top of page

ਸਿੱਖਸ ਫਾਰ ਜਸਟਿਸ ਦੇ ਨੌਜਵਾਨ ਨਿਰਧੱੜਕ ਯੋਧੇ ਭਾਈ ਰਾਣਾ ਸਿੰਘ ਨਿਊਯਾਰਕ, ਸ਼ਹਾਦਤ ਦਾ ਜਾਮ ਪੀ ਗਏ

ਸਿੱਖਸ ਫਾਰ ਜਸਟਿਸ ਦੇ ਨੌਜਵਾਨ ਸੰਘਰਸ਼ੀ ਨਿਰਧੱੜਕ ਯੋਧੇ ਭਾਈ ਹਰਪ੍ਰੀਤ ਸਿੰਘ ਰਾਣਾ ਸਿੰਘ ਨਿਊਯਾਰਕ, ਸ਼ਹਾਦਤ ਦਾ ਜਾਮ ਪੀ ਗਏ

ਰਾਣਾ ਸਿੰਘ ਦੀ ਮੋਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਤੋਂ ਬਾਅਦ ਲੱਗੇਗਾ ਪਤਾ
“ਖਾਲਿਸਤਾਨ ਦੇ ਲੇਖੇ ਮੇਰਾ ਪੁੱਤਰ ਜ਼ਿੰਦਗੀ ਲਾ ਗਿਆ” - ਸ ਕੁਲਦੀਪ ਸਿੰਘ
ਤਿੰਨ ਕਿਸਾਨੀ ਕਾਲੇ ਕਾਨੂੰਨ ਵਾਪਸੀ ਦਾ ਅਸਲ ਕਾਰਨ ਰੈਫ਼ਰੈਡਮ ਦੀਆ ਵੋਟਾਂ

ਬਰਮਿੰਘਮ - ਸਿੱਖਸ ਫਾਰ ਜਸਟਿਸ ਦੇ ਨੌਜਵਾਨ ਸੰਘਰਸ਼ੀ ਯੋਧੇ ਭਾਈ ਹਰਪ੍ਰੀਤ ਸਿੰਘ ਰਾਣਾ ਸਿੰਘ ਨਿਊਯਾਰਕ, ਬਰਮਿੰਘਮ ਵਿੱਚ ਨਗਰ ਕੀਰਤਨ ਦੌਰਾਨ ਪੰਥ ਦੀ ਅਜਾਦੀ ਦਾ ਬਿਗਲ ਵਜਾਉਂਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਜਿਸ ਨਾਲ ਕੌਮ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰਾਣਾ ਸਿੰਘ ਦੀ ਮੌਤ ਨਾਲ ਸਿੱਖਸ ਫਾਰ ਜਸਟਿਸ ਦੇ ਕਾਰਕੁੰਨਾਂ ਤੇ ਨਜਦੀਕੀ ਸਾਥੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਗਿਆ।

