top of page

ਭਾਰੀ ਇਕੱਠ ਦੌਰਾਨ ਮਹਿਰਾਜ ਰੈਲੀ 'ਚ ਪਹੁੰਚੇ ਲੱਖਾ ਸਿਧਾਣਾ

ਦਲ ਖਾਲਸਾ, ਮਾਨ ਦਲ ਨੇ ਕੀਤੀ ਸ਼ਮੂਲੀਅਤ

ਬਠਿੰਡਾ - ਖਾਲਿਸਤਾਨ ਬਿਊਰੋ: 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਲੱਖਾ ਸਿਧਾਣਾ ਨੇ ਬਠਿੰਡਾ ਦੇ ਮਹਿਰਾਜ ਵਿਚ ਸੱਦੀ ਰੈਲੀ ਵਿਚ ਸ਼ਿਰਕਤ ਕੀਤੀ ਹੈ। ਖਾਲਿਸਤਾਨ ਰਿਪੋਰਟਾਂ ਮੁਤਾਬਕ ਲੱਖਾ ਸਿਧਾਣਾ ਦੀ ਅਵਾਜ਼ ’ਤੇ ਬਠਿੰਡਾ ਦੇ ਮਹਿਰਾਜ ਪਿੰਡ ’ਚ ਨੋਜਵਾਨਾਂ ਰੈਲੀ ਕੀਤੀ ਗਈ। ਇਸ ਰੈਲੀ ’ਚ ਵੱਡੀ ਗਿਣਤੀ ’ਚ ਔਰਤਾਂ ਤੋਂ ਇਲਾਵਾ ਨੌਜਵਾਨਾਂ ਤੇ ਕਿਸਾਨਾਂ ਨੇ ਸ਼ਿਰਕਤ ਕੀਤੀ। ਦੱਸ ਦੇਈਏ ਕਿ ਲੱਖਾ ਸਿਧਾਣਾ ਦੇ ਬਠਿੰਡਾ ਰੈਲੀ ’ਚ ਪਹੁੰਚਣ ’ਤੇ ਦਿੱਲੀ ਪੁਲਸ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ। ਬੇਸ਼ੱਕ ਇਸ ਬਾਰੇ ਪੰਜਾਬ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਦਿੱਲੀ ਪੁਲਸ ਨੇ ਕੋਈ ਰਾਬਤਾ ਨਹੀਂ ਕੀਤਾ ਪਰ ਲੱਖਾ ਸਿਧਾਣਾ ਦੀ ਗਿ੍ਫ਼ਤਾਰੀ ਦਿਲੀ ਪੁਲਸ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

ਲੱਖਾ ਸਿਧਾਣਾ ਜ਼ਿਲ੍ਹੇ ਬਠਿੰਡੇ 'ਚ ਹੋਈ ਮਹਿਰਾਜ ਪਿੰਡ ਦੀ ਰੈਲੀ ਵਿੱਚ ਪਹੁੰਚਿਆ ਅਤੇ ਲੱਖਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਲੱਖੇ ਦੁਆਰਾ ਸੋਸ਼ਲ ਮੀਡੀਆ 'ਤੇ ਲਾਏ ਇਕ ਸੁਨੇਹੇ 'ਤੇ ਮਹਿਰਾਜ ਪਿੰਡ 'ਚ ਲੱਖਾਂ ਦਾ ਇੱਕਠ ਹੋਇਆ । ਲੱਖੇ ਨੇ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਤਰ੍ਹਾਂ ਹੋਏ ਇੱਕਠ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ। ਉਨ੍ਹਾਂ ਦਿੱਲੀ ਸਰਕਾਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਬੇਸ਼ੱਕ ਦਿੱਲੀ ਸਰਕਾਰ ਪੰਜਾਬ ਦੇ ਲੋਕਾਂ 'ਤੇ ਇਨਾਮ ਰੱਖ ਰਹੀ ਹੈ ਅਤੇ ਜੇਲ੍ਹਾਂ 'ਚ ਭੇਜ ਰਹੀ ਹੈ ਪਰ ਇਹ ਪੰਜਾਬ ਦੇ ਲੋਕ ਹੁੱਣ ਨਹੀਂ ਰੁੱਕਣਗੇ। ਇਹ ਲੋਕ ਹੁਣ ਜਾਗ ਚੁੱਕੇ ਹਨ ਅਤੇ ਇਹ ਹੁੱਣ ਜਾਲਮ ਸਰਕਾਰਾਂ ਦੇ ਜੁਲਮ ਨਹੀਂ ਸਹਿਣਗੇ। ਉਨ੍ਹਾਂ ਕਿਹਾ ਕਿ ਨਿਜ ਦੀ ਲੜਾਈ 'ਤੇ ਲੋਕ ਪਿੱਛੇ ਹਟ ਜਾਂਦੇ ਹਨ ਪਰ ਇਹ ਸਾਡੀ ਹੋਂਦ ਅਤੇ ਵਜੂਦ ਦੀ ਲੜਾਈ ਹੈ ਇਸ ਲੜਾਈ 'ਚ ਪੰਜਾਬ ਅਤੇ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਇਤਿਹਾਸ ਸਿਰਫ ਉਨ੍ਹਾਂ ਕੋਮਾਂ ਦਾ ਲਿਖਿਆ ਜਾਂਦਾ ਹੈ ਜਿਹੜਿਆਂ ਕਿ ਜਾਲਮ ਸਰਕਾਰਾਂ ਨਾਲ ਟਕਰਾਉਂਦੀਆਂ ਹਨ ਤਲੀਆਂ ਚੱਟਣ ਵਾਲਿਆਂ ਦਾ ਕਦੇ ਇਤਿਹਾਸ ਨਹੀਂ ਲਿੱਖਿਆ ਜਾਂਦਾ।

bottom of page