top of page

93 ਸਾਲਾ ਪੰਜਾਬ ਦੇ ਸੰਗੀਤ ਪ੍ਰੋਫੈਸਰ ਕਰਤਾਰ ਸਿੰਘ ਨੂੰ ਮਿਲਿਆ ਪਦਮ ਸ਼੍ਰੀ ਦਾ ਸਨਮਾਨ


ਲੁਧਿਆਣਾ- ਲੁਧਿਆਣਾ ਦੇ ਗੁਰਮਤਿ ਸੰਗੀਤ ਦੇ ਅਧਿਆਪਕ ਪ੍ਰੋਫ਼ੈਸਰ ਕਰਤਾਰ ਸਿੰਘ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਿਵਾਜਿਆ ਜਾਣਾ ਹੈ। ਉਹ 93 ਵਰ੍ਹਿਆਂ ਦੇ ਹਨ ਅਤੇ ਪਿਛਲੇ 60 ਸਾਲਾਂ ਤੋਂ ਗੁਰਮਤਿ ਸੰਗੀਤ ਦੀ ਸੇਵਾ ਕਰ ਰਹੇ ਹਨ। ਪ੍ਰੋਫੈਸਰ ਕਰਤਾਰ ਸਿੰਘ ਲੁਧਿਆਣਾ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਹਨ ਉਹ ਪਾਕਿਸਤਾਨ ਤੋਂ ਬਟਵਾਰੇ ਵੇਲੇ ਲੁਧਿਆਣਾ ਆ ਕੇ ਵੱਸ ਗਏ ਸਨ।

ਸੰਗੀਤ ਦੀ ਇਸ ਤਰ੍ਹਾਂ ਕੀਤੀ ਸ਼ੁਰੂਆ

ਪ੍ਰੋਫੈਸਰ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਗੁਰਬਾਣੀ ਸ਼ਬਦ ਕੀਰਤਨ ਸੁਣਦੇ ਸਨ। ਜਿੱਥੇ ਉਨ੍ਹਾਂ ਦਾ ਸੰਗੀਤ ਪ੍ਰਤੀ ਪਿਆਰ ਜਾਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਗੁਰਮਤ ਸੰਗੀਤ ਦੇ ਵਿੱਚ ਹੀ ਆਪਣਾ ਕਰੀਅਰ ਬਣਾਉਣ ਦੀ ਸੋਚੀ। ਉਨ੍ਹਾਂ ਨੇ ਭਾਈ ਗੁਰਚਰਨ ਸਿੰਘ, ਸੁੰਦਰ ਸਿੰਘ ਅਤੇ ਭਾਈ ਦਲੀਪ ਸਿੰਘ ਤੋਂ ਗੁਰਬਾਣੀ ਸੰਗੀਤ ਦੀ ਸਿੱਖਿਆ ਲਈ ਹੈ।

ਲਿਖੀਆਂ ਕਈ ਕਿਤਾਬਾਂ

ਪ੍ਰੋਫੈਸਰ ਕਰਤਾਰ ਸਿੰਘ ਨੇ ਆਪਣੇ 60 ਸਾਲਾਂ ਦੇ ਕਰੀਅਰ ਦੇ ਵਿੱਚ ਹੁਣ ਤੱਕ 5 ਕਿਤਾਬਾਂ ਭਾਰਤੀ ਸੰਗੀਤ ਸਬੰਧੀ ਲਿਖੀਆਂ ਹਨ। ਜਿਨ੍ਹਾਂ ਦੀਆਂ ਹੁਣ ਤਕ 42 ਹਜ਼ਾਰ ਤੋਂ ਵੱਧ ਕਾਪੀਆਂ ਛੱਪ ਚੁੱਕੀਆਂ ਹਨ। ਇੱਕ ਕਿਤਾਬ ਦੇ ਤਾਂ 7 ਵਾਰ ਐਡੀਸ਼ਨ ਛਪੇ ਹਨ।

