top of page

ਕਨੇਡਾ ਵੱਲੋ ਭਾਈ ਰਣਜੀਤ ਸਿੰਘ ਖਾਲਸਾ ਦੀ ਭਾਰਤ ਹਵਾਲਗੀ ਤੇ ਸਿੱਖਾਂ ਵਿੱਚ ਭਾਰੀ ਰੋਸ


ਭਾਈ ਖਾਲਸਾ ਨੇ ਕਨੇਡਾ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀ ਕੀਤੀ ਡੱਟ ਕੇ ਵਿਰੋਧਤਾ, ਲੋਕਾਂ ਨੂੰ ਕੀਤਾ ਲਾਮਬੰਦ


ਭਾਰਤ ਵਿਦੇਸ਼ੀ ਸਿੱਖਾਂ ਨੂੰ ਕਰ ਰਿਹਾ ਹੈ ਤੰਗ ਪਰੇਸ਼ਾਨਵੈਨਕੂਵਰ (ਕਨੇਡਾ ) - ਕਨੇਡਾ ਵੱਲੋ ਭਾਈ ਰਣਜੀਤ ਸਿੰਘ ਖਾਲਸਾ ਦੀ ਭਾਰਤੀ ਹਵਾਲਗੀ ਤੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸੰਨ 84 ਵਿੱਚ ਭਾਰਤੀ ਫੌਜਾ ਵੱਲੋ ਸਾਕਾ ਨੀਲਾ ਤਾਰਾ ਅਪਰੱਸਨ ਕਰਨ ਦੇ ਨਾਲ ਪੰਜਾਬ ਵਿੱਚ 46 ਹੋਰ ਗੁਰਦਵਾਰਿਆਂ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ। ਫੌਜ ਤੇ ਪੁਲਸ ਦੇ ਸਾਂਝੇ ਯਾਤਨਾ ਨਾਲ ਹਜ਼ਾਰਾਂ ਨੋਜਵਾਨਾ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਖਤਮ ਕਰਦਿਆਂ ਸਿੱਖਾਂ ਦੀ ਨਸਲਕੁਸੀ ਸੁਰੂ ਕਰ ਦਿੱਤੀ ਗਈ। ਇਸੇ ਦੌਰਾਨ ਹਜ਼ਾਰਾਂ ਸਿੱਖ ਨੋਜਵਾਨਾ ਤੇ ਅਨੇਕਾਂ ਪਰਿਵਾਰਾਂ ਸਮੇਤ ਵਿਦੇਸ਼ੀ ਧਰਤੀ ਜਰਮਨ, ਬੈਲਜੀਅਮ, ਇੰਗਲੈਂਡ, ਕਨੇਡਾ, ਸਵਿਸ ਆਦਿ ਦੇਸ਼ਾਂ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਰਾਜਸੀ ਸ਼ਰਨ ਲੈ ਲਈਆਂ।

ਸੰਨ 88 ਦੇ ਦਹਾਕੇ ਖਾਲਿਸਤਾਨ ਸੰਘਰਸ ਦੇ ਅਨੇਕਾਂ ਰਾਹੀਆ ਨੇ ਵਿਦੇਸ਼ੀ ਧਰਤੀ ਵੱਲ ਰੁਖ ਕਰ ਲਿਆ ਸੀ। ਭਾਈ ਰਣਜੀਤ ਸਿੰਘ ਖਾਲਸਾ ਜਿਸ ਨੇ 1988 ਵਿੱਚ ਕਨੇਡਾ ਵਿੱਚ ਯੂ ਐਨ ਓ ਦੇ ਅੰਤਰਰਾਸ਼ਟਰੀ ਕਾਨੂੰਨ ਅਧੀਨ ਰਾਜਸੀ ਸ਼ਰਨ ਲੈ ਲਈ ਤੇ 1992 ਵਿੱਚ ਯੂ ਐਨ ਓ ਵੱਲੋ ਭਾਈ ਖਾਲਸਾ ਨੂੰ ਰਹਿਮ ਦਿੰਦਿਆਂ ਰਾਜਸੀ ਸ਼ਰਨ ਦੀ ਆਰਜ਼ੀ ਪਾਸ ਕਰ ਦਿੱਤੀ ਦੱਸੀ ਜਾਂਦੀ ਹੈਂ।

