top of page

ਪੰਨੂੰ ਲੰਡਨ ਵਿੱਚ ਭਾਰਤੀ ਏਜੰਸੀ NIA ਪੰਨੂੰ ਨੂੰ ਫੜਨ ਲਈ ਕਨੇਡਾ ਜਾ ਰਹੀ ਹੈ


ਪੰਜਾਬ ਰਿਫਰੈਡਮ ਦੀਆ ਵੋਟਾਂ 31 ਅਕਤੂਬਰ ਨੂੰ

ਲੰਡਨ - ਪੰਜਾਬ ਰਿਫਰੈਡਮ ਦੀਆ ਵੋਟਾਂ ਦੀ ਪ੍ਰਕਿਰਿਆ 31 ਅਕਤੂਬਰ ਤੋਂ ਲੰਡਨ ਤੋਂ ਸੁਰੂ ਹੋਣ ਵਾਲੀ ਹੈ ਜਿਸ ਲਈ ਸਿੱਖਸ ਫਾਰ ਜਸਟਿਸ ਦੀ ਸਮੁੱਚੀ ਟੀਮ ਯੂਕੇ ਵਿੱਚ ਵੱਡੀ ਪੱਧਰ ਤੇ ਸਰਗਰਮ ਹੋ ਚੁੱਕੀ ਹੈ।

ਐਸ ਐਫ ਜੇ ਦੇ ਅਟਾਰਨੀ ਜਨਰਲ ਸ ਗੁਰਪੰਤਵੰਤ ਸਿੰਘ ਪੰਨੂੰ ਸਮੇਤ ਟੀਮ ਕਨੇਡਾ, ਅਮਰੀਕਾ ਤੋਂ ਲੰਡਨ ਆਈ ਹੋਈ ਹੈ ਤੇ ਭਾਰਤੀ ਅੰਬੈਸੀ ਸਮੇਤ ਭਾਰਤ ਦੀਆ ਖੁਫੀਆ ਏਜੰਸੀਆ ਰਿਫਰੈਡਮ ਵੋਟਾਂ ਨੂੰ ਨਾ ਪਾਉਣ ਲਈ ਸਰਗਰਮ ਦਿੱਖ ਰਹੀਆ ਹਨ ਉੱਥੇ ਹੀ ਸੰਸਥਾ ਵੱਲੋ ਆਪਣੇ ਪੱਧਰ ਤੇ ਯੂਕੇ ਭਰ ਵਿੱਚੋਂ ਬੱਸਾਂ ਦਾ ਇੰਤਜ਼ਾਮ ਕਰਕੇ ਵੋਟਰਾਂ ਨੂੰ ਲੰਡਨ ਲਿਜਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ।

ਦੱਸਣਯੋਗ ਹੈਂ ਕਿ ਭਾਰਤੀ ਦਾ ਵਿਕਾਊ ਮੀਡਿਆ ਦੇ ਅਨੁਸਾਰ NIA ਪੰਨੂੰ ਨੂੰ ਭਾਰਤ ਲਿਆਉਣ ਲਈ ਕਨੇਡਾ ਜਾ ਰਹੀ ਹੈ ਤੇ ਸ ਪੰਨੂੰ ਨੇ ਇਕ ਵੀਡਿਓ ਜੋ ਲੰਡਨ ਵਿੱਚ ਬਣਾਈ ਗਈ ਰਾਹੀ NIA ਦੇ ਅਫਸਰਾ ਨੂੰ ਕਨੇਡਾ ਨਾ ਜਾ ਕੇ ਲੰਡਨ ਆਉਣ ਦਾ ਖੁੱਲਾਂ ਚੈਲੰਜ ਕੀਤਾ ਗਿਆ ਹੈ।

bottom of page