾ ਜਿਹਨਾਂ ਆਗੂਆਂ ਨੂੰ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਚਰਨਜੀਤ ਸਿੰਘ ਅਟਵਾਲ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾ. ਉਪਿੰਦਰਜੀਤ ਕੌਰ, ਸ੍ਰੀ ਮਦਨ ਮੋਹਨ ਮਿੱਤਲ, ਸ. ਬਲਦੇਵ ਸਿੰਘ ਮਾਨ, ਸ਼੍ਰੀ ਪਰਕਾਸ਼ ਚੰਦ ਗਰਗ, ਸ. ਵੀਰ ਸਿੰਘ ਲੋਪੋਕੇ, ਸ. ਵਰਿੰਦਰ ਸਿੰਘ ਬਾਜਵਾ ਅਤੇ ਸ. ਜਰਨੈਲ ਸਿੰਘ ਵਾਹਦ ਦੇ ਨਾਮ ਸ਼ਾਮਲ ਹਨ।

ਅੱਜ ਬਣਾਈ ਗਈ ਕੋਰ ਕਮੇਟੀ ਵਿੱਚ 12 ਪੁਰਾਣੇ ਅਤੇ 14 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਯੂਥ ਵਿੰਗ ਅਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਪੱਕੇ ਤੌਰ ਮੈਂਬਰ ਦੇ ਤੌਰ ਤੇ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਉਹਨਾਂ ਵਿੱਚ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਬਲਵਿੰਦਰ ਸਿੰਘ ਭੂੰਦੜ, ਸ. ਮਹੇਸ਼ਇੰਦਰ ਸਿੰਘ ਗਰੇਵਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਗੁਲਜਾਰ ਸਿੰਘ ਰਾਣੀਕੇ, ਸ. ਸਿਕੰਦਰ ਸਿੰਘ ਮਲੂਕਾ, ਸ਼ੀ੍ਰ ਅਨਿੱਲ ਜੋਸ਼ੀ, ਸ. ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਬਿਕਰਮ ਸਿੰਘ ਮਜੀਠੀਆ, ਸ. ਸੁਰਜੀਤ ਸਿੰਘ ਰੱਖੜਾ, ਸ. ਹੀਰਾ ਸਿੰਘ ਗਾਬੜੀਆ, ਪ੍ਰਧਾਨ ਇਸਤਰੀ ਅਕਾਲੀ ਦਲ, ਸ਼ੀ੍ਰ ਐਨ.ਕੇ.ਸ਼ਰਮਾ, ਸ਼. ਇਕਬਾਲ ਸਿੰਘ ਝੂੰਦਾ, ਡਾ. ਸੁਖਵਿੰਦਰ ਸੁੱਖੀ, ਸ. ਗੁਰਪ੍ਰਤਾਪ ਸਿੰਘ ਵਡਾਲਾ, ਸ਼ੀ੍ਰ ਪਵਨ ਕੁਮਾਰ ਟੀਨੂੰ, ਸ. ਵਿਰਸਾ ਸਿੰਘ ਵਲਟੋਹਾ, ਸ. ਗੁਰਬਚਨ ਸਿੰਘ ਬੱਬੇਹਾਲੀ, ਸ. ਲਖਬੀਰ ਸਿੰਘ ਲੋਧੀਨੰਗਲ, ਸ਼੍ਰੀ ਸੁਨੀਤਾ ਚੌਧਰੀ ਅਤੇ ਪ੍ਰਧਾਨ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਸ. ਪਰਮਜੀਤ ਸਿੰਘ ਸਰਨਾ ਅਤੇ ਸ਼੍ਰੀ ਨਰੇਸ਼ ਗੁਜਰਾਲ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਸਪੈਸ਼ਨ ਇਨਵਾਈਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।

bottom of page