top of page

ਨਾਭਾ ਜ਼ਿਲ੍ਹਾ ਜੇਲ੍ਹ ’ਚ ਦੋ ਕੈਦੀਆਂ ਤੋਂ ਮੋਬਾਇਲ ਬਰਾਮਦ


ਨਾਭਾ : ਮਕਾਮੀ ਭਵਾਨੀਗੜ੍ਹ ਰੋਡ ’ਤੇ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਦੇ ਦੋ ਹਵਾਲਾਤੀਆਂ/ਕੈਦੀਆਂ ਤੋਂ ਮੋਬਾਇਲ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਰੀਫ ਮੁਹੰਮਦ ਅਨੁਸਾਰ ਹਵਾਲਾਤੀ ਮੁਹੰਮਦ ਆਲਮ ਪੁੱਤਰ ਮਤੂਲਬ ਨਿਵਾਸੀ ਅਲੀਪੁਰ (ਸਹਾਰਨਪੁਰ) ਅਤੇ ਕੈਦੀ ਸ਼ਿਵ ਕੁਮਾਰ ਪੁੱਤਰ ਲਾਲਸਾ ਰਾਮ ਨਿਵਾਸੀ ਅਜੀਤ ਨਗਰ ਜਲੰਧਰ ਤੋਂ ਦੋ ਮੋਬਾਇਲ ਟਚ ਸਕ੍ਰੀਨ ਬਰਾਮਦ ਕੀਤੇ ਗਏ ਹਨ। ਥਾਣਾ ਸਦਰ ਪੁਲਸ ਨੇ ਦੋਲਾਂ ਖ਼ਿਲਾਫ ਧਾਰਾ 52 -ਏ ਪ੍ਰੀਜਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਜੇਲ੍ਹ ਦੇ ਕੈਦੀਆਂ ਤੋਂ ਮੋਬਾਇਲ ਬਰਾਮਦ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਪਿਛਲੇ ਚਾਰ ਸਾਲਾਂ ਤੋਂ ਸਵਾਲਾਂ ਦੇ ਘੇਰੇ ’ਚ ਹੈ।

ਜੇਲ੍ਹ ਕੰਪਲੈਕਸ ਵਿਚ ਦਾਖ਼ਲੇ ਤੋਂ ਪਹਿਲਾਂ ਹਰ ਹਵਾਲਾਤੀ ਅਤੇ ਕੈਦੀ ਦੀ ਜੇਲ੍ਹ ਸਟਾਫ ਵਲੋਂ ਤਿੰਨ ਵਾਰ ਵੱਖ-ਵੱਖ ਗੇਟਾਂ ’ਤੇ ਤਲਾਸ਼ੀ ਲਈ ਜਾਂਦੀ ਹੈ, ਫਿਰ ਵੀ ਮੋਬਾਇਲ ਦਾ ਬੈਰਕਾਂ/ਵਾਰਡਾਂ ਵਿਚ ਧੜੱਲੇ ਨਾਲ ਪ੍ਰਯੋਗ ਹੋ ਰਿਹਾ ਹੈ, ਜਿਸ ਕਾਰਨ ਇਹ ਜੇਲ੍ਹ ਹਮੇਸ਼ਾ ਵਿਵਾਦਾਂ ਵਿਚ ਰਹਿੰਦੀ ਹੈ। ਜਗਲ ਵਿਚ ਮਹਿੰਦਰਪਾਲ ਬਿੱਟੂ ਡੇਰਾ ਪ੍ਰੇਮੀ ਅਤੇ ਇਕ ਹੋਰ ਹਵਾਲਾਤੀ ਦੀ ਦਿਨ ਦਿਹਾੜੇ ਹਵਾਲਾਤੀਆਂ ਵਲੋਂ ਕਤਲ ਵੀ ਕਰ ਦਿੱਤਾ ਗਿਆ ਸੀ ਪਰ ਜੇਲ੍ਹ ਵਿਭਾਗ ਪੰਜਾਬ ਨੇ ਸਟਾਫ ਦੀ ਸਕ੍ਰੀਨਿੰਗ ਵੱਲ ਕਦੇ ਧਿਆਨ ਨਹੀਂ ਦਿੱਤਾ।

Comments


bottom of page