top of page

ਖਾਲਿਸਤਾਨ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੁਸ਼ਮਣ ਦੀ ਗੋਲੀ ਨਾਲ ਕਨੇਡਾ ਦੀ ਧਰਤੀ ਤੇ ਸ਼ਹੀਦ

ਪੰਥਕ ਸਿੱਖਾਂ ਵੱਲੋਂ ਸ਼ੱਕ ਦੀ ਸੂਈ ਭਾਰਤੀ ਏਜੰਸੀਆਂ ਵੱਲ

ਡੈਲਟਾ - ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਜਰ ਦਾ ਦੋ ਅਣਪਛਾਤੇ ਵਿਅਕਤੀਆਂ ਨੇ ਗੁਰਦਵਾਰੇ ਦੀ ਕਾਰ ਪਾਰਕ ਵਿੱਚ ਗੋਲੀਆਂ ਮਾਰ ਕੇ ਸ਼ਹੀਦ

ਕਰ ਦਿੱਤਾ ਗਿਆ। ਭਾਈ ਨਿੱਜਰ ਤਨ ਮਨ ਧਨ ਨਾਲ ਖਾਲਿਸਤਾਨ ਨੂੰ ਸਮਰਪਤ ਸੀ ਤੇ ਹਮੇਸਾਂ ਸਮੁੱਚੀ ਪੰਥਕ ਧਿਰਾਂ ਨੂੰ ਇੱਕਜੁੱਟ ਕਰਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਤੋਰਨ ਲਈ ਹਮੇਸਾਂ ਤਤਪਰ ਰਹਿੰਦਾ ਸੀ।

ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਤੋਂ ਬਾਦ ਭਾਈ ਨਿੱਜਰ ਹਮੇਸਾਂ ਗੁਰਦਵਾਰਾ ਦੀ ਸਟੇਜ ਤੇ ਨੋਜਵਾਨਾ ਨੂੰ ਆਪਣਾ ਫਰਜ ਪਛਾਣ ਕੇ ਖਾਲਿਸਤਾਨ ਲਈ ਕੁਰਬਾਨ ਹੋਏ ਸ਼ਹੀਦਾਂ ਲਈ ਪ੍ਰੇਰਦਾ ਸੀ ਜਿਸ ਕਾਰਨ ਭਾਰਤੀ ਏਜੰਸੀਆਂ ਨੇ ਭਾਈ ਨਿੱਜਰ ਨੂੰ ਨਿਸ਼ਾਨਾ ਬਣਾਇਆ ਗਿਆ। ਕਨੇਡਾ ਵਿੱਚ ਸਿੱਖਾਂ ਲਈ ਵੱਖਰੇ ਰਾਜ ਖਾਲਿਸਤਾਨ ਲਈ ਭਾਈ ਨਿੱਜਰ ਲਹਿਰ ਖੜੀ ਕਰਨ ਵਿੱਚ ਕਾਮਯਾਬ ਸੀ ਤੇ ਭਾਰਤੀ ਏਜੰਸੀਆਂ ਦੀ ਅੱਖਾਂ ਵਿੱਚ ਰੜਕ ਰਿਹਾ ਸੀ ਤੇ ਭਾਰਤ ਸਰਕਾਰ ਵੱਲੋਂ ਸਿੱਖਸ ਫਾਰ ਜਸਟਿਸ ਦੇ ਜਨਰਲ ਕੋਸਲ ਗੁਰਪੰਤਵੰਤ ਸਿੰਘ ਪੰਨੂੰ ਤੇ ਭਾਈ ਨਿੱਜਰ ਦੀ ਜਾਇਦਾਦ ਕੁਰਕ ਕਰ ਉਸ ਦੇ ਸਿਰਾਂ ਤੇ ਦਸ ਲੱਖ ਦਾ ਇਨਾਮ ਰੱਖਿਆ ਹੋਇਆ ਸੀ। ਜਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਦਾ ਸਰਬਸੰਮਤੀ ਨਾਲ ਦੋ ਵਾਰ ਮੁਖੀ ਬਣਿਆ ਜੋ ਸਰਕਾਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਤੇ ਭਾਰਤ ਸਰਕਾਰ ਵੱਲੋਂ ਕਨੇਡਾ ਸਰਕਾਰ ਨੂੰ ਭਾਈ ਨਿੱਜਰ ਸਮੇਤ ਖਾਲਿਸਤਾਨ ਆਗੂਆਂ ਖ਼ਿਲਾਫ਼ ਕਾਰਵਾਈ ਲਈ ਕਿਹਾ ਗਿਆ ਸੀ ਤੇ ਐਨ ਆਈ ਏ ਕਨੇਡਾ ਦੀਆਂ ਏਜੰਸੀਆਂ ਨਾਲ ਭਾਈ ਨਿੱਜਰ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਲਗਾਤਾਰ ਦਬਾਅ ਬਣਾ ਰਹੀਆਂ ਸਨ ਪਰ ਕਨੇਡਾ ਸਰਕਾਰ ਭਾਈ ਨਿੱਜਰ ਦੀ ਸੁਰੱਖਿਆ ਛਤਰੀ ਬਣਨ ਵਿੱਚ ਨਾ ਕਾਮਯਾਬ ਰਹੀਆਂ।

Commentaires


bottom of page