top of page

ਯੂ ਕੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਤੇ ਮਾਨ ਸਮਰਥਕਾਂ ਨੇ ਮਿਠਾਈਆਂ ਵੰਡ ਜਸ਼ਨ ਮਨਾਏ


ਲੰਡਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਤੇ ਵਿਦੇਸ਼ਾਂ ਵਿੱਚ ਖਾਲਿਸਤਾਨ ਜਥੇਬੰਦੀਆਂ ਤੇ ਮਾਨ ਸਮਰਥਕਾਂ ਨੇ ਜਿੱਤ ‘ਤੇ ਜਸ਼ਨ ਮਨਾਏ ਗਏ। ਵਿਦੇਸ਼ੀ ਸਿੱਖਾਂ ਨੇ ਇਸ ਜਿੱਤ ਨੂੰ ਖਾਲਿਸਤਾਨ ਦੀ ਜਿੱਤ ਕਰਾਰ ਦਿੱਤਾ ਗਿਆ ਹੈ।
ਸ਼੍ਰੌਮਣੀ ਅਕਾਲੀ ਦਲ ਮਾਨ ਦੇ ਯੂਕੇ ਦੇ ਪ੍ਰਧਾਨ ਸਰਬਜੀਤ ਸਿੰਘ ਬਰਮਿੰਘਮ, ਯੂਥ ਆਗੂ ਸਤਿੰਦਰਪਾਲ ਸਿੰਘ ਮੰਗੂਵਾਲ, ਸਿੱਖ ਫੈਡਰੇਸਨ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮਠੱਡਾ, ਬੱਬਰ ਖਾਲਸਾ ਜਰਮਨ ਦੇ ਮੁਖੀ ਰੇਸ਼ਮ ਸਿੰਘ ਬੱਬਰ, ਹਰਜੋਤ ਸਿੰਘ ਜਰਮਨ, ਰਜਿੰਦਰ ਸਿੰਘ ਬਰਲੀਨ, ਗੁਰਦਿਆਲ ਸਿੰਘ ਢਾਕੂਨਸੂ, ਸਪੋਕਸਮੈਨ ਜਗਤਾਰ ਸਿੰਘ ਵਿਰਕ, ਅਵਤਾਰ ਸਿੰਘ ਖੰਡਾ, ਜਸਵਿੰਦਰ ਸਿੰਘ ਰਾਏ, ਤਰਸੇਮ ਸਿੰਘ ਮੰਡੇਰ, ਮਨਜੀਤ ਸਿੰਘ ਸਮਰਾ, ਪ੍ਰੀਤ ਕਮਲ ਸਿੰਘ, ਸਰਬਜੀਤ ਸਿੰਘ ਬਾਵਾ, ਜਸਵੰਤ ਸਿੰਘ ਮਾਂਗਟ, ਗੁਰਿੰਦਰ ਸਿੰਘ ਗੁਰੀ, ਹਰਿੰਦਰਜੀਤ ਸਿੰਘ ਮਾਨ, ਰਣਜੀਤ ਸਿੰਘ ਬਰਮਿੰਘਮ, ਇਕਬਾਲ ਸਿੰਘ ਲੈਸਟਰ ਆਦਿ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਸਿਮਰਨਜੀਤ ਸਿੰਘ ਮਾਨ ਨੂੰ ਆਪ ਦੀ ਸਰਕਾਰ ਹੋਣ ਦੇ ਬਾਵਜੂਦ ਜਿਤਾਉਣ ਤੇ ਧੰਨਵਾਦ ਕੀਤਾ ਗਿਆ। ਖਾਲਿਸਤਾਨ ਆਗੂਆਂ ਦਾ ਮੰਨਣਾ ਹੈ ਕਿ ਭਾਰਤੀ ਹਕੂਮਤ ਵੱਲੋਂ ਆਜ਼ਾਦ ਸਿੱਖ ਰਾਜ ਵਿਰੁੱਧ ਕੀਤੇ ਜਾ ਰਹੇ ਕਠੋਰ ਪ੍ਰਚਾਰ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਵਿੱਚ ਭਾਰਤ ਤੋਂ ਆਜ਼ਾਦ ਹੋਣ ਦੀ ਪ੍ਰਬਲ ਇੱਛਾ ਸ਼ਕਤੀ ਅੱਗੇ ਨਾਲ਼ੋਂ ਵੱਧ ਉਮੀਦ ਤੇ ਪ੍ਰਬਲ ਹੋਈ ਹੈ ਤੇ ਪੰਥ ਲਈ ਇਸ ਸਮੂਹਿਕ ਜਿੱਤ ਤੋਂ ਕੁਝ ਚੰਗਾ ਨਿਕਲੇਗਾ।

ਸਿੱਖ ਆਗੂਆਂ ਨੇ ਕਿਹਾ ਕਿ ਸਿੱਧੂ ਮੂਸੇਵਾਲ ਤੇ ਦੀਪ ਸਿੱਧੂ ਦਾ ਭਾਰਤ ਦੀ ਚੋਣ ਰਾਜਨੀਤੀ ਨੂੰ ਪੰਥਕ ਮੁੱਦਿਆਂ ਤੇ ਹਰਾਉਣ ਦਾ ਸੁਪਨਾ ਆਖਰਕਾਰ ਸੱਚ ਹੋ ਗਿਆ ਹੈ। ਸਾਊਥਾਲ, ਬਰਮਿੰਘਮ, ਜਰਮਨ, ਨੀਦਰਲੈਂਡ, ਕਾਵੈਂਟਰੀ, ਹੇਜ, ਵੂਲਵਰਹੈਪਟਨ , ਇਟਲੀ, ਬੈਲਜੀਅਮ ਵਿੱਚ ਮਾਨ ਸਮਰਥਕਾਂ ਵੱਲੋਂ ਮਿਠਾਈਆਂ ਤੇ ਅਤਿਸਬਾਜ਼ੀ ਚਲਾ ਕੇ ਜਿੱਤ ਦੇ ਜਸ਼ਨ ਮਨਾਏ ਗਏ।

Comments


bottom of page