"ਖੰਟ ਪਿੰਡ ਦਾ ਅਸਲੀ ਸਟਾਰ "
- TimesofKhalistan
- Jul 1, 2021
- 2 min read
ਰੋਪੜ ਇਲਾਕੇ ਚ " ਖੰਟ ਵਾਲ਼ੇ ਲਾਲੀ" ਦੇ ਨਾਮ ਨਾਲ਼ ਉੱਠੇ ਇਸ ਬਾਰੂਦ ਨੇ ਇੱਕ ਵਾਰ ਦਾ ਇਲਾਕੇ ਵਿੱਚ ਧੂੰਏਂ ਉਠਾਲ਼ ਤੇ ਸੀ
"ਖੰਟ ਪਿੰਡ ਦਾ ਅਸਲੀ ਸਟਾਰ "
ਸ਼ਹੀਦ ਭਾਈ ਜਸਮੇਰ ਸਿੰਘ ਉਰਫ ਲਾਲੀ ਖੰਟ ਵਾਲ਼ਾ ਦਾ ਜਨਮ 3 ਮਾਰਚ 1969 ਪਿੰਡ ਖੰਟ ਜਿਲਾ ਰੋਪੜ ਵਿਖੇ ਪਿਤਾ ਸਰਦਾਰ ਜਗੀਰ ਸਿੰਘ ਜੀ ਤੇ ਮਾਤਾ ਕੁਲਦੀਪ ਕੌਰ ਜੀ ਦੇ ਘਰ ਹੋਇਆ I ਬਚਪਨ ਦੀ ਪੜਾਈ ਪ੍ਰਾਇਮਰੀ ਸਕੂਲ ਖੰਟ ਤੇ ਅਗਲੀ ਪੜਾਈ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮਮੋਰੀਅਲ ਕਾਲਜ ਤੋਂ ਕੀਤੀ I
ਸਿੱਖ ਸੰਘਰਸ਼ ਵਿਚ ਕੁੱਦਣ ਤੋਂ ਬਾਦ ਸਿੰਘ ਨੇ ਪਿੱਛੇ ਮੁੜ੍ਹਕੇ ਨਹੀਂ ਦੇਖਿਆ
ਸੂਰਮੇ ਨੇ ਜਥੇਬੰਦੀ ਭਿੰਡਰਾਂਵਾਲਾ ਵਾਲਾ ਟਾਇਗਰ ਫੋਰਸ (ਸੰਘਾ) ਭਾਈ ਰਸ਼ਪਾਲ ਸਿੰਘ ਛੰਦੜਾ ਨਾਲ਼ ਰਲ਼ਕੇ ਸਿਰੇ ਦੇ ਸੋਧੇ ਲਾਉਣ ਦੀ ਝੜੀ ਲਾ ਦਿੱਤੀ ਸੀ I
ਪੜ੍ਹਕੇ ਆਪ ਅੰਦਾਜ਼ਾ ਲਾ ਲਓ ਕਿ ਐਵੇਂ ਨੀ ਭਾਈ ਲਾਲੀ ਦੇ ਕੀਤੇ ਮੁੱਖ ਐਕਸ਼ਨਾਂ ਨੇ kps ਗਿੱਲ ਵਰਗੇ ਵੀ ਠਾਰ ਕੇ ਰੱਖ ਦਿੱਤੇ ਸੀ ...