ਉਨ੍ਹਾਂ ਨੇ ਮਾਲਵਾ ਸੈਂਟਰ ਕਾਲਜ ਫ਼ਾਰ ਐਜੂਕੇਸ਼ਨ ਦੇ ਵਿੱਚ ਪੜ੍ਹਾਇਆ ਫਿਰ ਉਹ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਦੇ ਨਾਲ ਸੰਗੀਤ ਵਿਭਾਗ ਦੇ ਮੁਖੀ ਵਜੋਂ ਜੁੜੇ। ਉਨ੍ਹਾਂ ਗੁਰਬਾਣੀ ਦੇ ਰਾਗਾਂ ਤੋਂ ਇਲਾਵਾ ਗੁਰਮਤਿ ਸੰਗੀਤ ਦੇ ਮੁਖੀ ਕੇਂਦਰ ਜਵਦੀ ਟਕਸਾਲ ਦੇ ਵਿੱਚ ਵੀ ਸਿੱਖਿਆ ਦਿੱਤੀ ਅਤੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੋਰਡ ਆਫ ਕੰਟਰੋਲ ਇਨ ਮਿਊਜ਼ਿਕ ਦੇ ਆਊਟਸਾਈਡ ਐਕਸਪਰਟਸ ਵੀ ਰਹੇ। ਉਨ੍ਹਾਂ ਵੱਲੋਂ ਹੁਣ ਤਕ ਕਈ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਸਿਖਲਾਈ ਦਿੱਤੀ ਗਈ ਹੈ, ਕਰਤਾਰ ਸਿੰਘ ਵੱਲੋਂ 1991 ਤੋਂ 2000 ਤੱਕ ਗੁਰਮਤਿ ਸੰਗੀਤ ਸੰਮੇਲਨ ਦੇ ਵਿਚ ਕੋਆਰਡੀਨੇਟਰ ਦੀ ਭੂਮਿਕਾ ਵੀ ਨਿਭਾਈ ਗਈ ਹੈ, ਅਤੇ ਹੁਣ ਉਹ ਆਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਸਿਖਲਾਈ ਕਾਲਜ ਦੇ ਵਿਚ ਡਾਇਰੈਕਟਰ ਵਜੋਂ ਵੀ ਤੈਨਾਤ ਹਨ।

ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ

1. ਸੰਗੀਤ ਨਾਟਕ ਅਕਾਦਮੀ ਦਾ ਟੈਗੋਰ ਰਤਨ ਅਵਾਰਡ

2. ਪ੍ਰਤਿਭਾ ਦੇਵੀ ਸਿੰਘ ਪਾਟਿਲ ਪੁਰਸਕਾਰ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ

3. ਸ਼੍ਰੀ ਕੇਸਗੜ੍ਹ ਸਾਹਿਬ ਵੱਲੋਂ ਭਾਈ ਮਰਦਾਨਾ ਅਵਾਰਡ

4. ਸਰਬੱਤ ਦਾ ਭਲਾ ਦੁਬਈ ਸਪੈਸ਼ਲ ਅਵਾਰਡ ਨਾਲ ਸਨਮਾਨਤ

5. ਲੰਡਨ ਵਿੱਚ ਸਿੱਖ ਲਾਈਫ ਟਾਈਮ ਅਚੀਵਮੈਂਟ ਅਵਾਰਡ

6. ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਸਿੱਖ ਲਾਈਫ ਟਾਈਮ ਅਚੀਵਮੈਂਟ ਅਵਾਰਡ

7. ਗੁਰਮਤਿ ਸੰਗੀਤ ਪੰਜਾਬੀ ਯੂਨੀਵਰਸਿਟੀ ਤੋਂ ਸੀਨੀਅਰ ਫੈਲੋਸ਼ਿਪ

8. ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦਾ ਸ਼੍ਰੋਮਣੀ ਰਾਗੀ ਪੁਰਸਕਾਰ


Comments


bottom of page