ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਘਰ NIA ਨੇ ਮਾਰਿਆ ਛਾਪਾ


ਤਰਨਤਾਰਨ - ਖਾਲਿਸਤਸਨ ਬਿਉਰੋ- ਸਥਾਨਕ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਇਕ ਨਿੱਜੀ ਸਕੂਲ ਦੇ ਮਾਲਕ ਦੇ ਘਰ ਐੱਨ.ਆਈ.ਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਘਰ ’ਚ ਛਾਪਾ ਮਾਰਨ ਲਈ ਦਿੱਲੀ ਅਤੇ ਮੋਹਾਲੀ ਤੋਂ ਅਧਿਕਾਰੀਆਂ ਦੀ ਟੀਮ ਆਈ ਹੋਈ ਹੈ, ਜੋ ਕੋਠੀ ਦੇ ਅੰਦਰ ਆਪਣੀ ਜਾਂਚ-ਪੜਤਾਲ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਸਥਾਨਕ ਫੋਕਲ ਪੁਆਇੰਟ ਵਿੱਚ ਸਾਬਕਾ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ ਅਤੇ ਸਰਦਾਰ ਇਨਕਲੇਵ ਵਿਖੇ ਸਥਿਤ ਇਕ ਨਿਜੀ ਸਕੂਲ ਦੇ ਮਾਲਕ ਦੇ ਘਰ ਐੱਨ.ਆਈ.ਏ. ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਛਾਪੇਮਾਰੀ ਦਾ ਕਾਰਨ ਸਾਬਕਾ ਕੌਂਸਲਰ ਭਰੋਵਾਲ ਅਤੇ ਨਿੱਜੀ ਸਕੂਲ ਮਾਲਕ ਬਿੱਟੂ ਵੱਲੋਂ ਜ਼ਮੀਨ ਦੀ ਖਰੀਦ ਵੇਚ ਨੂੰ ਲੈ ਕੇ ਆਪਸ ਵਿਚ ਹੋਈ ਲੱਖਾਂ ਰੁਪਏ ਦੀ ਟਰਾਂਸਫਰ ਨੂੰ ਮੰਨਿਆ ਜਾ ਰਿਹਾ ਹੈ।

ਇਸ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੌਕੇ ’ਤੇ ਇਕੱਤਰ ਹੋ ਗਏ। ਇਸ ਦੌਰਾਨ ਅਧਿਕਾਰੀਆਂ ਨੇ ਪੱਤਰਕਾਰਾਂ ਤੋਂ ਕਾਫ਼ੀ ਦੂਰੀ ਬਣਾਈ ਹੋਈ ਹੈ।