* 👉ਬੱਬਰ ਖਾਲਸਾ ਨਾਲ ਮਿਲਕੇ ਸੁਮੇਧ ਸੈਣੀ ਦੇ ਦਫਤਰ ਬੰਬ ਰੱਖਿਆ ਪਰ ਉਹ ਦੁਸ਼ਟ ਬਚ ਗਿਆ ਸੀ I

* 👉ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪ੍ਰਵਾਰ ਨੂੰ ਘਨੌਣੇ ਤਰੀਕੇ ਨਾਲ ਸ਼ਹੀਦ ਕਰਨ ਤੋਂ ਬਾਅਦ ਸੀ ਏ ਸਟਾਫ ਰੋਪੜ ਦੇ ਬਲਕਾਰ ਨੂੰ ਸਣੇ ਪਰਵਾਰ ਠੋਕਿਆ ਤਾਂ ਮੁੜ੍ਹਕੇ ਜੁਝਾਰੂਆਂ ਦੇ ਪਰਿਵਾਰਾਂ ਨੂੰ ਛੇੜਨ ਤੋਂ ਪੁਲਿਸ ਵੀ ਡਰਨ ਲੱਗੀ I
* 👉ਪੰਜਾਬ ਪੁਲੀਸ ਦੇ ਬੁੱਚੜ ਐਸ ਪੀ ਜੋਗਿੰਦਰ ਖੈਹਰਾ ਨੂੰ ਸਣੇ ਕਮਾਡੋ ਸੋਧਿਆ।
* 👉ਚੰਡੀਗੜ ਹਸਪਤਾਲ ਵਿੱਚ ਪੁਲੀਸ ਵਾਲ਼ੇ ਸੋਧ ਕੇ ਸ਼ਹੀਦ ਭਾਈ ਰਾਮਇੰਦਰਜੀਤ ਟੈਣੀ ਨੂੰ ਛਡਵਾਇਆ ..
ਮਾਲਵੇ ਦੇ ਇਲਾਕੇ ਵਿੱਚ ਭਾਈ ਲਾਲੀ ਦੇ ਗਰੁੱਪ ਵਾਲ਼ੇ ਸਿੰਘਾਂ ਰਣਜੀਤ ਸਿੰਘ ਹੈਪੀ, ਭਾਈ ਕਰਨੈਲ ਸਿੰਘ ਕੈਲੀ , ਭਾਈ ਬਲਦੇਵ ਸਿੰਘ ਹਵਾਰਾ ਨੇ ਪੂਰੀ ਧੱਕ ਪਾ ਕੇ ਰੱਖੀ ਸੀI 29 ਜੂਨ 1990 ਨੂੰ ਭਾਈ ਲਾਲੀ ਥੋੜੇ ਜਹੇ ਬਿਮਾਰ ਸਨ ਤੇ ਸਹਾਨੇਵਾਲ ਨਿੰਮ ਵਾਲ਼ੇ ਢਾਬੇ ਤੇ ਕਿਸੇ ਕਾਰਨ ਪੁਲੀਸ ਦੇ ਹੱਥ ਲੱਗ ਗਏ I
* 👉ਆਹ ਗੱਲ ਸਾਡੇ ਬੜੀ ਮਸ਼ਹੂਰ ਹੋਈ ਸੀ ਕਿ ਜਦ ਪੁਲੀਸ ਵਾਲ਼ੇ ਫੜ੍ਹਕੇ ਠਾਣੇ ਲੈ ਕੇ ਗਏ ਤਾ DSP ਦਲੀਪ ਸਿੰਘ ਦੇਖਕੇ ਕੰਬ ਗਿਆ ਤੇ ਕਹਿੰਦਾ " ਓਹ ਸਾਲਿਓ ਮਰਨਾ ਤੁਸੀਂ ਆਹ ਬੰਬ ਚੱਕੀ ਫਿਰਦੇ ਹੋਂ ਇਹਨੂੰ ਸਵਾਰ ਕੇ ਬੰਨ੍ਹ ਲਓ, ਇਹ ਥੋਡਾ ਪਿਓ ਲਾਲੀ ਆ ਖੰਟ ਵਾਲ਼ਾ "
ਬੱਸ ਫੇਰ ਓਸ ਨੇ ਰੱਜ ਕੇ ਤਸ਼ਦਦ ਕੀਤਾ ਅਤੇ ਅਗਲੇ ਦਿਨ ਝੂਠਾ ਮੁਕਾਬਲਾ ਵਿਖਾਕੇ ਸ਼ਹੀਦ ਕਰ ਦਿੱਤਾ ।
ਜਥੇਦਾਰ ਭਾਈ ਰਸ਼ਪਾਲ ਸਿੰਘ ਛੰਦੜਾ ਦੇ ਨਾਲ਼ ਇਲਾਕੇ ਵਿਚ ਇਹ ਬੱਬਰ ਸ਼ੇਰ ਸੀ ਜਿਸਨੂੰ ਕੌਮ ਦੇ ਵੱਡੇ ਘਾਟਿਆਂ ਵਿੱਚ ਗਿਣਿਆ ਜਾਂਦਾ ਹੈ I
Commentaires