top of page

ਸਿੱਖ ਜਥੇ ਦੇ ਨਨਕਾਣਾ ਸਾਹਿਬ ਜਾਣ 'ਤੇ ਕੇਂਦਰ ਨੇ ਲਾਈ ਰੋਕ, ਭਾਰਤ ਤੇ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਨੇ ਚੁੱਕੇ ਸਵਾਲ

ਨਨਕਾਣਾ ਸਾਹਿਬ - ਖਾਲਿਸਤਾਨ ਬਿਉਰੋ - ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਨਕਾਣਾ ਸਾਹਿਬ ਸਿੱਖਾਂ ਲਈ ਬਹੁਤ ਅਹਿਮ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਮੱਕਾ ਤੇ ਮਦੀਨਾ,

ਹਿੰਦੁਆਂ ਲਈ ਅਯੁੱਧਿਆ, ਬਨਾਰਸ ਤੇ ਜਗਨਨਾਥ ਪੁਰੀ ਸਥਾਨ ਹਨ।

ਉਨ੍ਹਾਂ ਕਿਹਾ, " ਤਕਰੀਬਨ 700 ਲੋਕਾਂ ਨੇ ਜਥੇ 'ਤੇ ਸ਼ਹੀਦਾਂ ਦੀ ਯਾਦ ਵਿੱਚ 100 ਸਾਲਾ ਸ਼ਤਾਬਦੀ ਮਨਉਣ ਲਈ ਜਾਣਾ ਸੀ। ਤਕਰੀਬਨ ਸਭ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਐਨ ਮੌਕੇ 'ਤੇ ਜਥੇ ਨੂੰ ਮਨ੍ਹਾ ਕਰਨਾ ਇਹ ਕੇਂਦਰ ਸਰਕਾਰ ਦਾ ਸਿੱਖਾਂ ਦੀ ਆਸਥਾ 'ਤੇ ਇੱਕ ਕਿਸਮ ਦਾ ਹਮਲਾ ਹੈ। ਮੈਨੂੰ ਹੈਰਾਨੀ ਨਹੀਂ ਹੋ ਰਹੀ ਕਿਉਂਕਿ ਧਾਰਮਿਕ ਯਾਤਰਾਵਾਂ 'ਤੇ ਪਾਬੰਦੀ ਮੁਗਲ ਕਾਲ ਵਿੱਚ ਵੀ ਲੱਗਦੀ ਰਹੀ ਹੈ।

ਉਸ ਦੌਰ ਵਿੱਚ ਹਿੰਦੂਆਂ ਨੂੰ ਯਾਤਰਾ ਕਰਨ 'ਤੇ ਰੋਕਿਆ ਜਾਂਦਾ ਸੀ ਅਤੇ ਅੱਜ ਆਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਆਪਣੇ ਬਹੁਤ ਹੀ ਪਾਵਨ ਅਸਥਾਨ 'ਤੇ ਜਾਣ ਤੋਂ ਰੋਕਿਆ ਗਿਆ ਹੈ। ਬਹਾਨਾ ਵੀ ਬੇਤੁਕਾ ਬਣਾਇਆ ਗਿਆ ਹੈ। ਨਵੰਬਰ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਥਾ ਪਾਕਿਸਤਾਨ ਦੀ ਧਰਨੀ 'ਤੇ ਮਨਾ ਕੇ ਆਇਆ ਹੈ। ਭਾਰਤ ਸਰਕਾਰ ਦੀ ਇਹ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ।"

ਪਾਕਿਸਤਾਨ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ ਨੇ ਕੀ ਕਿਹਾ

ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ ਨੇ ਵੀ ਭਾਰਤ ਸਰਕਾਰ ਵੱਲੋਂ ਜਥੇ ਨੂੰ ਰੋਕੇ ਜਾਣ ਤੇ ਦੁੱਖ ਜ਼ਾਹਰ ਕੀਤਾ ਹੈ।

ਉਨ੍ਹਾਂ ਕਿਹਾ, "ਹਿੰਦੁਸਤਾਨ ਦੀ ਸਰਕਾਰ ਨੇ ਜੋ 700 ਦੇ ਕਰੀਬ ਸੰਗਤਾਂ ਆ ਰਹੀਆਂ ਸਨ, ਉਸ 'ਤੇ ਰੋਕ ਲਾ ਦਿੱਤੀ ਹੈ। ਉਹ ਛੋਟੇ-ਮੋਟੇ ਬਹਾਨੇ ਤਲਾਸ਼ ਰਹੇ ਹਨ ਜਿਵੇਂ ਕਿ ਸ਼ਾਇਦ ਉੱਥੇ ਸੁਰੱਖਿਆ ਦਾ ਮਸਲਾ ਹੈ, ਹਾਲਾਤ ਸਹੀ ਨਹੀਂ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ।"


"ਅਸੀਂ ਦੱਸਦੇ ਹਾਂ ਕਿ ਪਾਕਿਸਤਾਨ ਪੂਰਾ ਅਮਨ ਵਾਲਾ ਮੁਲਕ ਹੈ, ਸ਼ਾਂਤੀ ਹੈ, ਕੋਈ ਸੁਰੱਖਿਆ ਦਾ ਮਾਮਲਾ ਨਹੀਂ ਹੈ। ਅਸੀਂ ਬੜੇ ਧਾਰਮਿਕ ਆਜ਼ਾਦੀ ਨਾਲ ਇੱਥੇ ਰਹਿ ਰਹੇ ਹਾਂ। ਸਾਡੇ ਧਾਰਮਿਕ ਅਸਥਾਨ ਸੁਰੱਖਿਅਤ ਹਨ। ਅਸੀਂ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ। ਇਸ ਦੀ ਗਵਾਹੀ ਨਵੰਬਰ ਵਿੱਚ ਹਿੰਦੁਸਤਾਨ ਦੀ ਧਰਤੀ ਤੋਂ ਆਈ ਸੰਗਤ ਦੇਣਗੇ।"

ਇਸ ਦੇ ਨਾਲ ਹੀ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਅਪੀਲ ਕਰਾਂਗਾ ਕਿ ਨਨਕਾਣਾ ਸਾਹਿਬ ਦਾ ਸਾਕਾ ਮਨਾਉਣਾ ਸਿੱਖਾਂ ਦਾ ਹੱਕ ਹੈ। ਉਨ੍ਹਾਂ ਨੂੰ ਨਹੀਂ ਰੋਕਣਾ ਚਾਹੀਦਾ।''

''ਪੂਰੇ ਸਿੱਖ ਜਗਤ ਨੂੰ ਅਪੀਲ ਕਰਨਾ ਚਾਹਾਂਗੇ ਕਿ ਹਿੰਦੁਸਤਾਨ ਦੀ ਸਰਕਾਰ 'ਤੇ ਦਬਾਅ ਪਾਉਣ। ਉਨ੍ਹਾਂ ਪਹਿਲਾਂ ਕਰਤਾਰਪੁਰ ਦਾ ਲਾਂਘਾ ਬੰਦ ਕੀਤਾ ਹੁਣ ਨਨਕਾਣਾ ਸਾਹਿਬ ਜਾਣ ਤੋਂ ਰੋਕਿਆ। ਅਸੀਂ ਫਿਰ ਵੀ ਸੰਗਤਾਂ ਦੀ ਕੱਲ੍ਹ ਉਡੀਕ ਕਰਾਂਗੇ।"



Comments


bottom of page