top of page

ਖ਼ਾਲਿਸਤਾਨੀ ਯੋਧੇ" ਭਾਈ ਹਰਪ੍ਰੀਤ ਸਿੰਘ ਰਾਣਾ ਦਾ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਖ਼ਾਲਿਸਤਾਨੀ ਧਿਰਾਂ ਲਈ ਨਾ ਪੂਰਾ


ਡੈਲਟਾ ਬੀ ਸੀ- ਦੁਨੀਆ ਵਿਚ ਹਰੇਕ ਤਰ੍ਹਾਂ ਦੇ ਵਿਅਕਤੀ ਜਿਊਂਦੇ ਅਤੇ ਮਰਦੇ ਹਨ। ਉਹ ਆਪਣੇ ਪਰਿਵਾਰ ਤੱਕ ਹੀ ਸੀਮਤ ਰਹਿੰਦੇ ਹਨ ਪਰ ਆਪਣੇ ਭੈਣ-ਭਰਾਵਾਂ,ਰਿਸ਼ਤੇਦਾਰਾਂ ਅਤੇ ਸਾਰੇ ਸੁਖ ਆਰਾਮ ਛੱਡ ਕੇ ਕੌਮ ਦੀ ਆਜ਼ਾਦੀ ਲਈ ਜਿਊਂਦੇ ਅਤੇ ਮਰਨ ਵਾਲੇ ਭਾਈ ਹਰਪ੍ਰੀਤ ਸਿੰਘ ਰਾਣੇ ਵਰਗੇ ਸੂਰਮੇ ਹਮੇਸ਼ਾ ਕੌਮ ਦੇ ਦਿਲਾਂ ਵਿੱਚ ਜਿਊਂਦੇ ਅਤੇ ਜਾਗਦੇ ਰਹਿਣਗੇ। ਇਨਾ ਵਿਚਾਰਾ ਦਾ ਪ੍ਰਗਟਾਵਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਬੀ ਸੀ ਕੈਨੇਡਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੇ ਆਖੇ।

ਭਾਈ ਨਿੱਜਰ ਨੇ ਕਿਹਾ ਕਿ ਇਹੋ ਜਿਹੇ ਵੀਰਾਂ ਨੂੰ ਕੌਮ ਸਦੀਆਂ ਤਕ ਯਾਦ ਕਰਦੀ ਹੈ, ਬੇਸ਼ੱਕ ਸਾਡਾ ਵੀਰ ਇਸ ਦੁਨੀਆਂ ਤੋਂ ਚਲਾ ਗਿਆ ਹੈ ਪਰ ਉਸ ਵੱਲੋਂ ਖ਼ਾਲਸਾ ਰਾਜ ਖ਼ਾਲਿਸਤਾਨ ਦੀ ਆਜ਼ਾਦੀ ਲਈ ਪਾਇਆ ਗਿਆ ਵਡਮੁੱਲਾ ਯੋਗਦਾਨ ਹਮੇਸ਼ਾਂ ਸਾਡੇ ਦਿਲ ਦਿਮਾਗ ਵਿੱਚ ਰਹੇਗਾ। ਖ਼ਾਲਿਸਤਾਨ ਦੀ ਆਜ਼ਾਦੀ ਲਈ ਤੇਰੇ ਗਰਜ਼ਦੇ ਬੋਲ ਹਮੇਸ਼ਾ ਸਾਡੇ ਕੰਨਾਂ ਵਿੱਚ ਗੂੰਜਦੇ ਅਤੇ ਸਾਨੂੰ ਜਾਗਰੂਕ ਕਰਦੇ ਰਹਿਣਗੇ, ਸਾਡਾ ਪਿਆਰਾ ਵੀਰ ਖਾਲਿਸਤਾਨ ਰੈਫਰੈਂਡਮ ਦੀ ਰੀੜ੍ਹ ਦੀ ਹੱਡੀ ਸੀ, ਉਸ ਦੀ ਦਲੇਰੀ ਅਤੇ ਮਿਹਨਤ ਅੱਗੇ ਸਾਡਾ ਸਿਰ ਝੁਕਦਾ ਹੈ। ਉਹ ਇਕ ਬੇਪ੍ਰਵਾਹ ਸੂਰਮਾ ਸੀ, ਉਸ ਦੇ ਦਿਲ ਦਿਮਾਗ ਉਤੇ ਖ਼ਾਲਿਸਤਾਨ ਰੈਫਰੰਡਮ ਦਾ ਵੱਡਾ ਬੋਝ ਸੀ, ਉਸ ਨੂੰ ਖ਼ਾਲਿਸਤਾਨ ਦੀ ਆਜ਼ਾਦੀ ਤੋਂ ਬਿਨਾਂ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ,ਉਹ ਹਰ ਇਕ ਨਾਲ ਖਾਲਿਸਤਾਨ ਦੀ ਹੀ ਬਾਤ ਪਾਉਂਦਾ ਸੀ, ਉਹ ਹਮੇਸ਼ਾਂ ਕੌਮ ਦੀ ਆਜ਼ਾਦੀ ਲਈ ਕੁਰਬਾਨੀ ਕਰਨ ਲਈ ਵੀ ਤਿਆਰ ਪਰ ਤਿਆਰ ਰਹਿੰਦਾ ਸੀ, ਜਿਸ ਕਰਕੇ ਵਾਹਿਗੁਰੂ ਨੇ ਉਸ ਨੂੰ ਕੌਮ ਦੀ ਆਜ਼ਾਦੀ ਲਈ ਸ਼ੁਰੂ ਕੀਤੇ ਗਏ ਖਾਲਿਸਤਾਨ ਰੈਫਰੈਂਡਮ ਦਾ ਪ੍ਰਚਾਰ ਕਰਦਿਆਂ ਹੀ ਆਪਣੀ ਗੋਦ ਵਿਚ ਸਮਾ ਲਿਆ। ਇਹੋ ਜਿਹੀ ਮੌਤ ਕਿਸੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ।

"ਅਜ਼ਾਦੀ ਲਈ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਆਖ਼ਰੀ ਸਵਾਸਾਂ ਤਕ ਨਿਭਾ ਕੇ ਮੰਜ਼ਿਲ ਤੱਕ ਪਹੁੰਚਾਉਣਾ ਹੀ ਸਾਡੀ ਜ਼ਿੰਮੇਵਾਰੀ ਅਤੇ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।

"ਖ਼ਾਲਿਸਤਾਨੀ ਯੋਧੇ" ਪਿਆਰੇ ਤੇ ਸਤਿਕਾਰੇ ਵੀਰ ਭਾਈ ਹਰਪ੍ਰੀਤ ਸਿੰਘ ਰਾਣਾ ਦੇ ਸਿੱਖੀ,ਸਿਦਕ,ਸਿਰੜ,ਹੌਸਲੇ ਅਤੇ ਹਿੰਮਤ ਨੂੰ ਸਾਡੀ ਵਾਰ-ਵਾਰ ਸਲਾਮ।

Kommentare


bottom of page