top of page

ਬਰਮਿੰਘਮ ਵਿਖੇ 14 ਮਈ 2023 ਦਿਨ ਐਤਵਾਰ ਨੂੰ ਖਾਲਸਾ ਵਹੀਰ


ਬਰਮਿੰਘਮ- ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋਂ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਵਾਸਤੇ ਕੱਢੀ ਜਾਂਦੀ ਖਾਲਸਾ ਵਹੀਰ ਹੁਣ ਬਰਤਾਨੀਆ ਦੇ ਸ਼ਹਿਰ ਬਰਮਿੰਘਮ ਵਿਖੇ ਵੀ 14 ਮਈ 2023 ਦਿਨ ਐਤਵਾਰ ਨੂੰ ਕੱਢੀ ਜਾਵੇਗੀ। ਇਸ ਸਬੰਧੀ ਇੰਗਲੈਡ ਤੋਂ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਖਾਲਸਾ ਵਹੀਰ 14 ਮਈ ਨੂੰ ਸਵੇਰੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਹੋ ਰੋਡ ਤੋਂ 11.30 ਵਜੇ ਆਰੰਭ ਹੋਵੇਗੀ 12.15 ਵਜੇ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਵੈਸਟ ਬ੍ਰਾਮਿਚ ਤੋਂ ਹੁੰਦੀ ਹੋਈ 1.00 ਵਜੇ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਓਲਡਬਰੀ ਵਿਖੇ ਪਹੁੰਚੇਗੀ 1.30 ਵਜੇ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ ਤੋਂ ਹੁੰਦੀ ਹੋਈ 2.15 ਵਜੇ ਆਪਣੇ ਆਖਰੀ ਪੜਾਅ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸਮਾਪਤ ਹੋਵੇਗੀ ਉਸੇ ਦਿਨ ਸਵੇਰੇ 11.00 ਵਜੇ ਗੁਰੂਘਰ ਸਮੈਦਿਕ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ 2.30 ਵਜੇ ਤੋਂ 4.30 ਵਜੇ ਤੱਕ ਪੰਥਕ ਸਮਾਗਮ ਅਤੇ 4.30 ਵਜੇ ਤੋਂ 5.30 ਵਜੇ ਤਕ ਪੰਥਕ ਕਾਨਫਰੰਸ ਹੋਵੇਗੀ। ਇਸ ਮੌਕੇ ਸਮੂਹ ਸਿੱਖ ਸੰਗਤਾਂ ਅਤੇ ਨੌਜਵਾਨਾਂ ਨੂੰ ਖਾਲਸਾ ਵਹੀਰ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ।Comentários


bottom of page