top of page

ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸੁੱਟਿਆ ਦੁੱਧ, ਮੁਲਜ਼ਮ ਗ੍ਰਿਫ਼ਤਾਰ

ਜਲੰਧਰ - : ਜਲੰਧਰ ਦੇ ਸ਼ੇਖਾਂ ਬਾਜ਼ਾਰ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੁਰਦੁਆਰਾ ਕਮੇਟੀ ਵੱਲੋਂ ਦੱਸਿਆ ਗਿਆ ਕਿ ਮੁਲਜ਼ਮ ਅਤੇ ਉਸ ਦਾ ਪਰਿਵਾਰ ਵੀ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਖੇ ਆਉਂਦਾ ਹੈ। ਬੇਅਦਬੀ ਕਰਨਾ ਵਾਲੇ ਇਸ ਨੌਜਵਾਨ ਨੇ ਮਹੀਨਾ ਪਹਿਲਾਂ ਹੀ ਅੰਮ੍ਰਿਤ ਛਕਿਆ ਸੀ। ਪਹਿਲਾਂ ਵੀ ਇਹ ਕਦੇ ਦੁੱਧ, ਕਦੇ ਆਟਾ ਤੇ ਕਦੇ ਦਾਲ ਲੈ ਕੇ ਆਉਂਦਾ ਰਿਹਾ ਹੈ। ਘਟਨਾ ਵਾਲੇ ਦਿਨ ਸ਼ਾਮ ਨੂੰ ਵੀ ਇਹ ਦੁੱਧ ਲੈ ਕੇ ਆਇਆ, ਜਿਸ ਦਾ ਸਾਨੂੰ ਪਤਾ ਨਹੀਂ ਲੱਗਾ।

ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਰਹਿਰਾਸ ਸਾਹਿਬ ਦਾ ਪਾਠ ਕਰਕੇ ਸਾਹਮਣੇ ਆ ਗਿਆ, ਦੂਜਾ ਸੇਵਾਦਾਰ ਥੋੜ੍ਹਾ ਸਿੱਧਾ ਹੋਣ ਕਰਕੇ ਉਸ ਨੂੰ ਪਤਾ ਨਹੀਂ ਲੱਗਾ। ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਦੁੱਧ ਖੋਹਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਪੈ ਗਿਆ। ਮੁਲਜ਼ਮ ਅਲੀ ਮੁਹੱਲੇ ਦਾ ਰਹਿਣ ਵਾਲਾ ਹੈ, ਜਿਸ ਖਿਲਾਫ਼ ਪੁਲਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 4 ਦੇ ਐੱਸਐੱਚਓ ਮੁਕੇਸ਼ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਦਾਲਤ 'ਚ ਪੇਸ਼ ਕਰਕੇ ਰਿਮਾਡ ਦੀ ਮੰਗ ਕੀਤੀ ਗਈ ਹੈ।

bottom of page