ਮਗਰੌੜ ਪਿੰਡ ਦੇ ਰਾਣਾ ਸਿੰਘ ਨੂੰ ਭਾਰਤੀ ਖੁਫੀਆ ਏਜੰਸੀਆ ਤੇ ਐਨ ਐਸ ਏ ਸਿੱਖਸ ਫਾਰ ਜਸਟਿਸ ਇਸ ਨਿਰਧੜਕ ਯੋਧੇ ਦੇ ਕੰਮਾਂ ਨੂੰ ਬਹੁਤ ਚੰਗੀ ਤਰਾਂ ਜਾਣਦੀਆਂ ਸਨ। ਭਾਵੇਂ ਰਾਣਾ ਸਿੰਘ ਭਾਰਤ ਏਜੰਸੀਆ ਲਈ ਸਦਾ ਲਈ ਸੌ ਗਿਆ ਹੋਵੇਗਾ ਪਰ ਉਸ ਵੱਲੋ ਭਾਰਤ ਦੇ ਕਬਜ਼ੇ ਵਿੱਚੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਦਾ ਸੁਪਨਾ ਹਜ਼ਾਰਾਂ ਰਾਣਾ ਸਿੰਘ ਨੂੰ ਪੰਜਾਬ ਅੰਦਰ ਜਗਾ ਗਿਆ, ਜਿਸ ਕਾਰਨ ਆਏ ਦਿਨ ਭਾਰਤੀ ਏਜੰਸੀਆ ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਰਾਣਾ ਸਿੰਘ ਨੂੰ ਲੱਭਦੀਆਂ ਪੰਜਾਬ ਦੇ ਪਿੰਡਾਂ ਵਿੱਚ ਘੁੰਮਦੀਆਂ ਸਨ। ਰਾਣਾ ਸਿੰਘ ਵੱਲੋ ਕੌਮ ਨੂੰ ਅਜਾਦੀ ਦੀ ਮੰਜ਼ਲ ਵੱਲ ਲੈ ਜਾਣ ਵਾਲੇ ਕੰਮਾਂ ਨੂੰ ਹਮੇਸ਼ਾ ਚੇਤੇ ਕੀਤਾ ਜਾਵੇਗਾ ਤੇ ਖਾਲਿਸਤਾਨ ਦੇ ਇਤਿਹਾਸ ਵਿੱਚ ਉਸ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਜਿਕਰਯੋਗ ਹੈ ਕਿ ਖਾਲਿਸਤਾਨ ਸੰਘਰਸ ਵਿੱਚ ਕਲਮ ਦੀ ਅਸਲ ਤਾਕਤ ਨੇ ਰੈਫ਼ਰੈਡਮ ਦੀਆ ਇੰਗਲੈਂਡ ਵਿੱਚ ਪੈ ਰਹੀਆ ਵੋਟਾਂ ਕਾਰਨ ਭਾਰਤ ਸਰਕਾਰ ਵੱਲੋ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਪੈ ਗਿਆ।

ਬਰਮਿੰਘਮ ਵਿੱਚ ਬਾਬਾ ਗੁਰੂ ਨਾਨਕ ਪਾਤਸ਼ਾਹ ਦੇ 552ਵੇਂ ਪ੍ਰਕਾਸ਼ ਪੁਰਵ ਤੇ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਕੋਰੋਨਾ ਮਹਾਮਾਰੀ ਦੇ ਭਿਆਨਕ ਕਹਿਰ ਤੋਂ ਬਾਦ ਪਹਿਲਾ ਸਮੂਹ ਗੁਰਦਵਾਰਿਆਂ ਨੇ ਸਾਂਝੇ ਤੌਰ ਤੇ ਨਗਰ ਕੀਰਤਨ ਵਿੱਚ ਲੱਖਾਂ ਸਿੱਖ ਸੰਗਤਾਂ ਨੇ ਹਿੱਸਾ ਲਿਆ ਗਿਆ ਤੇ ਸਿੱਖਸ ਫਾਰ ਜਸਟਿਸ ਵੱਲੋ ਵਿਸ਼ੇਸ਼ ਤੋਰ ਤੇ ਇਸ ਨਗਰ ਕੀਰਤਨ ਵਿੱਚ ਭਾਰਤ ਤੋਂ ਵੱਖ ਦੇਸ਼ ਪੰਜਾਬ ਲਈ ਰਾਇਸੁਮਾਰੀ ਵੋਟਾਂ ਪਵਾਉਣ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਸ ਦੌਰਾਨ ਨਗਰ ਕੀਰਤਨ ਦੇ ਰਸਤੇ ਵਿੱਚ ਹੀ ਅਚਾਨਕ ਰਾਣਾ ਸਿੰਘ ਡਿੱਗੇ ਵੇਖੇ ਗਏ। ਉਸ ਤੋਂ ਪਹਿਲਾਂ ਭਾਈ ਰਾਣਾ ਸਿੰਘ ਵੱਲੋ ਇਕ ਸਿੱਧਾ ਪ੍ਰਸਾਰਨ ਟੀ ਵੀ ਚੈਨਲ ਇੰਟਰਵਿਊ ਵਿੱਚ ਸਮੂਹ ਸੰਗਤਾਂ ਨੂੰ ਸਮੈਦਿਕ ਵਿੱਚ ਪੰਜਾਬ ਰੈਫ਼ਰੈਡਮ ਲਈ ਜਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਸੀ।ਭਾਵੇਕਿ ਇਹ ਘਟਨਾ ਅਚਾਨਕ ਹਾਦਸਾ ਹੋ ਸਕਦੀ ਪਰ ਪੁਲਸ ਇਸ ਘਟਨਾ ਨੂੰ ਵੱਖ ਵੱਖ ਰੂਪ ਵਿੱਚ ਵੇਖ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅਜੇ ਰਾਣਾ ਸਿੰਘ ਦਾ ਪੋਸਟ ਮਾਰਟਮ ਹੋਣਾ ਸੀ ਤੇ ਉਸ ਤੋਂ ਬਾਦ ਹੀ ਭਾਈ ਰਾਣਾ ਸਿੰਘ ਦੀ ਮੌਤ ਦਾ ਅਸਲ ਕਾਰਨ ਪਤਾ ਲੱਗ ਸਕੇਗਾ।

