ਸਿੱਖਸ ਫਾਰ ਜਸਟਿਸ ਦੇ ਨਿਰਧੱੜਕ ਜਰਨੈਲ ਸ਼ਹੀਦ ਰਾਣਾ ਸਿੰਘ ਦਾ ਅਮਰੀਕਾ ਵਿੱਚ ਅੰਤਿਮ ਸੰਸਕਾਰ

ਨਿਉਯਾਰਕ ਵਿੱਚ ਹਜ਼ਾਰਾਂ ਸਿੱਖਾਂ ਨੇ ਚੜਦੀਕਲਾ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਦਿੱਤੀ ਅੰਤਿਮ ਵਿਦਾਇਗੀ
  • ਦਰਜਨਾਂ ਨਿਉਯਾਰਕ ਪੁਲਸ ਕਾਰਾਂ ਨੂੰ ਰਿੰਚਮੰਡ ਸੜਕਾਂ ਤੇ ਟ੍ਰੈਫ਼ਿਕ ਕੰਟਰੋਲ ਕਰਨਾ ਪਿਆ

  • ਲੰਬੀਆਂ ਕਤਾਰਾਂ ਵਿੱਚ ਖੜਕੇ ਸੰਗਤਾਂ ਨੇ ਭਾਈ ਰਾਣਾ ਸਿੰਘ ਦੇ ਸਰੀਰ ਨੂੰ ਸਿਜਦਾ ਕੀਤਾ

  • ਸੈਂਕੜੇ ਵਾਹਨ ਤੇ ਸੰਗਤਾਂ ਨੇ ਪੈਦਲ ਚੱਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ


ਨਿਉਯਾਰਕ - ਸਿੱਖਸ ਫਾਰ ਜਸਟਿਸ ਦੇ ਨਿਰਧੱੜਕ ਜਰਨੈਲ ਸ਼ਹੀਦ ਹਰਪ੍ਰੀਤ ਸਿੰਘ ਰਾਣਾ ਦਾ ਅੰਤਿਮ ਸੰਸਕਾਰ ਨਿਉਯਾਰਕ ਵਿੱਚ ਹਜ਼ਾਰਾਂ ਸਿੱਖਾਂ ਨੇ ਚੜਦੀਕਲਾ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਗੁਰਦਵਾਰਾ ਸਿੱਖ ਕਲਚਰ ਸੋਸਾਇਟੀ ਰਿੰਚਮੰਡ ਹਿੱਲ ਦੇ ਰਸਤੇ ਹਜ਼ਾਰਾਂ ਸਿੱਖਾਂ ਦੇ ਮੀਲਾਂ ਲੰਬੇ ਵੱਡੇ ਕਾਫ਼ਲੇ ਵਿੱਚ ਸ਼ਹੀਦ ਰਾਣਾ ਸਿੰਘ ਦੀ ਅੰਤਿਮ ਯਾਤਰਾ ਸੁਰੂ ਹੋਈ। ਇਕ ਖੁੱਲੇ ਵੱਡੇ ਟਰੱਕ ਵਿੱਚ ਫੁੱਲਾਂ ਨਾਲ ਸਜਾਏ ਭਾਈ ਰਾਣਾ ਸਿੰਘ ਦੇ ਸਰੀਰ ਨੂੰ ਰੱਖਿਆ ਗਿਆ ਸੀ। ਕਿਰਪਾਨਾਂ ਦੀ ਛਤਰ ਛਾਇਆ ਹੇਠ ਹਜ਼ਾਰਾਂ ਸਿੱਖਾਂ ਨੇ ਸਲਾਮੀ ਦਿੱਤੀ ਗਈ।

ਗੁਰਦਵਾਰਾ ਸਿੱਖ ਕਲਚਰ ਸੋਸਾਇਟੀ ਰਿੰਚਮੰਡ ਹਿੱਲ ਦੇ ਰਸਤੇ ਵਿੱਚ ਥਾਂ ਥਾਂ ਤੇ ਸੰਗਤਾਂ ਫੁੱਲਾਂ ਦੇ ਗੁਲਦਸਤੇ ਲੈ ਕੇ ਭਾਈ ਰਾਣਾ ਸਿੰਘ ਦੀ ਅੰਤਿਮ ਯਾਤਰਾ ਦਾ ਇੰਤਜ਼ਾਰ ਕਰਦੀਆਂ ਰਹੀਆਂ। ਵੱਡੇ ਕਾਫ਼ਲੇ ਵਿੱਚ ਸੈਂਕੜੇ ਕਾਰਾਂ, ਪੈਦਲ ਸੰਗਤਾਂ ਭਾਈ ਰਾਣਾ ਸਿੰਘ ਨੂੰ ਸਰਧਾ ਦੇ ਫੁੱਲ ਭੇਟ ਕਰਨ ਆਏ ਹੋਏ ਸਨ। ਸੰਗਤਾਂ ਦਾ ਵੱਡਾ ਇਕੱਠ ਵੇਖ ਰਿੰਚਮਿੰਡ ਦੇ ਰਸਤੇ ਦਰਜਨਾਂ ਪੁਲਸ ਕਾਰਾਂ ਨਿਉਯਾਰਕ ਪੁਲਸ ਟ੍ਰੈਫ਼ਿਕ ਨੂੰ ਕੰਟਰੋਲ ਕਰ ਰਹੀਆਂ ਸਨ।

