ਸਿੱਖ ਕੋਮ ਵਿੱਚ ਭਾਰੀ ਰੋਸ

ਜਲੰਧਰ - ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦਾ ਪੋਤਾ ਭਾਰਤ ਦੀ NIA ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।
ਗੁਰਮੁਖ ਸਿੰਘ ਪੁੱਤਰ ਭਾਈ ਜਸਬੀਰ ਸਿੰਘ ਰੋਡੇ ਨੂੰ ਜਲਧੰਰ ਵਿੱਚ ਵੱਡੇ ਤੜਕੇ ਗ੍ਰਿਫਤਾਰ ਕੀਤਾ ਗਿਆ। ਜਦੋਂ ਵਰਦੀ ਤੇ ਗ਼ੈਰ ਵਰਦੀਧਾਰੀ ਪੁਲਸ ਵਾਲ਼ਿਆਂ ਨੇ ਭਾਈ ਰੋਡੇ ਦੇ ਘਰੇ ਛਾਪਾ ਮਾਰਿਆ ਗਿਆ। ਛਾਪੇ ਦੌਰਾਨ ਕੋਈ ਇਤਰਾਜ਼ ਸਮਾਨ ਨਾ ਮਿਲਿਆ ਪਰ ਪੁਲਸ ਵੱਲੋਂ ਪਿਸਟਲ, ਬੰਬ ਆਦਿ ਦੀ ਬਰਾਮਦੀ ਘਰ ਵਿੱਚ ਵਿਖਾ ਗ੍ਰਿਫਤਾਰੀ ਕੀਤੀ ਗਈ।