ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ।।
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ।।
ਜੇਹੜੇ ਮਨੁੱਖ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ। ਉਹਨਾਂ ਦਾ ਮਰਨਾ ਭੀ ਹਰ ਥਾਂ ਸਲਾਹਿਆ ਜਾਂਦਾ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਉਹ ਬੰਦੇ ਸੂਰਮੇ ਆਖੇ ਜਾਂਦੇ ਹਨ ਤੇ ਉਹ ਪ੍ਰਭੂ ਦੇ ਦਰਬਾਰ ਵਿੱਚ ਸਲਾਹੇ ਜਾਂਦੇ ਹਨ।
ਕੇਵਲ ਵਾਹਿਗੁਰੂ ਹੀ ਮੌਤ ਦੇ ਸਮੇਂ ਨੂੰ ਜਾਣਦੇ ਹਨ,
ਮੌਤ ਦਾ ਕੋਈ ਸਮਾਂ ਨੀਯਤ ਨਹੀਂ ਹੈ।
ਨੌਜਵਾਨ ਸੰਘਰਸ਼ੀ ਯੋਧੇ ਰਾਣਾ ਸਿੰਘ ਨਿਊਯਾਰਕ, ਅੱਜ ਇੰਗਲੈਂਡ (UK) ਵਿੱਚ ਨਗਰ ਕੀਰਤਨ ਦੌਰਾਨ ਪੰਥ ਦੀ ਅਜਾਦੀ ਦਾ ਬਿਗਲ ਵਜਾਉਂਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ, ਜਿਸ ਨਾਲ ਕੌਮ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਸ ਦੁੱਖ ਦੀ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਆ ।
ਭਾਈ ਰਾਣਾ ਸਿੰਘ ਦੁਆਰਾ ਕੌਮ ਨੂੰ ਅਜਾਦੀ ਦੀ ਮੰਜ਼ਲ ਵੱਲ ਲੈ ਜਾਣ ਵਾਲੇ ਕੰਮਾਂ ਨੂੰ ਹਮੇਸ਼ਾ ਚੇਤੇ ਕੀਤਾ ਜਾਵੇਗਾ ।
Comments