ਉੱਘੇ ਵਕੀਲਾਂ ਅਨੁਸਾਰ ਯੂ ਐਨ ਓ ਵੱਲੋ ਦਿੱਤੀ ਗਈ ਰਾਜਸੀ ਸ਼ਰਨ ਪ੍ਰਾਪਤ ਕਿਸੇ ਵੀ ਵਿਅਕਤੀ ਨੂੰ ਜਿਸ ਦੇਸ਼ ਵਿੱਚ ਉਸ ਦੀ ਜਾਨ ਨੂੰ ਖਤਰਾ ਹੋਵੇ ਵਾਪਸ ਨਹੀਂ ਭੇਜਿਆ ਜਾ ਸਕਦਾ ਪੰਰਤੂ ਕਨੇਡਾ ਸਰਕਾਰ ਭਾਰਤ ਨਾਲ ਵਪਾਰਕ ਸੰਧੀਆਂ ਦੇ ਚੱਲਦਿਆਂ ਪਰੁਣੇ ਖਾਲਿਸਤਾਨ ਨਾਲ ਸੰਬੰਧਤ ਆਗੂਆਂ ਨੂੰ ਚੁਣ ਚੁਣ ਕੇ ਭਾਰਤ ਹਵਾਲਗੀ ਦੇਣਾ ਬਿਲਕੁਲ ਅੰਤਰਰਾਸ਼ਟਰੀ ਕਾਨੂੰਨਾਂ ਦੀ ਸਿੱਧੀ ਉਲਘੰਣਾ ਹੈ ਜਿਸ ਕਾਰਨ ਕਨੇਡਾ ਸਰਕਾਰ ਖ਼ਿਲਾਫ਼ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਨਾ ਕਿਹਾ ਕਿ ਭਾਰਤ ਵਿੱਚ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਰਗਾ ਸਲੂਕ ਕੀਤਾ ਜਾਂਦਾ ਹੈ ਅਤੇ ਬਗੈਰ ਕੇਸ ਚੱਲਿਆ ਅਨੇਕਾਂ ਸਿੱਖ ਵਿਅਕਤੀ ਲੰਮੇ ਸਮੇ ਤੋਂ ਆਪਣੇ ਕੇਸਾਂ ਦੀ ਪੈਰਵੀ ਨਾ ਹੋਣ ਕਾਰਨ ਜੇਲਾ ਵਿੱਚ ਅੱਜ ਵੀ ਬੰਦ ਹਨ ਜਿਸ ਦੀ ਤਾਜ਼ਾ ਮਿਸਾਲ ਸ਼ਕਾਟਲੈਡ ਦੇ ਜੰਮਪਲ ਜੱਗੀ ਜੌਹਲ ਦਾ ਕੇਸ ਤੇ ਹੋਰ ਅਨੇਕਾਂ ਸਿੱਖ ਨੋਜਵਾਨ ਹਨ ਜਿਨਾ ਦੇ ਅਜੇ ਤੱਕ ਪੁਲਸ ਚਲਾਨ ਪੇਸ ਨਹੀਂ ਕਰ ਸਕੀਆਂ ਅਤੇ ਜੇਲਾ ਵਿੱਚ ਹੋਣ ਦੇ ਬਾਵਜੂਦ ਤਸ਼ਦੱਦ ਕੀਤਾ ਜਾਂਦਾ ਹੈ।

ਜਿਕਰਯੋਗ ਹੈ ਕਿ ਕੁਝ ਸਾਲ ਪਹਿਲਾ ਇੰਗਲੈਂਡ, ਜਰਮਨ, ਬੈਲਜੀਅਮ ਵਿੱਚੋਂ ਰਾਜਸੀ ਸ਼ਰਨ ਪ੍ਰਾਪਤ ਸਿੱਖਾਂ ਨੂੰ ਸਰਕਾਰਾਂ ਵੱਲੋ ਫੜਕੇ ਭਾਰਤ ਹਵਾਲਗੀ ਮੰਗੀ ਗਈ ਸੀ ਪਰ ਅਦਾਲਤਾਂ ਨੇ ਭਾਰਤ ਦੀ ਇਸ ਮੰਗ ਨੂੰ ਰੱਦ ਕਰਦਿਆਂ ਸਿੰਘਾ ਨੂੰ ਛੱਡ ਦਿੱਤਾ ਗਿਆ ਸੀ ਤੇ ਉਨਾ ਦੇ ਇੰਟਰਪੋਲ ਵਿੱਚ ਦਰਜ ਨਾਵਾ ਨੂੰ ਹਟਾ ਦਿੱਤਾ ਗਿਆ ਸੀ।

ਵੇਖਣਾ ਇਹ ਹੋਵੇਗਾ ਵਿਦੇਸ਼ੀ ਸਿੱਖ ਭਾਈ ਰਣਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਆ ਕੇ ਉਸ ਦੀ ਭਾਰਤ ਹਵਾਲਗੀ ਕਿਵੇਂ ਰੋਕਣਗੇ।

ਜਿਕਰਯੋਗ ਹੈ ਕਿ ਭਾਈ ਖਾਲਸਾ ਕਨੇਡਾ ਅੰਦਰ ਸਾਤਮਈ ਰਹਿ ਕੇ ਭਾਰਤ ਵੱਲੋ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੀ ਡੱਟ ਕੇ ਵਿਰੋਧਤਾ ਕਰ ਰਹੇ ਹਨ ਤੇ ਆਮ ਲੋਕਾਂ ਨੂੰ ਜਾਗ੍ਰਿਤ ਕਰ ਰਹੇ ਹਨ ਪਰ ਭਾਰਤ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਨ ਵਾਲਿਆਂ ਤੇ ਦਿੱਲੀ ਵਿੱਚ ਚਲ ਰਹੇ ਸੰਘਰਸ ਵਿੱਚ ਲੰਗਰਾਂ ਲਈ ਵਿੱਤੀ ਮਦਦ ਕਰਨ ਵਾਲਿਆਂ ਦੇ ਵੀਜ਼ੇ, ਓ ਸੀ ਆਈ ਕਾਰਡ ਤੱਕ ਰੱਦ ਕਰ ਕੇ ਕਿਸਾਨ ਹਮਾਇਤੀਆਂ ਨੂੰ ਜਿਸਮਾਨੀ ਤੰਗ ਪਰੇਸ਼ਾਨ ਕਰਨ ਦਾ ਸਿਲਸਲਾ ਲਾਗਾਤਾਰ ਜਾਰੀ ਹੈ।

Comments


bottom of page