ਦੁਨੀਆ ਭਰ ‘ਚ “ਸਿੱਖਸ ਫਾਰ ਜਸਟਿਸ” ਵਲੋੰ ਚਲਾਈ ਜਾ ਰਹੀ ਸ਼ਾਂਤਮਈ ਰਾਏਸ਼ੁਮਾਰੀ ਮੁਹਿੰਮ ਦੌਰਾਨ ਰਾਣਾ ਸਿੰਘ ਹਰੇਕ ਮੁਲਕ, ਹਰੇਕ ਸ਼ਹਿਰ ਜਾ ਕੇ ਬਾਕੀ ਪ੍ਰਬੰਧਕਾਂ ਨਾਲ ਰਲ ਕੇ ਪ੍ਰਚਾਰ ਅਤੇ ਪ੍ਰਬੰਧਾਂ ‘ਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ। ਪੰਥਕ ਹਲਕਿਆਂ ‘ਚ ਇਸ ਬੇਵਕਤੀ ਮੌਤ ਦਾ ਡੂੰਘਾ ਦੁੱਖ ਮਨਾਇਆ ਜਾ ਰਿਹਾ ਹੈ ਪਰ ਜਦੋਂ ਭਾਈ ਰਾਣਾ ਸਿੰਘ ਦੀ ਸ਼ਹਾਦਤ ਬਾਰੇ ਪਿਤਾ ਸ ਕੁਲਦੀਪ ਸਿੰਘ ਨਾਲ ਗੱਲ-ਬਾਤ ਕੀਤੀ ਤਾਂ ਉਨਾਂ ਪੁਰਨ ਚੜਦੀਕਲਾ ਵਿੱਚ ਰਹਿਕੇ ਕਿਹਾ ਕਿ “ਖਾਲਿਸਤਾਨ ਦੇ ਲੇਖੇ ਮੇਰਾ ਪੁੱਤਰ ਜ਼ਿੰਦਗੀ ਲਾ ਗਿਆ”। ਜਿਕਰਯੋਗ ਹੈ ਕਿ ਭਾਈ ਰਾਣਾ ਸਿੰਘ ਤਨ ਮਨ ਧਨ ਨਾਲ ਖਾਲਿਸਤਾਨ ਸੰਘਰਸ ਤੇ ਪੰਜਾਬ ਰੈਫ਼ਰੈਡਮ ਲਈ ਸਮਰਪਿਤ ਸੀ।

