
"ਇਸ ਦੇਸ਼ ਵਿੱਚ ਸਿੱਖਾਂ ਵਾਸਤੇ ਕਾਹਦਾ ਇਨਸਾਫ"
ਉਪਰੋਕਤ ਬੋਲ ਜਗਤਾਰ ਸਿੰਘ "ਜੱਗੀ" ਦੇ ਆਖੇ ਗਏ ਹਨ । ਇਸ 4 ਨਵੰਬਰ,2022 ਤਰੀਕ ਤੱਕ ਭਾਰਤੀ ਜੇਲ੍ਹ ਵਿਚ ਕੈਦ ਜਗਤਾਰ ਸਿੰਘ "ਜੱਗੀ" ਨੂੰ 4 ਸਾਲ ਪੂਰੇ ਹੋ ਗਏ । ਜੇਲ੍ਹ ਵਿੱਚ 4 ਸਾਲ ਤੋਂ ਉਪਰ ਦਾ ਸਮਾਂ, ਪੁਲਸ ਕਰਮਚਾਰੀਆਂ ਵਲੋਂ ਅਸਹਿਣਯੋਗ ਤਸ਼ੱਦਦ, ਕੇਸ ਦੀ ਸੁਣਵਾਈ ਦੀ ਤਰੀਕ ਬਾਰ ਬਾਰ ਰੱਦ ਹੋ ਜਾਣਾ ਜਾਂ ਅੱਗੇ ਪਾ ਦੇਣ ਦਾ ਸਿਲਸਿਲਾ 4 ਨਵੰਬਰ 2017 ਤੋਂ ਚਲਦਾ ਆ ਰਿਹਾ ਹੈ । ਇੰਨਾ ਸਭ ਕੁੱਛ ਵਾਪਰਨ ਤੋਂ ਬਾਅਦ ਵੀ ਜਗਤਾਰ ਸਿੰਘ "ਜੱਗੀ" ਦਾ ਨਾਮ ਕੋਈ ਵੀ (ਅਖੌਤੀ) Indian Activists ਲੈਣ ਨੂੰ ਰਾਜ਼ੀ ਨਹੀਂ । ਪੰਜਾਬ ਦਾ ਲਿਬਰਲ ਅਤੇ ਕਾਮਰੇਡ ਤਬਕਾ ਯੂਨੀਵਰਸਿਟੀਆਂ ਵਿਚ (ਜੇਲ੍ਹ ਵਿਚ ਬੰਦ) ਉਮਰ ਖਾਲਿਦ ਜਾ ਹੋਰਾਂ ਲਈ ਤਾ ਰੈਲੀਆਂ ਕੱਢੇਗਾ ਪਰ ਪੰਜਾਬ ਅਤੇ ਸਿੱਖਾਂ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਵਲ ਝਾਕੇਗਾ ਵੀ ਨਹੀਂ । ਥੋੜੇ ਸਮੇਂ ਪਹਿਲਾਂ ਜਮਹੂਰੀਅਤ ਦੀ ਦੁਹਾਈ ਪਾਉਣ ਵਾਲੇ ਪੱਤਰਕਾਰ 'ਰਵੀਸ਼ ਕੁਮਾਰ' ਨੇ ਆਪਣੇ PrimeTime ਵਿੱਚ ਉਹਨਾਂ ਰਾਜਨੀਤਿਕ ਕੈਦੀਆਂ ਦੇ ਨਾਮਾਂ ਦੀ ਲੰਬੀ ਚੌੜੀ ਲਿਸਟ ਪੜੀ ਸੀ, ਜਿਹਨਾਂ ਉਪਰ ਹਿੰਦੂ ਸਰਕਾਰ ਵਲੋਂ ਨਜਾਇਜ UAPA ਥੋਪਿਆ ਗਿਆ । ਪਰ ਇਤਨੀ ਲੰਬੀ ਲਿਸਟ ਵਿੱਚ ਕਿਤੇ ਵੀ ਕਿਸੇ ਸਿੱਖ ਰਾਜਨੀਤਿਕ ਕੈਦੀ ਦਾ ਨਾਮ ਨਹੀਂ ਆਇਆ, ਨਾ ਹੀ ਜਗਤਾਰ ਸਿੰਘ "ਜੱਗੀ" ਦਾ ਜ਼ਿਕਰ ਹੋਇਆ । ਹੋਰ ਸਭ ਨਾਮ ਜੋ ਹਾਲੇ ਤਕ ਅਸੀਂ ਨਹੀਂ ਸੁਣੇ, ਉਹ ਵੀ ਸ਼ਾਮਿਲ ਸਨ (ਜੋ ਕੇ ਚੰਗੀ ਗੱਲ ਹੈ) । ਪਰ ਇਹਇਓ ਸਮਰੱਥਨ ਸਿੱਖਾਂ ਵਾਰੀ ਕਿਦਰ ਅਲੋਪ ਹੋ ਜਾਂਦਾ ਹੈ ? ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਕੇ ਭਾਰਤੀ ਸਟੇਟ ਨੇ ਸਾਡੇ ਨਾਲ ਕੀ ਸਲੂਕ ਕੀਤਾ ਹੈ ਅਤੇ ਅੱਗੇ ਵੀ ਇਹੀਓ ਕਰਨਾ ਹੈ (ਜਿੰਨੀ ਦੇਰ ਅਸੀਂ ਇਸ ਮੁਲਕ ਦਾ ਹਿੱਸਾ ਰਹਾਂਗੇ) । ਪਰ ਜੋ ਲੋਕ (ਲਿਬਰਲ-ਕਾਮਰੇਡ) ਘਟ ਗਿਣਤੀਆਂ ਦੇ sympathizer ਬਣਨ ਦਾ ਦਿਖਾਵਾ ਕਰਦੇ ਹਨ, ਓਹਨਾਂ ਨੇ ਵੀ ਸਿੱਖਾਂ ਨਾਲ ਕੋਈ ਬਹੁਤੀ ਚੰਗੀ ਨਹੀਂ ਕੀਤੀ । ਸਿੱਖ ਕੌਮ ਜਿੰਨੀ ਜਲਦੀ ਹੋ ਸਕੇ, ਸਮਝ ਜਾਵੇ ਅਤੇ ਇਹਨਾਂ ਮਖੌਟਿਆਂ ਪਿੱਛੇ ਲੁਕੇ ਸਪਾਂ ਨੂੰ ਪਹਿਚਾਣ ਲਵੇ । ਤਾਈਓਂ ਸਿਰਦਾਰ ਕਪੂਰ ਸਿੰਘ ਜੀ ਨੇ ਇਹ ਸ਼ਬਦ ਕਹੇ ਸਨ ਕੇ : ਗੁਰੂ ਰਾਖਾ ਹੈ ਭਾਈ ਸਿੱਖੜੇ ਕਾ । ਸਿੱਖ ਹੀ ਸਿੱਖ ਦੀ ਆਵਾਜ਼ ਬਣ ਸਕਦੇ ਹਨ, ਕੋਈ ਲਿਬਰਲ ਜਾਂ ਕਾਮਰੇਡ ਨਹੀਂ ।
Comments