top of page

ਭਾਰਤ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਬਾਰੇ ਸੋਚ ਵੀ ਨਹੀ ਸਕਦਾ -ਡੱਲੇਵਾਲਲੰਡਨ- ਬੀਤੇ ਦਿਨੀਂ ਜਲੰਧਰ ਤੋਂ ਛਪਦੇ ਇੱਕ ਅਖਬਾਰ ਵਿਚ ਵੱਡੀ ਖਬਰ ਨਸ਼ਰ ਹੋਈ ਹੈ, ਜਿਸ ਵਿਚ ਵਿਦੇਸ਼ਾਂ ਵਿਚ ਵਸਦੇ ਖਾਲਿਸਤਾਨੀਆਂ ਦੇ ਭਾਰਤ ਪਰਤ ਆਉਣ ਦੀ ਗਲ ਆਖੀ ਗਈ ਹੈ ਅਤੇ ਨਾਲ ਹੀ ਇਹ ਆਖਿਆ ਗਿਆ ਕਿ ਕੁਝ ਖਾਲਿਸਤਾਨੀ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿਓਂ ਦੇ ਸੰਪਰਕ ਵਿਚ ਸਨ ਅਤੇ ਉਸ ਦੇ (ਰੁਲਦਾ ਸਿੰਘ) ਸੰਪਰਕ ਵਾਲੇ ਖਾਲਿਸਤਾਨੀਆਂ ਵਿੱਚ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦਾ ਨਾਮ ਵੀ ਲਿਖਿਆ ਗਿਆ ਹੈ ਜਦਕਿ ਇਹ ਸਰਾਸਰ ਇੱਕ ਕੋਰਾ ਝੂਠ ਅਤੇ ਬੇਤੁਕੀ ਗੱਲ ਹੈ।

ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਯੂ.ਕੇ ਨੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਆਖਿਆ ਕਿ ਰੁਲਦਾ ਸਿਓਂ ਨੇ ਪਹਿਲਾਂ ਵੀ 2004 ਵਿਚ ਇੱਕ ਸਟੇਟਮੈਂਟ ਦਿੱਤੀ ਸੀ ਜੋ ਟਾਇਮਜ਼ ਆਫ ਇੰਡਿਆ ਵਿਚ ਲੱਗੀ ਸੀ ਕਿ ਵਿਦੇਸ਼ਾਂ ਵਿਚ ਵਸਦੇ ਖਾਲਿਸਤਾਨੀ ਆਪਣੀ ਵਿਚਾਰਧਾਰਾ ਤਿਆਗ ਚੁੱਕੇ ਹਨ ਤੇ ਵਾਪਿਸ ਭਾਰਤ ਪਰਤਣਾ ਚਾਹੁੰਦੇ ਹਨ । ਉਨ੍ਹਾਂ ਵਿਚ ਵੀ ਇਸ ਨੇ ਮੇਰਾ ਨਾਮ(ਲਵਸ਼ਿੰਦਰ ਸਿੰਘ) ਲਿਖਿਆ ਸੀ । ਜਿਸ ਕਾਰਨ ਜਦੋਂ ਇਹੀ ਰੁਲਦਾ ਸਿੰਘ ਵਾਪਿਸ ਇੰਗਲੈਂਡ ਆਇਆ ਤਾਂ ਇਸ ਦੇ ਗਲ ਜੁੱਤੀਆਂ ਦਾ ਹਾਰ ਪਾਇਆ ਗਿਆ ਸੀ ਜਿਸ ਕਾਰਣ ਰੁਲਦਾ ਸਿਓਂ ਦੇ ਕਤਲ ਕੇਸ ਵਿਚ ਮੈਨੂੰ ( ਲਵਸ਼ਿੰਦਰ ਸਿੰਘ) ਪੰਜ਼ਾਬ ਪੁਲਿਸ ਨੇ ਫਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ।

ਲਵਸਿੰਦਰ ਸਿੰਘ ਡੱਲੇਵਾਲ ਨੇ ਇਹ ਵੀ ਆਖਿਆ ਕਿ ਭਾਰਤ ਜਾਣਾ ਕੋਈ ਜ਼ੁਰਮ ਨਹੀਂ, ਕੋਈ ਵੀ ਵਿਅਕਤੀ ਕਿਸੇ ਵੀ ਦੇਸ਼ ਦਾ ਵੀਜ਼ਾ ਲੈ ਕੇ ਜਾ ਸਕਦਾ ਪਰ ਉਦੋਂ ਏਹ ਗੁਨਾਹ ਬਣ ਜਾਂਦਾ ਹੈ , ਜਦੋਂ ਸੰਘਰਸ਼ ਦੀ ਪਿੱਠ ਵਿਚ ਛੁਰਾ ਮਾਰਕੇ, ਸ਼ਹੀਦਾਂ ਦਾ ਅਕਸ ਰੋਲ ਕੇ, ਹਿੰਦ ਹਕੂਮਤ ਦੇ ਕਰਿੰਦਿਆਂ ਦੀਆਂ ਲੇਲ਼ੜੀਆਂ ਕੱਢਕੇ, ਮੁਆਫੀਨਾਮੇ ਜਾਂ ਧੰਨਵਾਦੀ ਖੱਤ ਲਿਖੇ ਜਾਂਦੇ ਆ ।

ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਅਹਿਦ ਦੁਹਰਾਇਆ ਕਿ ਖਾਲਿਸਤਾਨ ਦਾ ਸੰਘਰਸ਼ ਦਾ ਆਖਰੀ ਦਮ ਤਕ ਜ਼ਾਰੀ ਰਹੇਗਾ । ਭਾਰਤੀ ਸੰਵਿਧਾਨ, ਭਾਰਤੀ ਕਾਨੂੰਨ ਅਤੇ ਭਾਰਤ ਦੀ ਐਮਬੈਸੀ ਨੂੰ ਉਹ ਟਿੱਚ ਨਹੀਂ ਜਾਣਦਾ । ਆਜਾਦੀ ਪਸੰਦ ਸਿੱਖਾਂ ਵਲੋਂ ਮਹਿਸੂਸ ਕੀਤਾ ਗਿਆ ਹੈ ਕਿ ਇਹ ਸਭ ਕੁੱਝ ਭਾਰਤੀ ਹਕੂਮਤ ਸੰਘਰਸ਼ ਦਾ ਲੱਕ ਤੋੜਨ ਤੇ ਨੌਜ਼ੁਆਨ ਪੀੜੀ ਦਾ ਮਨੋਬਲ ਤੋੜਣ ਅਤੇ ਸ਼ੱਕੀ ਮਹੌਲ ਸਿਰਜਣ ਲਈ ਕੋਝੀਆਂ ਚਾਲਾਂ ਚਲ ਰਹੀ ਹੈ ।

bottom of page