ਸਿੱਖਸ ਫਾਰ ਜਸਟਿਸ ਦੇ ਕਾਰਕੁੰਨਾਂ ਸ ਗੁਰਪੰਤਵੰਤ ਸਿੰਘ ਪੰਨੂੰ, ਸ ਅਵਤਾਰ ਸਿੰਘ ਪੰਨੂੰ, ਭਾਈ ਪਰਮਜੀਤ ਸਿੰਘ ਪੰਮਾ, ਭਾਈ ਦਪਿੰਦਰਜੀਤ ਸਿੰਘ, ਸ ਗੁਰਪ੍ਰੀਤ ਸਿੰਘ, ਸ ਜਸਬੀਰ ਸਿੰਘ , ਸ ਜੀਤਾਂ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ, ਸ ਜਤਿੰਦਰ ਸਿੰਘ ਬਰਮਿੰਘਮ , ਸ ਮੰਗਲ ਸਿੰਘ, ਬੀਬੀ ਬਸੰਤ ਕੋਰ, ਕੁਲਜੀਤ ਕੋਰ, ਸ ਜੋਗਿੰਦਰ ਸਿੰਘ ਬੱਲ ਨੇ ਭਾਈ ਰਾਣਾ ਸਿੰਘ ਦੀ ਸ਼ਹਾਦਤ ਨੂੰ ਖਾਲਿਸਤਾਨ ਅਜ਼ਾਦੀ ਵਿੱਚ ਹਮੇਸਾ ਯਾਦ ਰੱਖਿਆ ਜਾਵੇਗਾ। ਖਾਲਿਸਤਾਨ ਸੰਘਰਸ ਲਈ ਰਾਣਾ ਸਿੰਘ ਸੂਰਬੀਰ ਨਿਰਧੱੜਕ ਯੋਧਾ ਸੀ ਤੇ ਆਪਣੀ ਵੱਖਰੀ ਪਹਿਚਾਣ ਬਣਾ ਕੇ ਪੰਜਾਬ ਦੀ ਨੋਜਵਾਨੀ ਨੂੰ ਜਗਾ ਗਿਆ। ਸ ਗੁਰਪੰਤਵੰਤ ਸਿੰਘ ਪੰਨੂੰ ਨੇ ਇਕ ਵੀਡਿਓ ਮੈਸਜ ਰਾਹੀ ਭਾਈ ਰਾਣਾ ਸਿੰਘ ਦੀ ਸ਼ਹਾਦਤ ਤੇ ਉਸ ਵੱਲੋ ਕੀਤੇ ਕੰਮਾਂ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ ਕਹਿੰਦਿਆਂ ਕਿਹਾ ਕਿ ਇਕ ਲੱਖ ਤੋਂ ਜ਼ਿਆਦਾ ਪੰਜਾਬ ਦੀ ਅਜਾਦੀ ਲਈ ਸ਼ਹੀਦ ਹੋਏ ਹਨ ਉਨਾ ਦੀ ਲਾਇਨ ਵਿੱਚ ਜਾ ਖੜਾ ਹੋਇਆ ਤੇ ਸਾਡੇ ਮੋਢਿਆਂ ਤੇ ਇਕ ਹੋਰ ਸ਼ਹੀਦ ਦਾ ਭਾਰ ਇਕ ਹੋਰ ਸ਼ਹੀਦ ਜਿਨਾ ਆਪਣੀ ਜਾਨਾਂ ਪੰਜਾਬ ਲਈ ਅਜਾਦੀ ਲਈ ਦਿੱਤੀਆਂ। ਕਦੇ ਨਹੀਂ ਭੁਲਾਇਆ ਜਾਵੇਗਾ।

ਗੁਰਪ੍ਰੀਤ ਸਿੰਘ ਸਹੋਤਾ ਸਰੀ ਨੇ ਸ਼ੱਕ ਜ਼ਾਹਰ ਕੀਤਾ ਗਿਆ ਕਿ ਭਾਈ ਰਾਣਾ ਸਿੰਘ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਸਰੀਰ ਦੀ ਚੰਗੀ ਤਰਾਂ ਜਾਂਚ ਕਰਵਾਉਣੀ ਦੀ ਅਪੀਲ ਕੀਤੀ ਗਈ ਹੈ ਕਿ ਕਿਤੇ ਕਿਸੇ ਨੇ ਕੋਈ ਜ਼ਹਿਰ ਜਾਂ ਰਸਾਇਣ ਆਦਿ ਦੇ ਕੇ ਕਤਲ ਤਾਂ ਨਹੀੰ ਕੀਤਾ। ਸਰਕਾਰਾਂ ਵਲੋੰ ਖੁਫੀਆ ਏਜੰਟਾਂ ਰਾਹੀਂ ਆਪਣੇ ਵਿਰੋਧੀਆਂ ਦੇ ਅਜਿਹੇ ਕਤਲਾਂ ਦਾ ਰੁਝਾਨ ਦੁਨੀਆ ਪੱਧਰ ‘ਤੇ ਵਧਿਆ ਹੈ। ਇਜ਼ਰਾਈਲ, ਰੂਸ, ਨੌਰਥ ਕੋਰੀਆ ਦੇ ਕਾਰਨਾਮੇ ਤਾਂ ਜੱਗ ਜ਼ਾਹਰ ਹਨ।



bottom of page