ਮਾਨ ਦੀ ਜਿੱਤ ਤੇ ਦਿੱਤੀ ਵਧਾਈ ਅਤੇ ਸੰਗਰੂਰ ਹਲਕੇ ਦੇ ਵੋਟਰਾਂ ਦਾ ਕੀਤਾ ਧੰਨਵਾਦ

ਜਰਮਨ - ਬੱਬਰ ਖਾਲਸਾ ਜਰਮਨੀ ਵਲੋਂ ਸ.ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਵਧਾਈ ਅਤੇ ਸੰਗਰੂਰ ਹਲਕੇ ਦੇ ਵੋਟਰਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਜਰਮਨ ਵਿੱਚ ਜਥੇਬੰਦੀ ਦੇ ਮੁਖੀ ਰੇਸ਼ਮ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਅਮਰਜੀਤ ਸਿੰਘ, ਭਾਈ ਰਾਜਿੰਦਰ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਇਕਬਾਲਪ੍ਰੀਤ ਸਿੰਘ ਆਦਿ ਆਗੂਆਂ ਨੇ ਸੰਗਰੂਰ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਸਤਾਏ ਲੋਕਾਂ ਨੇ ਇੱਕ ਚੰਗੇ ਦਿਨਾਂ ਦੀ ਆਸ ਵਿੱਚ ਬਹੁਤ ਉਮੀਦਾਂ ਨਾਲ ਲਿਆਂਦੀ ਸੀ ਜਿਸ ਨੇ ਕਿ ਤਿੰਨ ਮਹੀਨੇ ਵਿੱਚ ਹੀ ਸਾਫ਼ ਕਰ ਦਿੱਤਾ ਕਿ ਇਹ ਤੇ ਪਹਿਲਾਂ ਵਾਲਿਆਂ ਨਾਲੋਂ ਵੀ ਦਿੱਲੀ ਵਾਲਿਆਂ ਦੀ ਗੁਲਾਮੀ ਦਾ ਰਿਕਾਰਡ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਗੱਲ ਭਾਵੇਂ ਭਾਖੜਾ ਮਨੇਜਮੈਂਟ ਬੋਰਡ ਦੀ ਹੋਵੇ ਜਾਂ ਪੰਜਾਬ ਦੇ ਪਾਣੀਆਂ ਦੀ ਹੋਵੇ ਜਾਂ ਚੰਡੀਗੜ੍ਹ ਦੀ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਦੀ ਹੋਵੇ ਅਤੇ ਜਾਂ ਸਭ ਤੋਂ ਮਹੱਤਵਪੂਰਨ ਗੱਲ ਰਾਜਸਭਾ ਮੈਂਬਰ ਭੇਜਣ ਦੀ ਹੋਵੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਇਸ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਸਪੱਸਟ ਕਰ ਦਿੱਤਾ ਪੰਜਾਬ ਦਾ ਅਸਲ ਮੁੱਖ ਮੰਤਰੀ ਉਹ ਹੈ ਨਾ ਕਿ ਭਗਵੰਤ ਮਾਨ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਕੁੱਝ ਮਹਿਸੂਸ ਕਰੇ ਜਾਂ ਨਾ ਕਰੇ ਪਰ ਪੰਜਾਬ ਦੇ ਗੈਰਤ ਮੰਦ ਲੋਕ ਜ਼ਰੂਰ ਜਵਾਬ ਦੇਣਗੇ ਜੋ ਉਨ੍ਹਾਂ ਨੇ ਆਪਣੀ ਵੋਟ ਨਾਲ ਦਿੱਤਾ।
Comments