ਕਨੇਡਾ ਵਿੱਚ ਸਿੱਖਾਂ ਨੇ ਹੜ ਪੀੜਤ ਲੋੜਵੰਦਾ ਤੱਕ ਹੈਲੀਕਾਪਟਰਾਂ ਰਾਹੀਂ ਰਾਸ਼ਨ ਪੁੱਜਦਾ ਕੀਤਾ
- TimesofKhalistan
- Nov 21, 2021
- 2 min read
Updated: Jul 5, 2023
ਕਨੇਡਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਬੀ ਸੀ ਨੇ ਹੜ ਪੀੜਤ ਲੋਕਾਂ ਲਈ ਹੈਲੀਕਾਪਟਰਾਂ ਰਾਹੀਂ ਪਹੁੰਚਾਈ ਰਸਦ
ਹੜਾਂ ਕਾਰਨ ਸਰੀ ਬਾਕੀ ਕਨੇਡਾ ਨਾਲੇ ਟੁੱਟਿਆ
ਡੈਲਟਾ -(ਕਨੇਡਾ) - ਵੈਨਕੂਵਰ ਕਨੇਡਾ ਵਿੱਚ ਆਏ ਭਾਰੀ ਹੜਾਂ ਕਾਰਨ ਜਨ ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਵੈਨਕੂਵਰ ਸਰੀ ਸਮੁੱਚੇ ਕਨੇਡਾ ਤੋਂ ਟੁੱਟ ਗਿਆ ਹੈ।
ਹੜਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਬੀਸੀ ਡੈਲਟਾ ਗੁਰਦਵਾਰੇ ਨੇ ਪਹਿਲ ਕਦਮੀ ਕੀਤੀ ਗਈ ਹੈ।

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਬੀ ਸੀ ਕੈਨੇਡਾ ਅਤੇ ਲਾਲੀ ਬ੍ਰਦਰ ਅਤੇ ਸਮੂਹ ਸਾਧ ਸੰਗਤ ਸਹਿਯੋਗ ਨਾਲ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਆਏ ਭਾਰੀ ਹੜ੍ਹਾਂ ਦੀ ਮਾਰ ਕਾਰਨ ਬਹੁਤ ਸਾਰੇ ਯਾਤਰੀ ਜੋ ਟਰੱਕਾਂ ਕਾਰਾਂ ਆਦਿ ਸੜਕਾਂ ਟੁੱਟਣ ਕਾਰਨ ਰਾਹਾਂ ਵਿੱਚ ਫਸੇ ਹੋਏ ਹਨ ਉਨ੍ਹਾਂ ਲਈ ਗੁਰਦੁਆਰਾ ਸਾਹਿਬ ਤੋਂ ਰਸਦਾ ਵਸਤਾਂ ਅਤੇ ਲੰਗਰ ਪ੍ਰਸ਼ਾਦੇ ਤੇ ਹੋਰ ਜ਼ਰੂਰੀ ਸਮਾਨ ਲਾਲੀ ਬ੍ਰਦਰਜ਼ ਦੇ ਸਹਿਯੋਗ ਨਾਲ ਹੈਲੀਕਾਪਟਰ ਰਾਹੀਂ ਸੇਵਾ ਆਰੰਭ ਕਰ ਦਿੱਤੀ ਗਈ ਹੈ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੇ ਕਿਹਾ ਕਿ ਸੰਗਤਾਂ ਦੇ ਭਾਰੀ ਸਹਿਯੋਗ ਨਾਲ ਰਾਸ਼ਨ ਦੇ ਪੈਕਟ ਬਣਾ ਕੇ ਹੈਲੀਕਾਪਟਰਾਂ ਰਾਹੀ ਹੜਾਂ ਵਿੱਚ ਫਸੇ ਲੋਕਾਂ ਤੱਕ ਪਹੁੰਚਾ ਦਾ ਕਰ ਰਹੇ ਹਨ। ਉਨਾਂ ਕਿਹਾ ਕਿ ਗੁਰਦਵਾਰਾ ਸਾਹਿਬ ਵਿੱਚ ਸੇਵਾਦਾਰ ਦਿਨ ਰਾਤ ਲੋੜਵੰਦ ਨੂੰ ਭੋਜਨ ਤਿਆਰ ਕਰਨ ਵਿੱਚ ਲੱਗੇ ਹੋਏ ਹਨ।
ਜਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਵੀ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਤੋਂ ਉਚੇਰੀ ਸਿੱਖੀਆਂ ਲਈ ਪਰਿਵਾਰ ਸਮੇਤ ਕਨੇਡਾ ਪੜਨ ਆਏ ਵਿਦਿਆਰਥੀਆਂ ਤੇ ਇਕੱਲੇ ਰਹਿੰਦੇ ਬੁਜਰਗਾਂ ਲਈ ਘਰੋਂ ਘਰੀ ਭੋਜਨ ਦਾ ਇੰਤਜ਼ਾਮ ਕੀਤਾ ਗਿਆ ਸੀ ਤਾਂ ਜੋ ਭਾਰਤ ਦੇ ਕਿਸੇ ਵੀ ਵਰਗ ਤੋਂ ਆਏ ਵਿਦਿਆਰਥੀ ਵਿਦੇਸ਼ੀ ਧਰਤੀ ਤੇ ਬੇਗਾਨਿਆਂ ਵਾਂਗੂ ਨਾ ਰਹਿਣ ਤੇ ਨਾ ਸੌਣ। ਇਸੇ ਦੌਰਾਨ ਪ੍ਰਬੰਧਕ ਕਮੇਟੀ ਵੱਲੋ ਕਨੇਡਾ ਸਰਕਾਰ ਨੂੰ ਪੱਤਰ ਲਿਖਕੇ ਗੁਰਦਵਾਰਾ ਸਾਹਿਬ ਦੀ ਸਮੁੱਚੀ ਇਮਾਰਤ, ਕਾਰ ਪਾਰਕ ਨੂੰ ਕੋਰੋਨਾ ਮਰੀਜ਼ਾਂ ਲਈ ਆਰਜ਼ੀ ਹਸਪਤਾਲ ਦੀ ਵੱਡੀ ਪੇਸ਼ਕਸ਼ ਕਰਕੇ ਕਨੇਡਾ ਵਿੱਚ ਵਸਦੇ ਪੰਜਾਬੀ ਤੇ ਭਾਰਤੀ ਭਾਈਚਾਰੇ ਦੀ ਕਨੇਡਾ ਸਰਕਾਰ ਨੇ ਸਿੱਖਾਂ ਦੀ ਔਖੇ ਵੇਲੇ ਸਾਥ ਦੇਣ ਤੇ ਪ੍ਰਸੰਸਾ ਕੀਤੀ ਸੀ।
Comentarios