top of page

ਪਾਕਿਸਤਾਨ ਸਰਕਾਰ ਵੱਲੋ ਪੰਜਾਬੀ ਸਿੱਖ ਸੰਗਤ ਨੂੰ ਵਧਿਆ ਸੇਵਾਵਾਂ ਦੇਣ ਬਦਲੇ ਚੈਅਰਮੈਨ ਸ ਗੋਪਾਲ ਸਿੰਘ ਚਾਵਲਾ ਸਨਮਾਨਿਤ


ਲਾਹੌਰ - ਪਾਕਿਸਤਾਨ ਸਰਕਾਰ ਵੱਲੋ ਸਿੱਖ ਸੰਸਥਾ ਪੰਜਾਬੀ ਸਿੱਖ ਸੰਗਤ ਸਮੇਤ ਪੰਜ ਸਿੱਖ ਸਖਸੀਅਤਾਂ ਨੂੰ ਪਾਕਿ ਵਿੱਚ ਵਧਿਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ ।

ਪੰਜਾਬ ਗਵਰਨਰ ਹਾਊਸ ਵਿੱਚ ਹੋਏ ਸਨਮਾਨ ਸਮਾਰੋਹ ਵਿੱਚ ਪੰਜਾਬ ਗਵਰਨਰ ਚੌਧਰੀ ਮੁਹੰਮਦ ਐਨਵਰ ਨੇ ਪੰਜਾਬੀ ਸਿੱਖ ਸੰਗਤ ਦੇ ਚੈਅਰਮੈਨ ਸ ਗੋਪਾਲ ਸਿੰਘ ਚਾਵਲਾ ਨੂੰ ਵਿਸ਼ੇਸ਼ ਸਨਮਾਨਿਤ ਕੀਤਾ


ਗਿਆ। ਇਸ ਮੌਕੇ ਪੰਜਾਬੀ ਸਿੱਖ ਸੰਗਤ ਵੱਲੋ ਮੁਫ਼ਤ ਮੈਡੀਕਲ ਕੈਂਪਾਂ, ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਵਿੱਚ ਦਿੱਤੀਆਂ ਸੇਵਾਵਾਂ, ਮੁਫ਼ਤ ਇਲਾਜ, ਗਰੀਬਾਂ ਨੂੰ ਮੁਫ਼ਤ ਸਹੂਲਤਾਂ ਅਰਪਣ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਪੰਜਾਬੀ ਸਿੱਖ ਸੰਗਤ ਵੱਲੋ ਹਰ ਗੁਰਦਵਾਰਿਆਂ ਵਿੱਚ ਮੈਡੀਕਲ ਸਹੂਲਤਾਂ ਤੋਂ ਇਲਾਵਾ ਮੁਫ਼ਤ ਐਬੂਲੈਸ ਦੀਆ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ।

ਜਿਕਰਯੋਗ ਹੈਂ ਕਿ ਪੰਜਾਬੀ ਸਿੱਖ ਸੰਗਤ ਪਾਕਿਸਤਾਨ ਤੋਂ ਇਲਾਵਾ ਇੰਗਲੈਂਡ, ਕਨੇਡਾ ਵਿੱਚ ਵੀ ਕੰਮ ਕਰ ਰਹੀ ਹੈ। ਇਸ ਮੋਕੇ ਹੋਰਨਾ ਤੋਂ ਇਲਾਵਾ ਭਾਈ ਜੋਗਾ ਸਿੰਘ ਯੂਕੇ, ਸਾਬਕਾ ਪ੍ਰਧਾਨ ਤਾਰਾ ਸਿੰਘ, ਸਮੇਤ 5 ਸਿੱਖ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ।

Comments


bottom of page