ਵੱਖ ਵੱਖ ਜਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਜਰਮਨ - ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਕੋਮੀ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਜੀ ਦੀ ਸੁਪਤਨੀ ਬੀਬੀ ਪਾਲਜੀਤ ਕੋਰ ਪੰਜਵੜ ਅੱਜ 01.09.22 ਸਵੇਰੇ 9:00 ਵਜੇ ਸੁਆਸਾਂ ਦੀ ਪੁੰਜੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਜੋ ਪਿਛਲੇ ਸਮੇਂ ਤੋਂ ਕਾਫ਼ੀ ਬਿਮਾਰ ਸਨ । ਬੀਬੀ ਪਾਲਜੀਤ ਕੋਰ ਲੰਮੇ ਸਮੇਂ ਤੋਂ ਜਰਮਨੀ ਵਿੱਚ ਜਲਾਵਤਨੀ ਜੀਵਨ ਆਪਣੇ ਦੋ ਪੁੱਤਰਾਂ ਸਮੇਤ ਬਤੀਤ ਕਰ ਰਹੇ ਸਨ। ਉਨ੍ਹਾਂ ਦਾ ਸਾਰਾ ਹੀ ਜੀਵਨ ਬਹੁਤ ਹੀ ਸ਼ੰਘਰਸ਼ ਮਈ ਰਿਹਾ।