ਭਾਈ ਰਾਣਾ ਸਿੰਘ ਦੀ ਅੰਤਿਮ ਯਾਤਰਾ ਵਿੱਚ ਹਜ਼ਾਰਾਂ ਨੋਜਵਾਨਾਂ ਵੱਲੋ ਖਾਲਿਸਤਾਨ ਜ਼ਿੰਦਾਬਾਦ, ਰਾਣਾ ਤੇਰੀ ਸੋਚ ਤੇ ਪਹਿਰਾ ਦੇਵੇਗਾ ਠੋਕ ਕੇ , ਪੰਜਾਬ ਰੈਫ਼ਰੈਡਮ ਜ਼ਿੰਦਾਬਾਦ, ਸਹੀਦੇ ਤੁਹਾਡੇ ਸੋਚ ਤੇ ਪਹਿਰਾ ਦੇਵਾਗੇ ਠੋਕਕੇ ਦੇ ਨਾਅਰੇ ਲੱਗ ਰਹੇ ਸਨ।

ਗੁਰਦਵਾਰਾ ਸਿੱਖ ਕਲਚਰ ਸੋਸਾਇਟੀ ਰਿੰਚਮੰਡ ਹਿੱਲ ਨਿਉਯਾਰਕ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ। ਗਿਆਨੀ ਜਗਤਾਰ ਸਿੰਘ, ਕਥਾ ਵਾਚਕ ਲਖਵਿੰਦਰ ਸਿੰਘ ਖਾਲਸਾ , ਡਾ ਅਵਿਨਾਸ਼ ਕੋਰ, ਸ ਗੁਰਪ੍ਰਤਾਪ ਸਿੰਘ ਆਦਿ ਨੇ ਗੁਰਮਤਿ ਵਿਚਾਰਾ ਨਾਲ ਹਜ਼ਾਰੀ ਲਵਾਈ।

ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਸ ਗੁਰਪੰਤਵੰਤ ਸਿੰਘ ਪੰਨੂੰ ਨੇ ਸਮੂਹ ਸੰਗਤਾਂ ਨੂੰ ਖੜੇ ਕਰਕੇ ਅਹਿਦ ਕਰਵਾਇਆ ਗਿਆ ਕਿ ਸਮੁੱਚੀ ਸੰਗਤਾਂ ਸ ਰਾਣਾ ਸਿੰਘ ਦੀ ਸੋਚ ਤੇ ਚੱਲਣ। ਸ ਅਵਤਾਰ ਸਿੰਘ ਪੰਨੂੰ, ਕੋਸਲ ਆਫ ਖਾਲਿਸਤਾਨ ਦੇ ਡਾ ਬਖ਼ਸ਼ੀਸ਼ ਸਿੰਘ ਸੰਧੂ ਨਿਉਯਾਰਕ , ਡਾ ਅਮਰਜੀਤ ਸਿੰਘ , ਸ ਜਤਿੰਦਰ ਸਿੰਘ ਗਰੇਵਾਲ ਕਨੇਡਾ, ਸ ਜੀਤਾਂ ਸਿੰਘ ਬਰਮਿੰਘਮ , ਸ ਕੁਲਦੀਪ ਸਿੰਘ, ਸ ਸਰਬਜੀਤ ਸਿੰਘ ਸਾਬੀ, ਸ ਹਰਜਾਫ ਸਿੰਘ ਜਾਫੀ, ਸ ਵਿਕਰਮਜੀਤ ਸਿੰਘ, ਸ ਰਜਿੰਦਰ ਸਿੰਘ , ਸ ਦਵਿੰਦਰ ਸਿੰਘ ਬੋਪਾਰਾਏ, ਮਾਤਾ ਹਰਿੰਦਰ ਕੋਰ, ਪਿਤਾ ਸ ਕੁਲਦੀਪ ਸਿੰਘ , ਗਗਨਦੀਪ ਸਿੰਘ ਸ ਜਸਵੀਰ ਸਿੰਘ ਸਿੱਖ ਯੂਥ ਆਫ ਅਮਰੀਕਾ, ਆਦਿ ਨੇ ਭਾਈ ਰਾਣਾ ਸਿੰਘ ਨੂੰ ਆਪਣੀ ਸਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਭਾਈ ਰਾਣਾ ਸਿੰਘ ਦੇ ਚਾਚਾ ਭਾਈ ਰਜਿੰਦਰ ਸਿੰਘ ਨੇ ਸਰਬੱਤ ਖਾਲਸਾ ਵੱਲੋ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਨਜ਼ਰਬੰਦ ਤਿਹਾੜ ਜੇਲ ਨੇ ਭਾਈ ਰਾਣਾ ਸਿੰਘ ਦੇ ਪਰਿਵਾਰ ਨੂੰ ਭੇਜੇ ਸ਼ੌਕ ਸੰਦੇਸ ਪੜਕੇ ਸੁਣਿਆ ਗਿਆ ਤੇ ਸਮੂਹ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।

ਗੁਰਦਵਾਰਾ ਸਿੱਖ ਕਲਚਰ ਸੋਸਾਇਟੀ ਰਿੰਚਮੰਡ ਹਿੱਲ ਨਿਉਯਾਰਕ ਦੀ ਪ੍ਰਬੰਧਕ ਕਮੇਟੀ ਵੱਲੋ ਸ਼ਹੀਦ ਭਾਈ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਸਿਰੋਪਾ ਦੀ ਬਖ਼ਸ਼ੀਸ਼ ਕਰਕੇ ਸਨਮਾਨਿਤ ਕੀਤਾ ਗਿਆ ਤੇ ਭਾਈ ਰਾਣਾ ਸਿੰਘ ਦੀ ਤਸਵੀਰ ਲੰਗਰ ਹਾਲ ਵਿੱਚ ਲਾਈ ਗਈ।